ਪੱਤਰਕਾਰਾਂ ਨੂੰ ਵੀ ਮੁਫ਼ਤ ਬਸ ਯਾਤਰਾ ਦੀ ਸੁਵਿਧਾ ਦੇਵੇ ਕੈਪਟਨ ਸਰਕਾਰ:ਨਵਦੀਪ ਗੌਤਮ

ਮੁਕੇਰੀਆਂ (ਦ ਸਟੈਲਰ ਨਿਊਜ਼)। ਰਿਪੋਰਟ-ਪ੍ਰਵੀਨ ਸੋਹਲ। ਬ੍ਰਾਹਮਣ ਸਭਾ ਦਸੂਹਾ ਅਤੇ ਹੋਰ ਕਈ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਪ੍ਰੈਸ ਸਕੱਤਰ ਨਵਦੀਪ ਗੌਤਮ ਅਤੇ ਸੀਨੀਅਰ ਪੱਤਰਕਾਰ ਨੇ ਪੰਜਾਬ ਦੀ ਮੌਜੂਦਾ ਕੈਪਟਨ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਕਰੋਨਾ ਕਾਲ ਦੌਰਾਨ ਫਰੰਟਲਾਇਨ ਉੱਤੇ ਕਵਰੇਜ ਕਰ ਰਹੇ ਪੱਤਰਕਾਰ ਭਾਈਚਾਰੇ ਵਲੋਂ ਆਪਣੀ ਜਾਨ ਜੋਖਿਮ ਵਿੱਚ ਪਾ ਕੇ ਸਮਾਜ ਪ੍ਰਤੀ ਆਪਣਾ ਫਰਜ ਨਿਭਾਉਣ ਢੇ ਜਜਵੇ ਨੂੰ ਵੇਖਦੇ ਹੋਏ ਪੰਜਾਬ ਦੇ ਮੌਜੂਦਾ ਕੈਪਟਨ ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾਂ ਪੱਤਰਕਾਰਾਂ ਦਾ ਹੌਸਲਾ ਅਫਜਾਈ ਦੇ ਤੋਰ ਤੇ ਇਹਨਾਂ ਸਾਰੇ ਪੱਤਰਕਾਰਾਂ ਨੂੰ ਵੀ ਪੰਜਾਬ ਵਿੱਚ ਪੰਜਾਬ ਰੋਡਵੇਜ਼ ਦੀਆ ਸਾਰੀਆਂ ਸਰਕਾਰੀ ਬੱਸਾਂ ਵਿਚ ਮੁਫ਼ਤ ਸਫ਼ਰ ਕਰਨ ਦੀ ਸੁਵਿਧਾ ਪ੍ਰਦਾਨ ਕਰੇ।ਉਹਨਾਂ ਕਿਹਾ ਪੱਤਰਕਾਰ ਵੀ ਇੱਕ ਵੋਟਰ ਹੁੰਦਾ ਹੈ ਭਾਵੇ ਪੰਜਾਬ ਸਰਕਾਰ ਦੇ ਸੰਪਰਕ ਵਿੱਚ ਕਈ ਵੋਟਰ ਹੁੰਦੇ ਹਨ।ਪਰ ਪੱਤਰਕਾਰ ਇਕ ਨਿਰਪੱਖ ਸੇਵਾਦਾਰ ਹੁੰਦਾ ਹੈ।

Advertisements

ਜੋ ਸਮਾਜ ਵਿੱਚ ਸੇਵਾ ਭਾਵਨਾ ਨਾਲ ਆਪਣਾ ਕੰਮ ਕਰਦਾ ਹੈ ਅਤੇ ਲੋਕਾਂ ਨੂੰ ਆਉਣ ਵਾਲਿਆਂ ਸਾਰੀਆਂ ਮੁਸ਼ਕਿਲਾਂ ਅਤੇ ਉਹਨਾਂ ਦੇ ਹੱਕਾਂ ਦੀ ਰਾਖੀ ਕਰਨ ਦੀ ਜਿੰਮੇਵਾਰੀ ਇਕ ਇਮਾਨਦਾਰ ਪੱਤਰਕਾਰ ਹੀ ਨਿਭਾਉਂਦਾ ਹੈ।।ਉਹਨਾਂ ਕਿਹਾ ਕਿ ਕੁਝ ਲੋਕ ਤਾਂ ਸਿਰਫ ਸ਼ੋਂਕ ਨਾਲ ਹੀ ਸਮਾਜ ਦੀ ਸੇਵਾ ਭਾਵਨਾ ਕਰਕੇ ਹੀ ਪੱਤਰਕਾਰਿਤਾ ਕਰਦੇ ਹਨ।ਉਹਨਾਂ ਕਿਹਾ ਜੇਕਰ ਪੰਜਾਬ ਸਰਕਾਰ ਪੱਤਰਕਾਰਾਂ ਨੂੰ ਵੀ ਮੁਫ਼ਤ ਬਸ ਯਾਤਰਾ ਕਰਨ ਦੀ ਸੁਵਿਧਾ ਪ੍ਰਦਾਨ ਕਰੇ ਤਾਂ ਉਹ ਹੋਰ ਵੀ ਜੋਸ਼ ਨਾਲ ਆਪਣਾ ਫਰਜ ਨਿਭਾਉਣਗੇ।

LEAVE A REPLY

Please enter your comment!
Please enter your name here