ਬਾਲਕ੍ਰਿਸ਼ਨ ਘੋਨਾ ਭਾਜਪਾ ਓ.ਬੀ.ਸੀ ਮੋਰਚਾ ਮੰਡਲ ਦਸੂਹਾ ਪ੍ਰਧਾਨ ਨਿਯੁਕਤ

ਦਸੂਹਾ (ਪ੍ਰਵੀਨ ਸੋਹਲ): ਭਾਜਪਾ ਮੰਡਲ ਪ੍ਰਧਾਨ ਕੁੰਦਨ ਲਾਲ ਜੀ ਦੀ ਪ੍ਰਧਾਨਗੀ ਹੇਠ ਦਸੂਹਾ ਵਿੱਖੇ ਮੀਟਿੰਗ ਹੋਈ । ਇਸ ਮੌਕੇ ਰਜਿੰਦਰ ਬਿੱਟਾ ਪ੍ਰਧਾਨ ਓ ਬੀ ਸੀ ਮੋਰਚਾ ਪੰਜਾਬ ਅਤੇ ਭਾਜਪਾ ਜਿਲ੍ਹਾ ਪ੍ਰਧਾਨ ਸੰਜੀਵ ਸਿੰਘ ਮਨਹਾਸ ਵਿਸ਼ੇਸ਼ ਰੂਪ ਵਿੱਚ ਹਾਜਰ ਹੋਏ।ਇਸ ਮੌਕੇ ਬਾਲਕ੍ਰਿਸ਼ਨ ਘੋਨਾ ਜੀ ਨੂੰ ਓ ਬੀ ਸੀ ਮੋਰਚਾ ਦਾ ਮੰਡਲ ਦਸੂਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਸਨਮਾਨਿਤ ਕੀਤਾ ਗਿਆ।

Advertisements

ਇਸ ਮੌਕੇ ਸੰਜੀਵ ਮਨਹਾਸ ਨੇ ਕਿਹਾ ਕਿ ਮੇਹਨਤੀ ਤੇ ਇਮਾਨਦਾਰ ਪਾਰਟੀ ਦੇ ਵਰਕਰ ਨੂੰ ਹਮੇਸ਼ਾ ਭਾਜਪਾ ਵਿੱਚ ਮਾਨ ਸਮਾਨ ਮਿਲ਼ਦਾ ਹੈ। ਉਨ੍ਹਾਂ ਕਿਹਾ ਕੇ ਬਾਲਕ੍ਰਿਸ਼ਨ ਘੋਨਾ ਦੀ ਨਿਯੁਕਤੀ ਨਾਲ਼ ਪਾਰਟੀ ਨੂੰ ਮਜਬੂਤੀ ਮਿਲੇਗੀ।

ਇਸ ਮੌਕੇ ਪੰਜਾਬ ਪ੍ਰਧਾਨ ਓ ਬੀ ਸੀ ਮੋਰਚਾ ਰਾਜਿੰਦਰ ਬਿੱਟਾ ਨੇ ਕਿਹਾ ਕੇ ਭਾਜਪਾ ਦੀ ਮਜ਼ਬੂਤੀ ਲਈ ਮੋਰਚਾ ਦਿਨ ਰਾਤ ਮੇਹਨਤ ਕਰੇਗਾ। ਨਵ ਨਿਯੁਕਤ ਬਾਲਕ੍ਰਿਸ਼ਨ ਘੋਨਾ ਨੇ ਕਿਹਾ ਕਿ ਪਾਰਟੀ ਵੱਲੋਂ ਜੋ ਜੁਮੇਵਾਰੀ ਉਨ੍ਹਾਂ ਨੂੰ ਦਿੱਤੀ ਗਈ ਹੈ ਉਹ ਉਸਨੂੰ ਇਮਾਨਦਾਰੀ ਤੇ ਮਿਹਨਤ ਨਾਲ ਨਿਵਾਉਣਗੇ। ਇਸ ਮੌਕੇ ਅਜੈ ਕੋਸ਼ਲ ਸੇਠੁ ਜਿਲ੍ਹਾ ਮਹਾਂਮੰਤ੍ਰੀ,ਪ੍ਰਦੀਪ ਪਲਾਹਾ ਜਨਰਲ ਸਕੱਤਰ ਓ ਬੀ ਸੀ ਮੋਰਚਾ , ਆਦਿ ਭਾਜਪਾ ਵਰਕਰ ਹਾਜਿਰ ਸਨ।

LEAVE A REPLY

Please enter your comment!
Please enter your name here