ਸੀ-ਪਾਈਟ ਕੈਂਪ ਤਲਵਾੜਾ ਵਿਖੇ ਲਿਖਤੀ ਅਤੇ ਫਿਜ਼ੀਕਲ ਟ੍ਰੇਨਿੰਗ ਦੀ ਤਿਆਰੀ ਲਈ ਕੈਂਪ ਸ਼ੁਰੂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸੀ-ਪਾਈਟ ਕੈਂਪ ਤਲਵਾੜਾ ਦੇ ਕੈਂਪ ਇੰਚਾਰਜ ਸੂਬੇਦਾਰ ਗੁਰਨਾਮ ਸਿੰਘ ਨੇ ਦੱਸਿਆ ਕਿ ਪੈਰਾ ਮਿਲਟਰੀ (ਬੀ. ਐਸ. ਐਫ, ਸੀ. ਆਰ. ਪੀ. ਐਫ, ਆਈ. ਟੀ. ਬੀ. ਪੀ, ਸੀ. ਆਈ. ਐਸ. ਐਫ, ਅਸਮ ਰਾਈਫਲ) ਲਈ ਲੜਕਿਆਂ ਤੇ ਲੜਕੀਆਂ ਲਈ ਕੁੱਲ 75768 ਅਸਾਮੀਆਂ ਕੱਢੀਆਂ ਗਈਆਂ ਹਨ, ਜਿਨ੍ਹਾਂ ਦੀ ਅਪਲਾਈ ਕਰਨ ਦੀ ਮਿਤੀ 24 ਨਵੰਬਰ 2023 ਤੋਂ 29 ਦਸੰਬਰ 2023 ਤੱਕ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਅਸਾਮੀਆਂ ਸਬੰਧੀ ਲਿਖਤੀ ਅਤੇ ਫਿਜ਼ੀਕਲ ਟ੍ਰੇਨਿੰਗ ਸੀ-ਪਾਈਟ ਕੈਂਪ ਤਲਵਾੜਾ ਵਿਖੇ ਸ਼ੁਰੂ ਹੈ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਦੇ ਜਿਨ੍ਹਾਂ ਲੜਕਿਆਂ ਅਤੇ ਲੜਕੀਆਂ ਨੇ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰ ਦਿੱਤਾ ਹੈ, ਉਹ ਸੀ-ਪਾਈਟ ਕੈਂਪ ਤਲਵਾੜਾ, ਸਾਹਮਣੇ ਰੌਕ ਗਾਰਡਨ, ਤਲਵਾੜਾ ਵਿਖੇ ਆਪਣੇ ਅਪਲਾਈ ਕੀਤੇ ਫਾਰਮ ਅਤੇ ਭਰਤੀ ਸਬੰਧੀ ਦਸਤਾਵੇਜ਼ ਲੈ ਕੇ ਆ ਸਕਦੇ ਹਨ।

Advertisements

ਉਨ੍ਹਾਂ ਦੱਸਿਆ ਕਿ ਭਰਤੀ ਦੀਆਂ ਸ਼ਰਤਾਂ ਅਨੁਸਾਰ ਉਮਰ 18 ਤੋਂ 23 ਸਾਲ (ਐਸ. ਸੀ ਅਤੇ ਐਸ. ਟੀ ਲੜਕੇ-ਲੜਕੀਆਂ ਲਈ 5 ਸਾਲ ਦੀ ਛੂਟ) ਅਤੇ ਲੜਕਿਆਂ ਲਈ ਕੱਦ 170 ਸੈਂਟੀਮੀਟਰ ਅਤੇ ਲੜਕੀਆਂ ਲਈ 157 ਸੈਂਟੀਮੀਟਰ ਹੈ। ਉਨ੍ਹਾਂ ਕਿਹਾ ਕਿ ਕੈਂਪ ਵਿਚ ਦਾਖ਼ਲੇ ਲਈ ਕਿਸੇ ਵੀ ਦਿਨ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 9 ਵਜੇ ਤੋਂ ਬਾਅਦ ਆਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਕੈਂਪ ਵਿਚ ਸਿਖਲਾਈ ਦੌਰਾਨ ਨੌਜਵਾਨਾਂ ਨੂੰ ਰਿਹਾਇਸ਼ ਅਤੇ ਖਾਣਾ ਬਿਲਕੁਲ ਮੁਫ਼ਤ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲਈ 62830-31125, 99882-71125 ਅਤੇ 94787-93847 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here