ਕਪੂਰਥਲਾ ਜਿਲ੍ਹੇ ਵਿਚ ਕਿਸਾਨਾਂ ਨੂੰ ਕਣਕ ਦੀ ਖਰੀਦ ਦੀ 100 ਕਰੋੜ ਨੇੜੇ ਪੁੱਜੀ, ਬੀਤੇ ਦਿਨ ਤੱਕ 94.99 ਕਰੋੜ ਦੀ ਅਦਾਇਗੀ

ਕਪੂਰਥਲਾ, 22 ਅਪ੍ਰੈਲ: ਕਣਕ ਦੀ ਖ੍ਰੀਦ ਬਦਲੇ ਕਿਸਾਨਾਂ ਨੂੰ ਉਨ੍ਹਾਂ ਦੇ ਸਿੱਧੀ ਬੈਂਕ ਖਾਤੇ ਵਿਚ ਅਦਾਇਗੀ ਦੀ ਰਕਮ 100 ਕਰੋੜ ਰੁਪੈ ਨੂੰ ਪਾਰ ਕਰ ਗਈ ਹੈ। ਬੀਤੀ 20 ਅਪ੍ਰੈਲ ਨੂੰ 42 ਕਰੋੜ ਰੁਪੈ ਦੀ ਅਦਾਇਗੀ ਤੋਂ ਬਾਅਦ 21 ਅਪ੍ਰੈਲ ਨੂੰ ਵੀ 35.87 ਕਰੋੜ ਰੁਪੈ ਦੀ ਅਦਾਇਗੀ ਕਿਸਾਨਾਂ ਨੂੰ ਕੀਤੀ ਗਈ। ਇਸ ਨਾਲ 21 ਅਪ੍ਰੈਲ ਤੱਕ ਕੁੱਲ ਅਦਾਇਗੀ 94.99 ਕਰੋੜ ਰੁਪੈ ਹੋ ਗਈ ਹੈ।

Advertisements

ਜਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਸ੍ਰੀਮਤੀ ਗੀਤਾ ਬਿਸੰਭੂ ਨੇ ਦੱਸਿਆ ਕਿ ਖਰੀਦ ਕੀਤੀ ਕਣਕ ਦੀ ਅਦਾਇਗੀ 48 ਘੰਟੇ ਅੰਦਰ ਕਰਨ ਲਈ ਰਜਿਸਟ੍ਰੇਸ਼ਨ ਦੇ ਕੰਮ ਲਈ ਵਿਸ਼ੇਸ਼ ਸਟਾਫ ਤਾਇਨਾਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਆੜ੍ਹਤੀਆਂ ਨੂੰ ਵੀ ਵੇਚਣ ਵਾਲੇ ਦੇ ਰਜਿਸਟ੍ਰੇਸ਼ਨ ਕਰਨ ਸਬੰਧੀ ਜਾਣਕਾਰੀ ਦਿੱਤੀ ਗਈ ਹੈ, ਤਾਂ ਜੋ ਅਦਾਇਗੀ ਵਿਚ ਦੇਰੀ ਨਾ ਹੋਵੇ। 

ਇਸ ਤੋਂ ਇਲਾਵਾ ਜਿਲ੍ਹੇ ਵਿਚ ਬੀਤੇ ਕੱਲ੍ਹ ਤੱਕ ਕੁੱਲ ਮੰਡੀਆਂ ਵਿਚ 193352 ਮੀਟਰਿਕ ਟਨ ਕਣਕ ਆਈ ਹੈ, ਜਿਸ ਵਿਚੋਂ ਹੁਣ ਤੱਕ 188077 ਮੀਟਰਕ ਟਨ ਦੀ ਖ੍ਰੀਦ ਕੀਤੀ ਗਈ ਹੈ। ਰੋਜ਼ਾਨਾ ਮੰਡੀਆਂ ਵਿਚ ਆਉਣ ਵਾਲੀ ਕਣਕ ਨਾਲੋਂ ਜਿਆਦਾ ਦੀ ਖਰੀਦ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ, ਜਿਸ ਤਹਿਤ 21 ਅਪ੍ਰੈਲ ਨੂੰ ਜਿੱਥੇ ਕਣਕ ਦੀ ਆਮਦ 13120  ਮੀਟਰਕ ਟਨ ਸਨ ਉੱਥੇ ਹੀ ਉਸੇ ਦਿਨ 15206 ਮੀਟਰਿਕ ਟਨ ਕਣਕ ਖਰੀਦੀ ਗਈ। 

LEAVE A REPLY

Please enter your comment!
Please enter your name here