Monday, October 19, 2026
Home Crime ਪਾਕਿਸਤਾਨ ਤੇ ਈਰਾਨ ਨੇ ਕੀਤਾ ਹਮਲਾ, ਮੱਚੀ ਭਾਰੀ ਤਬਾਹੀ

ਪਾਕਿਸਤਾਨ ਤੇ ਈਰਾਨ ਨੇ ਕੀਤਾ ਹਮਲਾ, ਮੱਚੀ ਭਾਰੀ ਤਬਾਹੀ

ਪਾਕਿਸਤਾਨ (ਦ ਸਟੈਲਰ ਨਿਊਜ਼), ਪਲਕ। ਪਾਕਿਸਤਾਨ ਤੇ ਈਰਾਨ ਨੇ ਮਜ਼ਾਇਲਾਂ ਅਤੇ ਡਰੋਨਾਂ ਨਾਲ ਹਮਲਾ ਕਰ ਦਿੱਤਾ ਹੈ। ਜਿਸ ਕਾਰਨ ਭਾਰੀ ਤਬਾਹੀ ਮੱਚ ਗਈ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਹਵਾਈ ਖੇਤਰ ਦੀ ਉਲੰਘਣਾ ਦੀ ਸਖ਼ਤ ਨਿੰਦਾ ਕੀਤੀ ਹੈ। ਈਰਾਨ ਦੇ ਹਮਲੇ ਤੋਂ ਬਾਅਦ ਪਾਕਿਸਤਾਨ ਵਿੱਚ ਹੋਈ ਤਬਾਹੀ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਜਿਸ ਵਿੱਚ ਵੇਖਿਆ ਜਾ ਰਿਹਾ ਹੈ ਕਿ ਕਈ ਘਰ ਖੰਡਰ ਹੋ ਗਏ ਹਨ। ਮੰਤਰਾਲੇ ਨੇ ਕਿਹਾ ਹੈ ਕਿ ਇਕਪਾਸੜ ਕਾਰਵਾਈ ਚੰਗੇ ਗੁਆਂਢੀ ਦੀ ਨਿਸ਼ਾਨੀ ਨਹੀਂ ਹੈ। ਜੈਸ਼ ਅਲ ਅਦਲ ਨੇ ਕਿਹਾ ਹੈ ਕਿ ਇਹ ਹਮਲਾ ਕਈ ਮਿਜ਼ਾਈਲਾਂ ਨਾਲ ਕੀਤਾ ਗਿਆ ਸੀ। ਪਾਕਿਸਤਾਨ ਦਾ ਦਾਅਵਾ ਕੀਤਾ ਹੈ ਕਿ ਇਸ ਹਮਲੇ ਵਿੱਚ 2 ਬੱਚਿਆਂ ਦੀ ਮੌਤ ਹੋ ਗਈ ਹੈ ਅਤੇ 6 ਲੋਕ ਜ਼ਖ਼ਮੀ ਹੋਏ ਹਨ।

Advertisements

LEAVE A REPLY

Please enter your comment!
Please enter your name here