ਮਾਸਟਰ ਦਇਆ ਰਾਮ ਦੀਨਾਨਗਰ ਵਾਲਿਆਂ ਦੀ ਧਾਰਮਿਕ ਕੈਸਟ”ਪਾਲਕੀ ਗੁਰੂ ਨਾਭਾ ਦਾਸ ਜੀ ਦੀ” ਕੀਤੀ ਗਈ ਰਿਲੀਜ਼

ਮੁਕੇਰੀਆਂ, ਰਿਪੋਰਟ-ਪ੍ਰਵੀਨ ਸੋਹਲ। ਐਮ ਬੀ ਏਕਤਾ ਮੰਚ ਪੰਜਾਬ ਦੀ ਮੁਕੇਰੀਆਂ ਦੀ ਇਕਾਈ ਦੇ ਪ੍ਰਧਾਨ ਸੁਰਜੀਤ ਕੁਮਾਰ ਖਿੱਚੀਆਂ ਦੀ ਅਗਵਾਈ ਹੇਠ ਧੰਨ ਧੰਨ ਬਾਬਾ ਨਾਭਾ ਦਾਸ ਜੀ ਦੇ ਆਉਣ ਵਾਲੇ ਪ੍ਰਕਾਸ਼ ਪੂਰਬ ਦੇ ਮੌਕੇ ਤੇ ਇੱਕ ਧਾਰਮਿਕ ਕੈਸਟ”ਪਾਲਕੀ ਗੁਰੂ ਨਾਭਾ ਜੀ ਦੀ”ਜਿਸ ਨੂੰ ਕਿ ਆਪਣੀ ਮਿੱਠੀ ਅਵਾਜ ਮਾਸਟਰ ਦਇਆ ਰਾਮ ਜੀ ਦੀਨਾ ਨਗਰ(ਗੁਰਦਾਸਪੁਰ)ਵਾਲਿਆਂ ਵਿੱਚ ਰਿਲੀਜ਼ ਕੀਤੀ ਗਈ।ਇਸ ਮੌਕੇ ਸੁਰਜੀਤ ਸਿੰਘ ਖਿੱਚੀਆਂ ਵਾਲੇ ਨੇ ਕਿਹਾ ਕਿ ਮਾਸਟਰ ਦਇਆ ਰਾਮ ਜੀ ਵਲੋਂ ਗੋਸਵਾਮੀ ਗੁਰੂ ਨਾਭਾ ਦਾਸ ਜੀ ਦੇ ਪ੍ਰਕਾਸ਼ ਪੂਰਵ ਦੇ ਮੌਕੇ ਤੇ ਇਹ ਧਾਰਮਿਕ ਕੈਸਟ ਉਹਨਾਂ ਦਾ ਬਹੁਤ ਬਹੁਤ ਧੰਨਵਾਦ ।

Advertisements

ਇਸ ਕੈਂਸਟ ਵਿੱਚ ਉਹਨਾਂ ਨੇ ਮਹਾਸ਼ਾ ਬਰਾਦਰੀ ਦੇ ਮਹਾਨ ਸੰਤ ਗੋਸਵਾਮੀ ਗੁਰੂ ਨਾਭਾ ਦਾਸ ਜੀ ਦੀ ਮਹਿਮਾਂ ਦਾ ਗੁਣਗਾਨ ਕੀਤਾ ਹੈ। ਇਸ ਮੌਕੇ ਕਸ਼ਮੀਰ ਸਿੰਘ ਭੋਗਲ,ਡਾ ਵਿਨੋਦ,ਹਰਦੇਵ ਪਾਲ,ਜੀਵਨ ਕੁਮਾਰ ਅਤੇ ਵਿਜੈ ਕੁਮਾਰ ਤੋ ਇਲਾਵਾ ਮੰਚ ਦੇ ਕਈ ਹੋਰ ਸੀਨੀਅਰ ਨੇਤਾ ਮੌਜੂਦ ਸਨ।

LEAVE A REPLY

Please enter your comment!
Please enter your name here