ਭਾਰਤੀ ਮੂਲ ਦੇ ਸਾਬਕਾ ਰਾਸ਼ਟਰੀ ਹਾਕੀ ਖਿਡਾਰੀ ਅਜੀਤ ਗਿੱਲ ਦਾ ਹੋਇਆ ਦੇਹਾਂਤ

ਚੰਡੀਗੜ੍ਹ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਭਾਰਤੀ ਮੂਲ ਦੇ ਸਾਬਕਾ ਰਾਸ਼ਟਰੀ ਹਾਕੀ ਖਿਡਾਰੀ ਅਜੀਤ ਸਿੰਘ ਗਿੱਲ ਦਾ ਦਿਹਾਂਤ ਹੋਣ ਦੀ ਖਬਰ ਮਿਲੀ ਹੈ। ਅਜੀਤ ਗਿੱਲ ਦੀ ਮੌਤ ਕਿਡਨੀ ਫੇਲ੍ਹ ਹੋਣ ਕਾਰਨ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਅਜੀਤ ਗਿੱਲ ਦੀ ਕਮਰ ਦੀ ਹੱਡੀ ਟੁੱਟ ਗਈ ਸੀ, ਪਰ ਉਹ ਠੀਕ ਹੋ ਗਏ ਸੀ, ਪਰ ਕਿਡਨੀ ਫੇਲ ਹੋਣ ਕਾਰਨ ਉਨ੍ਹਾਂ ਦੀ ਸਿਹਤ ਵਿਗੜ ਗਈ, ਜਿਸ ਕਾਰਨ ਉਹਨਾਂ ਦੀ ਮੌਤ ਹੋ ਗਈ।

Advertisements

ਸਿੰਗਾਪੁਰ ਨੈਸ਼ਨਲ ਓਲੰਪਿਕ ਕੌਂਸਲ ਦੇ ਪ੍ਰਧਾਨ ਗ੍ਰੇਸ ਫੂ ਨੇ ਕਿਹਾ ਕਿ ਉਹਨਾਂ ਨੂੰ ਗਿੱਲ ਦੀ ਮੌਤ ਦੀ ਖਬਰ ਸੁਣ ਕੇ ਬਹੁਤ ਦੁਖ ਹੋਈਆ ਹੈ। ਪਰਿਵਾਰ ਨਾਲ ਹਮਦਰਦੀ ਜ਼ਾਹਰ ਕਰਦਿਆਂ, ਉਸਨੇ ਕਿਹਾ ਅਜੀਤ ਆਪਣੇ ਸਮੇਂ ਦਾ ਉੱਤਮ ਖਿਡਾਰੀ ਸੀ, ਉਹ ਆਪਣੇ ਮੁਕਾਬਲੇ ਵਾਲੇ ਖੇਡ ਕੈਰੀਅਰ ਤੋਂ ਬਾਅਦ ਸਿੰਗਾਪੁਰ ਖੇਡਾਂ ਵਿੱਚ ਸਰਗਰਮ ਰਿਹਾ ਅਤੇ ਕਈ ਗਤੀਵਿਧੀਆਂ ਵਿੱਚ ਹਿੱਸਾ ਲਿਆ।

LEAVE A REPLY

Please enter your comment!
Please enter your name here