‘ਭਾਰਤ ਬੰਦ’ ਨੂੰ ਸਫ਼ਲ ਬਣਾਉਣ ਲਈ ਮੀਟਿੰਗਾਂ ਦਾ ਸਿਲਸਿਲਾ ਜ਼ਾਰੀ

ਤਲਵਾੜਾ (ਦ ਸਟੈਲਰ ਨਿਊਜ਼)। ਸੰਯੁਕਤ ਕਿਸਾਨ ਮੋਰਚਾ ਅਤੇ ਟ੍ਰੇਡ ਯੂਨੀਅਨਾਂ ਦੇ ਸੱਦੇ ’ਤੇ 26 ਮਾਰਚ ਨੂੰ ਭਾਰਤ ਬੰਦ ਨੂੰ ਸਫ਼ਲ ਬਣਾਉਣ ਲਈ ਪਿੰਡਾਂ/ਕਸਬਿਆਂ ‘ਚ ਮੀਟਿੰਗਾਂ ਦਾ ਸਿਲਸਿਲਾ ਜ਼ਾਰੀ ਹੈ। ਇਹ ਜਾਣਕਾਰੀ ਦੇਸ਼ ਭਗਤ ਪੰਡਿਤ ਕਿਸ਼ੋਰੀ ਲਾਲ ਯਾਦਗਾਰੀ ਕਮੇਟੀ,ਤਲਵਾਡ਼ਾ ਦੇ ਆਗੂ ਯੁਗਰਾਜ ਸਿੰਘ, ਕੁੰਦਨ ਲਾਲ, ਬਲਵੰਤ ਸਿੰਘ ਨਾਰੰਗਪੁਰ, ਸ਼ਿਵ ਕੁਮਾਰ ਅਮਰੋਹੀ ਆਦਿ ਨੇ ਸਾਂਝੀ ਕੀਤੀ।

Advertisements

ਕੇਂਦਰ ਸਰਕਾਰ ਦੀਆਂ ਕਿਸਾਨ, ਮਜ਼ਦੂਰ,ਮੁਲਾਜ਼ਮ ਤੇ ਛੋਟਾ ਵਪਾਰੀ ਮਾਰੂ ਅਤੇ ਮਹਿੰਗਾਈ ਵਧਾਊ ਨੀਤੀਆਂ ਖ਼ਿਲਾਫ਼ ਤਲਵਾਡ਼ਾ ਅਤੇ ਆਸ ਪਾਸ ਦੇ ਕਸਬਿਆਂ ‘ਚ ਭਾਰਤ ਬੰਦ ਦੇ ਸਮਰਥਨ ‘ਚ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ। ਆਗੂਆਂ ਨੇ ਦਾਅਵਾ ਕੀਤਾ ਕਿ ਕੇਂਦਰ ਸਰਕਾਰ ਵੱਲੋਂ ਜਨਤਕ ਅਦਾਰਿਆਂ ਨੂੰ ਵੇਚਣ ਅਤੇ ਅੱਤ ਦੀ ਮਹਿੰਗਾਈ ਤੋਂ ਦੁਖੀ ਲੋਕ ਭਾਰਤ ਬੰਦ ਨੂੰ ਸਫ਼ਲ ਬਣਾਉਣ ਲਈ ਪੱਬਾਂ ਭਾਰ ਹਨ। ਉੱਥੇ ਹੀ ਤਲਵਾਡ਼ਾ ‘ਚ 26 ਮਾਰਚ ਨੂੰ ਵੱਖ-ਵੱਖ ਸਿਆਸੀ ਧਿਰਾਂ ਦੇ ਸਹਿਯੋਗ ਨਾਲ ਬੰਦ ਨੂੰ ਸਫ਼ਲ ਬਣਾਇਆ ਜਾਵੇਗਾ।

LEAVE A REPLY

Please enter your comment!
Please enter your name here