ਬਾਬਾ ਔਗੜ ਫਤਿਹ ਨਾਥ ਕਾਲਜ ਸਟਾਫ ਨੇ ਮੋਨ ਧਾਰ ਕੇ ਸੁਰਿੰਦਰ ਖੰਨਾ ਨੂੰ ਦਿੱਤੀ ਸ਼ਰਧਾਂਜਲੀ

ਮਾਹਿਲਪੁਰ 22 ਅਪ੍ਰੈਲ ( ਜਸਵਿੰਦਰ ਸਿੰਘ ਹੀਰ ): ਕਸਬਾ ਜੇਜੋਂ ਦੋਆਬਾ ਦੇ ਬਾਬਾ ਔਗੜ ਫਤਿਹ ਨਾਥ ਮੰਦਿਰ ਦੇ ਪ੍ਰਧਾਨ ਸੁਰਿੰਦਰ ਖੰਨਾ ਦਾ ਅਚਾਨਕ ਦੇਹਾਂਤ ਹੋ ਗਿਆ ਸੀ।

Advertisements

ਜਿਨ੍ਹਾਂ ਨੂੰ ਬਾਬਾ ਔਗੜ ਫਤਿਹ ਨਾਥ ਮੰਦਿਰ ਪ੍ਰਬੰਧਕ ਕਮੇਟੀ ਜੇਜੋਂ, ਬਾਬਾ ਔਗੜ ਫਤਿਹ ਨਾਥ ਗਰਲਜ਼ ਕਾਲਜ ਜੇਜੋਂ ਦੇ ਸਟਾਫ, ਪ੍ਰਬੰਧਕਾਂ ਚੇਅਰਮੈਨ ਅਵਿਨਾਸ਼ ਰਾਏ ਖੰਨਾ, ਅਸ਼ਵਨੀ ਖੰਨਾ, ਜਗਮੋਹਣ ਖੰਨਾ, ਗਿਟੀ ਸੂਦ, ਉਮੇਸ਼ ਖੰਨਾ, ਨੀਲਮ ਖੰਨਾ, ਨੀਰਜ ਖੰਨਾ, ਵਿਜੇ ਚੋਪੜਾ,ਅਰਨਾ ਖੰਨਾ, ਪੀ ਡੀ ਸ਼ਰਮਾ, ਨੰਬਰਦਾਰ ਪਰਵੀਨ ਸੋਨੀ, ਕੀਮਤੀ ਲਾਲ ਜੈਨ, ਪ੍ਰਸ਼ਾਂਤ ਜੈਨ, ਬਿੱਲਾ ਜੈਨ, ਸ਼ਿਲਪਾ ਜੈਨ, ਦਿਵਿਆ ਰਾਣਾ, ਪੂਜਾ ਖੰਨਾ, ਰੀਨਾ, ਸੰਦੀਪ ਕੌਰ, ਰਤਨ ਚੰਦ, ਰਮੇਸ਼ ਜੈਨ, ਨਵਜੋਤ ਸਿੰਘ, ਬਿੱਟੂ ਜੈਨ, ਰਜਨੀ, ਸੰਦੀਪ, ਕਰਮਜੀਤ, ਨਿਸ਼ਾ ਵਲੋਂ ਦੋ ਮਿੰਟ ਦਾ ਮੋਨ ਧਾਰ ਕੇ ਸੁਰਿੰਦਰ ਖੰਨਾ ਜੀ ਨੂੰ  ਸ਼ਰਧਾਂਜਲੀ ਦਿੱਤੀ ਗਈ।

ਇਸ ਮੌਕੇ ਨੰਬਰਦਾਰ ਪਰਵੀਨ ਸੋਨੀ ਨੇ ਕਿਹਾ ਕਿ ਬਾਬਾ ਔਗੜ ਫਤਿਹ ਨਾਥ ਜੀ ਮੰਦਿਰ ਦੇ ਪ੍ਰਧਾਨ ਸੁਰਿੰਦਰ ਖੰਨਾ ਜੀ ਵਲੋਂ ਮੰਦਿਰ ਦੀ ਜਿੰਮੇਵਾਰੀ ਬੜੀ ਬਾਖੂਬੀ ਨਿਭਾਈ ਜਾ ਰਹੀ ਸੀ ਜਿਨ੍ਹਾਂ ਦੇ ਜਾਣ ਨਾਲ ਇਲਾਕੇ ਨੂੰ ਬਹੁਤ ਵੱਡਾ ਘਾਟਾ ਪਿਆ ਹੈ।

LEAVE A REPLY

Please enter your comment!
Please enter your name here