ਕੈਪਟਨ ਸੁੰਦਰ ਸਿੰਘ ਸਟੇਡੀਅਮ ਫਿਰੋਜ਼ਪੁਰ ਕੈਂੱਟ ਵਿਖੇ ਫੌਜ ਦੀ ਭਰਤੀ 20 ਅਪ੍ਰੈਲ ਨੂੰ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਦੁਆਰਾ ਚਲਾਏ ਜਾ ਰਹੇ ਘਰ—ਘਰ ਰੁਜ਼ਗਾਰ ਮਿਸ਼ਨ ਤਹਿਤ ਨੌਜਵਾਨਾਂ ਨੂੰ ਰੋਜ਼ਗਾਰ ਦੇ ਕਾਬਿਲ ਬਣਾ ਕੇ ਰੋਜ਼ਗਾਰ ਦੇਣ ਦੇ ਮੰਤਵ ਨਾਲ ਜਿਲ੍ਹਾ ਬਿਊਰੋ ਆੱਫ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ, ਸਿਖਲਾਈ, ਫਿਰੋਜਪੁਰ ਦੇ ਮਾਨਯੋਗ ਚੇਅਰਮੈਨ—ਕਮ—ਡਿਪਟੀ ਕਮਿਸ਼ਨਰ ਸ. ਗੁਰਪਾਲ ਸਿੰਘ ਚਾਹਲ, ਜ਼ਿਲ੍ਹਾ ਬਿਉਰੋ ਆੱਫ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ, ਫਿਰੋਜ਼ਪੁਰ ਜੀ ਵੱਲੋਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਘਰ— ਘਰ ਰੋਜ਼ਗਾਰ ਮਿਸ਼ਨ ਤਹਿਤ ਜਿਥੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਮੁਹਈਆ ਕਰਵਾਏ ਜਾ ਰਹੇ ਹਨ, ਉਥੇ ਹੀ ਹੁਣ ਭਾਰਤੀ ਫੌਜ ਵਿੱਚ ਭਰਤੀ ਹੋਣ ਦੇ ਚਾਹਵਾਨ ਜ਼ੋ 10ਵੀਂ ਅਤੇ 12ਵੀਂ ਪਾਸ ਹਨ, ਉਹਨਾਂ ਲਈ ਫੌਜ ਦੀ ਭਰਤੀ ਖੁੱਲ੍ਹ ਗਈ ਹੈ, ਜ਼ੋ ਕਿ ਮਿਤੀ: 20.04.2021 ਤੱਕ ਕੈਪਟਨ ਸੁੰਦਰ ਸਿੰਘ ਸਟੇਡੀਅਮ, ਫਿਰੋਜ਼ਪੁਰ ਕੈਂਟ ਵਿਖੇ ਹੋਵੇਗੀ।

Advertisements

ਉਹਨਾਂ ਨੇ ਦਸਿਆ ਕਿ ਭਰਤੀ ਵਿੱਚ ਸੋਲਜਰ ਜਨਰਲ ਡਿਊਟੀ ਲਈ ਉਮਰ ਹੱਦ 17 ਤੋਂ 21 ਸਾਲ ਤੱਕ ਅਤੇ ਸੋਲਜਰ ਟੈਕਨੀਕੱਲ, ਸੋਲਜਰ ਨਰਸਿੰਗ ਅਸਿੱਸਟੈਂਟ, ਸੋਲਜਰ ਕਲਰਕ ਅਤੇ ਸਟੋਰ ਕੀਪਰ ਲਈ ਉਮਰ ਹੱਦ 17 ਤੋਂ 23 ਸਾਲ ਤੱਕ ਹੈ। ਇਸ ਭਰਤੀ ਵਿੱਚ ਜਿਲ੍ਹਾ ਬਠਿੰਡਾ, ਫਰੀਦਕੋਟ, ਸ਼੍ਰੀ ਮੁਕਤਸਰ ਸਾਹਿਬ, ਫਿਰੋਜਪੁਰ ਅਤੇ ਫਾਜਿਲਕਾ ਦੇ ਪ੍ਰਾਰਥੀ ਭਾਗ ਲੈ ਸਕਦੇ ਹਨ, ਜਿਨ੍ਹਾਂ ਨੇ ਮਿਤੀ: 31 ਜਨਵਰੀ, 2021 ਤੋਂ ਮਿਤੀ: 16 ਮਾਰਚ, 2021 ਦੇ ਦੌਰਾਨ ਉਕਤ ਭਰਤੀ ਸਬੰਧੀ ਪਹਿਲਾਂ ਤੋਂ ਆਪਣੀ ਰਜਿਸਟ੍ਰੇਸ਼ਨ ਕੀਤੀ ਹੋਈ ਹੈ ਅਤੇ 18.03.2021 ਤੋਂ 31.03.2021 ਦੌਰਾਨ ਐਡਮਿਟ ਕਾਰਡ ਪ੍ਰਾਪਤ ਹੋਏ ਹਨ। ਸੋ, ਅਸ਼ੋਕ ਜਿੰਦਲ, ਜਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ, ਫਿਰੋਜਪੁਰ ਵੱਲੋਂ ਜਿਲ੍ਹਾ ਬਠਿੰਡਾ, ਫਰੀਦਕੋਟ, ਸ਼੍ਰੀ ਮੁਕਤਸਰ ਸਾਹਿਬ, ਫਿਰੋਜਪੁਰ ਅਤੇ ਫਾਜਿਲਕਾ ਦੇ ਭਾਗ ਲੈਣ ਵਾਲੇ ਪ੍ਰਾਰਥੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਵਧੇਰੇ ਜਾਣਕਾਰੀ ਲਈ ਆਪਣੇ ਜਿਲ੍ਹੇ ਦੇ ਜਿਲ੍ਹਾ ਬਿਊਰੋ ਆੱਫ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਦਫ਼ਤਰ ਅਤੇ ਆਰਮੀ ਦੀ ਵੈੱਬਸਾਈਟ ਮਮਮ।ਹਰਜਅਜਅਦਜ਼ਅ਼ਗਠਖ।ਅਜਫ।ਜਅ ਤੇ ਵਿਜਟ ਕਰ ਸਕਦਾ ਹੈ।

LEAVE A REPLY

Please enter your comment!
Please enter your name here