34ਵੇਂ ਨੇਤਰਦਾਨ ਪੰਦਰਵਾੜੇ ਦੌਰਾਨ ਸੰਸਥਾ ਵਲੋਂ ਕੀਤਾ ਗਿਆ ਜਾਗਰੁਕ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਨੇਤਰਦਾਨ ਸੰਸਥਾ ਹੁਸ਼ਿਆਰਪੁਰ ਦੀ ਮੀਟਿੰਗ  ਪ੍ਰਧਾਨ ਪ੍ਰੋ ਬਹਾਦਰ ਸਿੰਘ ਸੁਨੇਤ ਦੀ ਅਗਵਾਈ ਵਿੱਚ ਹੋਈ।ਇਸ ਮੌਕੇ ਉਹਨਾਂ ਵੱਲੋਂ 24 ਅਗਸਤ ਤੌ ਸ਼ੁਰੂ ਹੋ ਰਹੇ 34ਵੇਂ ਨੇਤਰਦਾਨ ਜਾਗਰੁਕਤਾ ਪੰਦਰਵਾੜੇ ਸੰਬੰਧੀ ਸਮੂਹ ਮੈਂਬਰਾਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਸਮੂਹ ਮੈਂਬਰਾਂ ਨੇ ਸਰਬਸੰਮਤੀ ਨਾਲ ਫੈਸਲਾ ਲਿਆ ਕਿ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਹਰ ਸਾਲ ਦੀ ਤਰਾਂ ਇਸ ਸਾਲ ਨੇਤਰਦਾਨ ਜਾਗਰੁਕਤਾ ਸੰਬੰਧੀ ਰੈਲੀ ਨਹੀ ਕੱਢੀ ਜਾਵੇਗੀ ਅਤੇ ਨਾ ਹੀ ਇਸ ਪੰਦਰਵਾੜੇ ਦੌਰਾਨ ਪਿੰਡਾਂ/ਸ਼ਹਿਰਾਂ ਵਿੱਚ ਜਾਗਰੁਕਤਾ ਸੈਮੀਨਾਰ ਕੀਤੇ ਜਾਣਗੇ।ਇਸ ਮੌਕੇ ਪ੍ਰੋ ਬਹਾਦਰ ਸਿੰਘ ਸੁਨੇਤ, ਸਕੱਤਰ ਇੰਜ ਜਸਵੀਰ ਸਿੰਘ, ਮਲਕੀਤ ਸਿੰਘ ਸੌਂਧ ਨੇ ਦੱਸਿਆ ਕਿ ਨੇਤਰਦਾਨ ਸੰਸਥਾ ਨੇ ਆਪਣੇ 20 ਸਾਲ ਦੇ ਸਫਰ ਦੌਰਾਨ ਤਕਰੀਬਨ ੧੦੫੨ ਨੇਤਰਹੀਣਾਂ ਨੂੰ ਰੋਸ਼ਨੀ ਪ੍ਰਦਾਨ ਕਰਵਾਈ ਹੈ।

Advertisements

ਇਸ ਸਮੇਂ ਦੌਰਾਨ ਪੂਰੇ ਪੰਜਾਬ ਤੋਂ ਬਹੁਤ ਸਾਰੀਆਂ ਸੰਸਥਾਵਾਂ ਨੇ ਸਾਡਾ ਸਾਥ ਦਿੱਤਾ ਜਿਹਨਾਂ ਦੇ ਅਸੀ ਧੰਨਵਾਦੀ ਹਾਂ।  ਸਮੂਹ ਮੈਂਬਰਾਂ ਨੇ ਸਭ ਨੇਤਰਦਾਨੀ ਪਰਿਵਾਰਾਂ ਦਾ ਧੰਨਵਾਦ ਕੀਤਾ ਅਤੇ ਉਹਨਾਂ ਸਭ ਨੇਤਰਦਾਨੀਆਂ ਨੂੰ ਸ਼ਰਧਾਜਲੀ ਦਿੱਤੀ ਜਿਹਨਾਂ ਦੀ ਬਦੋਲਤ ਪਿਛਲੇ ਸਾਲ ਦੌਰਾਨ ਨੇਤਰਹੀਣਾਂ ਨੂੰ ਨੇਤਰ ਲਗਾਏ ਗਏ। ਇਸ ਮੀਟਿੰਗ ਵਿੱਚ ਡਾ ਗੁਰਬਖਸ਼ ਸਿੰਘ, ਸ਼੍ਰੀ ਰਕੇਸ਼ ਮੋਹਣ , ਮਲਕੀਤ ਸਿੰਘ ਮਹੇੜੂ, ਬਹਾਦਰ ਸਿੰਘ ਸਿੱਧੂ , ਸ ਬਲਜੀਤ ਸਿੰਘ , ਸ ਹਰਭਜਨ ਸਿੰਘ ਆਦਿ ਸ਼ਾਮਲ ਸਨ।  

LEAVE A REPLY

Please enter your comment!
Please enter your name here