ਵਜ਼ੀਫ਼ੇ ਘੋਟਾਲੇ ਦੀ ਜਾਂਚ ਹਾਈਕੋਰਟ ਦੇ ਸੀਟਿੰਗ ਜੱਜ ਤੋਂ ਕਰਵਾਈ ਜਾਵੇ: ਰਾਏ, ਝਮਟ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸੂਬਾ ਸਕੱਤਰ ਦਲਜੀਤ ਰਾਏ ਅਤੇ ਬਸਪਾ ਲੋਕ ਸਭਾ ਹੁਸ਼ਿਆਰਪੁਰ ਦੇ ਇੰਚਾਰਜ ਉਂਕਾਰ ਸਿੰਘ ਝਮਟ ਨੇ ਆਪਣੇ ਸਾਂਝੇ ਬਿਆਨ ਵਿੱਚ ਕਿਹਾ ਕਿ ਵਜ਼ੀਫ਼ਾ ਘੋਟਾਲੇ ਨੂੰ ਲੋਕਾਂ ਸਾਹਮਣੇ ਲਿਆਉਣ ਵਾਸਤੇ ਇਸ ਘੋਟਾਲੇ ਦੀ ਜਾਂਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸੀਟਿੰਗ ਜੱਜ ਤੋਂ ਕਰਵਾਈ ਜਾਵੇ ਤਾਂ ਕਿ ਪੰਜਾਬ ਦੇ ਲੋਕਾਂ ਦੇ ਸਾਹਮਣੇ ਵਜ਼ੀਫ਼ਾ ਘੋਟਾਲੇ ਦੀ ਸਚਾਈ ਆ ਸਕੇ। ਬਸਪਾ ਨੇਤਾਵਾਂ ਨੇ ਕਿਹਾ ਸੈਕਟਰੀ ਪੱਧਰ ਦੇ ਇਕ ਸੀਨੀਅਰ ਆਈ.ਏ.ਐਸ. ਅਧਿਕਾਰੀ ਨੇ ਪਾਇਆ ਕਿ ਮੰਤਰੀ ਧਰਮ ਸੋਤ ਨੇ ਪੰਜਾਬ ਦੇ ਦਲਿਤ ਵਿਦਿਆਰਥੀਆਂ ਦੇ ਵਜ਼ੀਫ਼ੇ ਦੀ ਰਾਸ਼ੀ ਵਿੱਚੋਂ ਤਕਰੀਬਨ 62 ਕਰੋੜ ਰੁਪਏ ਦੀ ਹੇਰਾਫੇਰੀ ਕੀਤੀ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਚਾਹੀਦਾ ਸੀ ਕਿ ਸਾਧੂ ਸਿੰਘ ਧਰਮ ਸੋਤ ਤੋਂ ਤੁਰੰਤ ਮੰਤਰੀ ਮੰਡਲ ਤੋਂ ਅਸਤੀਫ਼ਾ ਲੈ ਕੇ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਂਦੀ ਤਾਂ ਜੋ ਮੰਤਰੀ ਜਾਂਚ ਨੂੰ ਪ੍ਰਭਾਵਿਤ ਨਾ ਕਰ ਸਕਦਾ।

Advertisements

ਮੰਤਰੀ ਦੇ ਮੰਤਰੀ ਮੰਡਲ ਵਿੱਚ ਰਹਿੰਦੇ ਹੋਏ ਚੀਫ਼ ਸੈਕਟਰੀ ਦੀ ਅਗਵਾਈ ਵਿੱਚ 3 ਮੈਂਬਰੀ ਜਾਂਚ ਕਮੇਟੀ ਬਣਾਈ ਗਈ। ਇਸ ਜਾਂਚ ਕਮੇਟੀ ਨੇ ਸਾਧੂ ਸਿੰਘ ਧਰਮ ਸੋਤ ਨੂੰ ਕਲੀਨ ਚਿੱਟ ਦੇ ਦਿੱਤੀ। ਬਸਪਾ ਆਗੂਆਂ ਨੇ ਕਿਹਾ ਕਿ ਪਹਿਲੀ ਜਾਂਚ ਵਿੱਚ ਆਈ.ਏ.ਐਸ. ਅਧਿਕਾਰੀ ਨੇ ਸਪਸ਼ਟ ਤੌਰ ਤੇ ਲਿਖਿਆ ਕਿ ਨਕਲੀ ਸੰਸਥਾਵਾਂ ਬਣਾ ਕੇ ਉਨ•ਾਂ ਨੂੰ ਕਰੋੜਾਂ ਰੁਪਏ ਦੀ ਰਾਸ਼ੀ ਜਾਰੀ ਕੀਤੀ ਅਤੇ ਕਾਲਜਾਂ ਵਿੱਚ ਇੱਕ ਇੱਕ ਵਿਦਿਆਰਥੀ ਨੂੰ 2-2 ਵਾਰੀ ਵੀ ਵਜ਼ੀਫ਼ਾ ਦਿੱਤਾ ਗਿਆ। ਜਿਸ ਨਾਲ ਦਲਿਤਾਂ ਦੀ ਭਲਾਈ ਲਈ ਬਣਾਏ ਗਏ ਮੰਤਰੀ ਖਿਲਵਾੜ ਕੀਤਾ। ਬਸਪਾ ਆਗੂਆਂ ਨੇ ਕਿਹਾ ਕਿ ਜੇ ਇਕ ਸੀਨੀਅਰ ਆਈ.ਏ.ਐਸ. ਅਧਿਕਾਰੀ ਦੀ ਜਾਂਚ ਤੇ ਦੁਬਾਰਾ ਜਾਂਚ ਕਰਵਾਈ ਜਾ ਸਕਦੀ ਹੈ।

ਪੰਜਾਬ ਦੇ ਲੋਕਾਂ ਦੇ ਸੱਚ ਲਿਆਉਣ ਵਾਸਤੇ ਹਾਈ ਕੋਰਟ ਦੇ ਜੱਜ ਤੋਂ ਜਾਂਚ ਕਿਉਂ ਨਹੀ ਕਰਵਾਈ ਜਾ ਸਕਦੀ। ਬਸਪਾ ਆਗੂਆਂ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੇ ਰਾਜ ਵਿੱਚ ਵੀ 800 ਕਰੋੜ ਦਾ ਘੋਟਾਲਾ ਹੋਇਆ ਸੀ ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਜਾਂਚ ਬਿਠਾਉਣ ਤੋਂ ਪਹਿਲਾਂ ਸਮਾਜ ਭਲਾਈ ਮੰਤਰੀ ਰਣੀਕੇ ਦਾ ਅਸਤੀਫ਼ਾ ਲਿਆ ਸੀ। ਜੇ ਧਰਮ ਸੋਤ ਤੋਂ ਮੰਤਰੀ ਮੰਡਲ ਤੋਂ ਅਸਤੀਫ਼ਾ ਨਾ ਲਿਆ ਤਾਂ ਬਸਪਾ ਤਿੱਖਾ ਸੰਘਰਸ਼ ਕਰੇਗੀ।

LEAVE A REPLY

Please enter your comment!
Please enter your name here