ਕੋਰੋਨਾ ਦੀ ਆੜ ਹੇਠ ਸੰਘਰਸ਼ ਤੇ ਜਬਰ ਦੇ ਫਾਂਸੀ ਮਨਸੂਬੇ ਨਾਕਾਮ ਕਰੋ:ਬਲਿਹਾਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਕੋਰੋਨਾ ਦੀ ਆੜ ਹੇਠ ਕਿਸਾਨ ਸੰਘਰਸ਼ ‘ਤੇ ਪਾਬੰਦੀਆਂ ਮੜ੍ਹਨ ਦੀਆਂ ਵਿਉਂਤਾਂ ਘੜ ਰਹੀ ਮੋਦੀ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਪਾਵਰਕਾਮ ਐੰਡ ਟ੍ਰਾਸਕੋੰ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ  ਦੇ ਆਗੂਆਂ ਨੇ ਕਿਹਾ ਹੈ ਉਹ ਕਿਸਾਨ ਸੰਘਰਸ਼ ਤੋਂ ਆਪਣੇ ਨਾਪਾਕ ਤੇ ਜਾਬਰ ਹੱਥ ਪਾਸੇ ਰੱਖੇ। ਕਿਸਾਨ, ਮਜ਼ਦੂਰ ਮੁਲਾਜ਼ਮ ਤੇ ਹਰੇਕ ਵਰਗ ਤਿੰਨੇ ਖੇਤੀ ਕਾਨੂੰਨ, ਨਵੇਂ ਲੇਬਰ ਕਾਨੂੰਨ ਨੂੰ  ਰੱਦ ਕਰਾਉਣ, ਤੇ ਹੋਰਨਾਂ ਮੰਗਾਂ ਦੀ ਪ੍ਰਾਪਤੀ ਲਈ ਦ੍ਰਿੜ੍ਹ ਹਨ ਤੇ ਇਹ ਸੰਘਰਸ਼ ਕਿਸੇ ਵੀ ਤਰ੍ਹਾਂ ਦੀਆਂ ਪਾਬੰਦੀਆਂ ਨਾਲ ਡੱਕਿਆ ਨਹੀਂ ਜਾ ਸਕਦਾ। ਜਥੇਬੰਦੀ ਦੇ ਸੂਬਾ ਪ੍ਰਧਾਨ ਬਲਿਹਾਰ ਸਿੰਘ ਜਰਨਲ ਸਕੱਤਰ ਪਰਮਿੰਦਰ ਸਿੰਘ ਸੂਬਾ ਸੀਨੀਅਰ ਮੀਤ ਪ੍ਰਧਾਨ ਰਾਜੇਸ਼ ਕੁਮਾਰ  ਨੇ ਕਿਹਾ ਕਿ ਮੋਦੀ ਸਰਕਾਰ ਤੇ ਸੂਬਾ ਸਰਕਾਰਾਂ  ਇੱਕ ਪਾਸੇ ਦੇਸ਼ ਅੰਦਰ ਮੁੜ ਲੌਕਡਾਊਨ ਵਰਗੇ ਹਾਲਾਤ ਪੈਦਾ ਕਰ ਰਹੀ ਹੈ ਜਦਕਿ ਦੂਜੇ ਪਾਸੇ ਬੰਗਾਲ ਤੇ ਹੋਰਨਾਂ ਸੂਬਿਆਂ ਦੀਆਂ ਚੋਣਾਂ ਅੰਦਰ ਆਪ ਵੱਡੀਆਂ ਰੈਲੀਆਂ ਕਰ ਰਹੀ ਹੈ। ਆਪਣੇ ਖੇਤੀ ਕਿੱਤੇ ਦੀ ਰਾਖੀ ਲਈ ਦਿੱਲੀ ਦੇ ਬਾਰਡਰ ‘ਤੇ ਡਟੇ ਹੋਏ ਕਿਸਾਨਾਂ ਨੂੰ ਕੋਰੋਨਾ ਖ਼ਤਰੇ ਦੀਆਂ ਨਸੀਹਤਾਂ ਦਿੱਤੀਆਂ ਜਾ ਰਹੀਆਂ ਹਨ। ਮੀਡੀਆ ਦੀਆਂ ਖਬਰਾਂ ਰਾਹੀਂ ਅਪਰੇਸ਼ਨ ਕਲੀਨ ਵਰਗੀ ਚਰਚਾ ਚਲਾ ਕੇ ਕਿਸਾਨਾਂ ਨੂੰ ਦਹਿਸ਼ਤਜ਼ਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਸਰਕਾਰ ਨੇ ਇਸ ਮਹਾਂਮਾਰੀ ਨੂੰ ਵੀ ਆਪਣੇ ਲੁਟੇਰੇ ਮਨਸੂਬਿਆਂ ਦਾ ਹੱਥਾ ਬਣਾ ਲਿਆ ਹੈ ।

Advertisements

 ਅਜਿਹੀਆਂ ਕੋਈ ਵੀ ਰਿਪੋਰਟਾਂ ਕਿਸਾਨਾਂ ਮਜ਼ਦੂਰ ਮੁਲਾਜ਼ਮਾਂ ਨੂੰ ਸੰਘਰਸ਼ ਦੇ ਰਸਤੇ ਤੋਂ ਥਿੜਕਾ ਨਹੀਂ ਸਕਦੀਆਂ। ਪਹਿਲਾਂ ਕਰੋਨਾ ਦੇ ਬਹਾਨੇ ਹੇਠ ਸੇਕੜੇ ਲੋਕਾਂ ਜਾਨ ਖਵਾ ਬੈਠੇ ਤੇ ਕਰੋਨਾ ਦੇ ਬਹਾਨੇ ਹੇਠ ਨਵੇਂ ਖੇਤੀ ਕਾਨੂੰਨ, ਨਵੇਂ ਲੇਬਰ ਕਾਨੂੰਨ ਨੂੰ ਲਾਗੂ ਕਰਨ ਦੀਆਂ ਕੋਸ਼ਿਸ਼ਾਂ ਕਰਨ ਤੇ  ਠੇਕਾ ਕਾਮਿਆਂ ਤੋਂ ਰੋਜਗਾਰ ਖੋਹਣ ਤੇ  ਬੇਰੁਜ਼ਗਾਰਾਂ   ਨੂੰ ਰੋਜਗਾਰ ਨਾ ਦੇਣ ਦੇ ਨਿਯਮ ਲਾਗੂ ਕਰਨ ਦੀਆਂ ਕੋਸ਼ਿਸ਼ਾਂ ਸਰਕਾਰ ਕਰ ਰਹੀ ਹੈ ।  ਪਰ ਕੋਰੋਨਾ ਬਿਮਾਰੀ ਕਿਸਾਨਾਂ ਮਜਦੂਰਾਂ ਮੁਲਾਜ਼ਮਾਂ ਲਈ ਖੇਤੀ ਕਿੱਤੇ ਦੀ ਤਬਾਹੀ ਤੋਂ ਉਪਰ ਨਹੀਂ ਹੈ। ਕਿਸਾਨ ਆਪਣੇ ਜੂਨ ਗੁਜ਼ਾਰੇ ਦੀ ਰਾਖੀ ਲਈ ਸੰਘਰਸ਼ ਕਰਨ ਦਾ ਜਮਹੂਰੀ ਹੱਕ ਪੁਗਾ  ਰਹੇ ਹਨ ਤੇ ਇਸ ਹੱਕ ਨੂੰ ਕਿਸੇ ਬਹਾਨੇ ਵੀ ਖੋਹਣ ਨਹੀਂ ਦਿੱਤਾ ਜਾਵੇਗਾ। ਜੇਕਰ ਸਰਕਾਰ ਨੇ ਕਿਸਾਨਾਂ ਤੇ ਕੋਈ ਜਬਰ ਕਰ ਸੰਘਰਸ਼ ਨੂੰ ਖੁਚਲਣ  ਦੀ ਕੋਸ਼ਿਸ਼ ਕੀਤੀ ਤਾਂ ਬਿਜਲੀ ਮੁਲਾਜ਼ਮ ਕਿਸਾਨਾਂ, ਮਜਦੂਰਾਂ ਨਾਲ ਰਲ ਕੇ ਤਿੱਖਾ ਸੰਘਰਸ਼ ਕਰਨ ਗਏ । ਜਿਸ ਦੀ ਜਿਮੇਵਾਰੀ ਸਰਕਾਰ ਦੀ ਹੋਵੇਗੀ ।

LEAVE A REPLY

Please enter your comment!
Please enter your name here