ਪਠਾਨਕੋਟ:ਮਿਸ਼ਨ ਘਰ-ਘਰ ਰੋਜਗਾਰ ਤਹਿਤ 7ਵਾਂ ਮੈਗਾ ਰੋਜਗਾਰ ਮੇਲੇ 9 ਅਪ੍ਰੈਲ ਤੋਂ ਸੁਰੂ

Punjab Govt. Advt. Punjab Govt. Advt. Punjab Govt. Advt.
Punjab Govt. Advt. Punjab Govt. Advt. Punjab Govt. Advt.
Vardhman Jewellers Hoshiarpur

ਪਠਾਨਕੋਟ:(ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਵਲੋਂ ਮਿਸ਼ਨ ਘਰ ਘਰ ਰੋਜਗਾਰ ਤਹਿਤ 7ਵਾਂ ਮੈਗਾ ਰੋਜਗਾਰ ਮੇਲੇ ਅਪ੍ਰੈਲ 2021 ਵਿੱਚ ਲਗਾਏ ਜਾ ਰਹੇ ਹਨ। ਸੂਬਾ ਪੱਧਰੀ ਰੋਜਗਾਰ ਮੇਲਿਆਂ ਤਹਿਤ ਜਿਲ੍ਹਾ ਪਠਾਨਕੋਟ ਵਿੱਚ 7 ਮੈਗਾ  ਰੋਜਗਾਰ ਮੇਲੇ ਆਯੋਜਿਤ ਕੀਤੇ ਜਾ ਰਹੇ ਹਨ। ਇਹ ਪ੍ਰਗਟਾਵਾ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ।

Advertisements

ਜਿਲ੍ਹਾ ਪਠਾਨਕੋਟ ਵਿੱਚ ਲਗਾਏ ਜਾਣ ਵਾਲੇ ਰੋਜਗਾਰ ਮੇਲਿਆ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦੱਸਿਆ ਕਿ ਪਹਿਲਾਂ ਰੋਜਗਾਰ ਮੇਲਾ ਮਿਤੀ 09.04.2021 ਨੂੰ ਏ.ਬੀ ਕਾਲਜ ਪਠਾਨਕੋਟ, ਦੂਸਰਾ ਰੋਜਗਾਰ ਮੇਲਾ ਮਿਤੀ 15.04.2021 ਆਈ.ਟੀ.ਆਈ. ਬਮਿਆਲ, ਤੀਸਰਾ ਰੋਜਗਾਰ ਮੇਲਾ ਮਿਤੀ 20.04.2021 ਏ. ਐਂਡ. ਐਮ. ਕਾਲਜ  ਪਠਾਨਕੋਟ, ਚੋਥਾ ਰੋਜਗਾਰ ਮੇਲਾ ਮਿਤੀ 23.04.2021 ਆਈ.ਟੀ.ਆਈ ਪਠਾਨਕੋਟ, ਪੰਜਵਾਂ ਰੋਜਗਾਰ ਮੇਲਾ ਮਿਤੀ 26-04-2021 ਤਵੀ  ਗਰੁੱਪ ਆਫ ਕਾਲਜ ਸਾਹਪੁਰਕੰਡੀ , ਛੇਵਾਂ ਰੋਜਗਾਰ ਮੇਲਾ ਮਿਤੀ 27.04.2021 ਅਮਨ ਭੱਲਾ ਗਰੁੱਪ ਆਫ ਕਾਲਜ ਕੋਟਲੀ ਅਤੇ 7ਵਾਂ ਰੋਜਗਾਰ ਮੇਲਾ ਸ੍ਰੀ ਸਾਂਈ ਗਰੁੱਪ ਆਫ ਕਾਲਜ ਇੰਸਟਚਿਉਟ ਬਧਾਨੀ ਵਿਖੇ ਲਗਾਇਆ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਇਹਨਾਂ ਰੋਜਗਾਰ ਮੇਲਿਆਂ ਵਿੱਚ 40 ਦੇ ਕਰੀਬ ਕੰਪਨੀਆਂ ਸ਼ਮੂਲੀਅਤ ਕਰ ਰਹੀਆਂ ਹਨ ਜੋ ਕਿ ਅੱਠਵੀ ਪਾਸ ਤੋਂ ਲੈ ਕੇ ਪੋਸਟ ਗ੍ਰੈਜੂਏਟ ਤੱਕ, ਆਈ.ਟੀ.ਆਈ, ਪੋਲੀਟੈਕਨੀਕਲ, ਬੀ.ਟੈਕ, ਮੈਡੀਕਲ ਨਾਲ ਸਬੰਧਤ ਕਿੱਤਿਆਂ ਅਤੇ ਸਿੱਖਿਆ ਦੇ ਖੇਤਰ ਵਿੱਚ ਪ੍ਰਾਰਥੀਆਂ ਦੀ ਇੰਟਰਵਿਊ ਕਰਕੇ  ਉਨ੍ਹਾਂ ਨੂੰ ਮੋਕੇ ਤੇ ਹੀ ਆਫਰ ਲੈਟਰ ਦੇਣਗੀਆਂ। ਇਸ ਸਬੰਧੀ ਸੂਚਨਾ ਘਰ ਘਰ ਰੋਜਗਾਰ ਪੋਰਟਲ (www.pgrkam.com) ਤੇ ਅਪਲੋਡ ਕੀਤੀ ਜਾ ਰਹੀ ਹੈ। ਚਾਹਵਾਨ ਪ੍ਰਾਰਥੀ ਜੋ ਕਿ ਇਹਨਾਂ ਰੋਜਗਾਰ ਮੇਲਿਆਂ ਵਿੱਚ ਹਿੱਸਾ ਲੈਣਾ ਚਾਹੁੰਦੇ ਹਨ, ਉਹ ਆਪਣੀ ਰਜਿਸਟੇ੍ਰਸ਼ਨ ਘਰ ਘਰ ਰੋਜਗਾਰ ਪੋਰਟਲ (www.pgrkam.com)  ਤੇ ਕਰਵਾਉਣ। ਰਜਿਸ਼ਟੇ੍ਰਸ਼ਨ ਕਰਵਾਉਣ ਤੋਂ ਬਾਅਦ ਹੀ ਹਾਲ ਟਿਕਟ ਜਨਰੇਟ ਕੀਤੀ ਜਾਵੇਗੀ। ਇਹਨਾਂ ਮੇਲਿਆਂ ਵਿੱਚ ਸਵੈ-ਰੋਜਗਾਰ ਨਾਲ ਸਬੰਧਤ ਕੰਮ ਕਰਨ ਵਾਲੇ ਪ੍ਰਾਰਥੀਆਂ ਲਈ ਲੋਨ ਸਹੂਲਤਾਂ ਮੁਹੱਈਆ ਵੀ ਕਰਵਾਈਆਂ ਜਾਣਗੀਆਂ । ਇਸ ਲਈ  ਵੱਧ ਤੋਂ ਵੱਧ ਬੇਰੁਜਗਾਰ ਪ੍ਰਾਰਥੀਆਂ ਨੂੰ ਇਹਨਾਂ ਮੇਲਿਆਂ ਵਿੱਚ ਹਿੱਸਾ ਲੈ ਕੇ ਇਸ ਦਾ ਲਾਭ ਲੈਣਾ ਚਾਹੀਦਾ ਹੈ। ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਉਰੋ, ਕਮਰਾ ਨੰ: 352,ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ,ਪਠਾਨਕੋਟ। ਹੈਲਪ ਲਾਈਨ ਨੰਬਰ 7657825214 ਤੇ ਸਪੰਰਕ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here