ਸ੍ਰੀ ਗੁਰੂ ਤੇਗ ਬਹਾਦੁਰ ਜੀ ਨੂੰ ਸਮਰਪਿਤ ਵਿਦਿਅਕ ਮੁਕਾਬਲਿਆਂ ‘ਚ ਜਲੰਧਰ ਰਿਹਾ ਦੂਜੇ ਸਥਾਨ ਤੇ

ਜਲੰਧਰ(ਦ ਸਟੈਲਰ ਨਿਊਜ਼)। ਸਕੂਲ ਸਿੰਖਿਆ ਵਿਭਾਗ ਪੰਜਾਬ ਵਲੋਂ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾਣ ਵਾਲੇ ਪਹਿਲੇ ਵਿਦਿਅਕ ਮੁਕਬਲੇ-ਸਬਦ ਗਾਇਨ ਵਿੱਚ ਜਲੰਧਰ ਜ਼ਿਲੇ ਵਿਚੋਂ 1398 ਵਿਦਿਆਰਥੀਆਂ ਦੁਆਰਾ ਭਾਗ ਲੈ ਕੇ ਪੂਰੇ ਪੰਜਾਬ ਵਿੱਚ ਜਲੰਧਰ ਦੂਜੇ ਨੰਬਰ ਉਤੇ ਰਿਹਾ।
 
ਇਸ ਸਬੰਧੀ ਜਾਣਕਾਰੀ ਦਿੰਦਿਆਂ ਨੋਡਲ ਅਫ਼ਸਰ ਪ੍ਰਿੰਸੀਪਲ ਪ੍ਰੇਮ ਲਤਾ ਨੇ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ 400 ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾਣ ਵਾਲੇ ਤੀਸਰੇ ਕਵਿਤਾ ਉਚਾਰਨ ਮੁਕਾਬਲੇ ਵਿੱਚ ਜ਼ਿਲਾ ਜਲੰਧਰ ਤੋਂ 4523 ਵਿਦਿਆਰਥੀਆਂ ਦੀ ਭਾਗੀਦਾਰੀ ਨਾਲ ਜਲੰਧਰ ਪੂਰੇ ਪੰਜਾਬ ਵਿੱਚ ਦੂਸਰੇ ਨੰਬਰ ‘ਤੇ ਰਿਹਾ। ਉੁਨਾਂ ਦੱਸਿਆ ਕਿ ਇਸੇ ਤਰਾਂ ਗੀਤ ਗਾਇਨ ਮੁਕਾਬਲੇ ਵਿੱਚ ਜ਼ਿਲਾ ਜਲੰਧਰ ਤੋਂ 2729 ਵਿਦਿਆਰਥੀਆਂ ਦੀ ਭਾਗੀਦਾਰੀ ਨਾਲ ਜਲੰਧਰ ਪੂਰੇ ਪੰਜਾਬ ਵਿਚੋਂ ਚੌਥੇ ਨੰਬਰ ‘ਤੇ ਰਿਹਾ।
 
ਪ੍ਰੇਮ ਲਤਾ ਨੇ ਦੱਸਿਆ ਕਿ ਇਸੇ ਲੜੀ ਦੇ ਚੌਥੇ ਮੁਕਾਬਲੇ ਭਾਸਣ ਪ੍ਰਤੀਯੋਗਤਾ ਵਿੱਚ ਜ਼ਿਲਾ ਜਲੰਧਰ 3663 ਵਿਦਿਆਰਥੀਆਂ ਦੀ ਭਾਗੀਦਾਰੀ ਨਾਲ ਪੂਰੇ ਪੰਜਾਬ ਵਿਚੋਂ ਦੂਜੇ ਨੰਬਰ ‘ਤੇ ਰਿਹਾ। ਉਨਾਂ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਿੱਠੂ ਬਸਤੀ ਦੀ ਵਿਦਿਆਰਥਣ ਅਨੂੰ ਕੌਰ ਨੇ ਸ਼ਬਦ ਗਾਇਨ ਮੁਕਾਬਲੇ ਵਿੱਚ ਪੰਜਾਬ ਭਰ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ। ਇਸੇ ਤਰਾਂ ਸਰਕਾਰੀ ਹਾਈ ਸਕੂਲ ਤਲਵੰਡੀ ਭਰੋਂ ਦੀ ਵਿਦਿਆਰਥਣ ਅਮਨਦੀਪ ਕੌਰ ਨੇ ਗੀਤ ਗਾਇਨ ਮੁਕਾਬਲੇ ਵਿੱਚ ਪੰਜਾਬ ਭਰ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ ਸੀ ।
 

 

LEAVE A REPLY

Please enter your comment!
Please enter your name here