ਕੜਾਹੀ ਵਿੱਚ ਕੋਲੇ ਵਾਲ ਕੇ ਸੁੱਤੇ ਪਤੀ ਪਤਨੀ ਦੀ ਦਮ ਘੁੱਟਣ ਕਾਰਨ ਹੋਈ ਮੌਤ

ਲੁਧਿਆਣਾ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਲੁਧਿਆਣਾ ਦੇ ਫੋਕਲ ਪੁਆਇੰਟ ਵਿੱਚ ਦੇਰ ਰਾਤ ਇੱਕ ਜੋੜੇ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋਣ ਦੀ ਖਬਰ ਮਿਲੀ ਹੈ। ਮ੍ਰਿਤਕਾਂ ਦੀ ਪਹਿਚਾਣ ਕਰਨ ਉਮਰ 40 ਸਾਲਾ ਤੇ ਕਮਲਾ ਉਮਰ 38 ਸਾਲਾ ਵਾਸੀ ਨੇਪਾਲ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਕਮਰੇ ਵਿੱਚ ਇੱਕ ਕੜਾਹੀਏ ਵਿੱਚ ਸੜਿਆ ਕੋਲਾ ਪਿਆ ਹੋਇਆ ਸੀ।ਸ਼ੱਕ ਜਤਾਇਆ ਜਾ ਰਿਹਾ ਹੈ ਕਿ ਪਤੀ-ਪਤਨੀ ਦੀ ਮੌਤ ਦਮ ਘੁੱਟਣ ਨਾਲ ਹੋਈ ਹੈ।

Advertisements

ਜਾਣਕਾਰੀ ਮੁਤਾਬਕ ਕਰਨ ਇੱਕ ਫੈਕਟਰੀ ਵਿੱਚ ਕੰਮ ਕਰਦਾ ਸੀ ਤੇ ਜਦੋ ਉਹ ਫੈਕਟਰੀ ਨਹੀ ਗਿਆ ਤਾਂ ਉਸਦੇ ਸਾਥੀਆਂ ਨੇ ਉਸਨੂੰ ਫੋਨ ਕੀਤਾ, ਤੇ ਕਿਸੇ ਨੇ ਫੋਨ ਨਹੀਂ ਚੁੱਕਿਆ ਤਾਂ ਫੈਕਟਰੀ ਕਰਮਚਾਰੀ ਤੇ ਉਸਦੇ ਦੋਸਤ ਕਮਰੇ ਵਿੱਚ ਪਹੁੰਚ ਗਏ। ਕਮਰਾ ਅੰਦਰੋਂ ਬੰਦ ਸੀ ਤੇ ਜਦੋ ਦਰਵਾਜ਼ਾ ਤੋੜਿਆ ਤਾਂ ਦੋਵਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ, ਜਦੋਂ ਲੋਕਾਂ ਨੇ ਕਮਰੇ ਵਿੱਚ ਜਾ ਕੇ ਦੇਖਿਆ ਤਾਂ ਕਰਨ ਦੀ ਲਾਸ਼ ਮੰਜੇ ਤੇ ਕਮਲਾ ਦੀ ਲਾਸ਼ ਜ਼ਮੀਨ ਤੇ ਪਈ ਹੋਈ ਸੀ। ਮੌਕੇ ਤੇ ਪੁਲਿਸ ਨੇ ਪਹੁੰਚ ਕੇ ਦੋਵਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

LEAVE A REPLY

Please enter your comment!
Please enter your name here