Tuesday, October 20, 2026
Home Chandigarh 26 ਨਵੰਬਰ ਤੋਂ ਚੰਡੀਗੜ੍ਹ ਵਿੱਚ ਕਿਸਾਨਾਂ ਦਾ ਹੱਲਾ ਬੋਲ, ਦਿੱਲੀ ਅੰਦੋਲਨ ਵਰਗਾ...

26 ਨਵੰਬਰ ਤੋਂ ਚੰਡੀਗੜ੍ਹ ਵਿੱਚ ਕਿਸਾਨਾਂ ਦਾ ਹੱਲਾ ਬੋਲ, ਦਿੱਲੀ ਅੰਦੋਲਨ ਵਰਗਾ ਮਾਹੌਲ ਬਣਨ ਦੀ ਸੰਭਾਵਨਾ!

ਚੰਡੀਗੜ੍ਹ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਸੰਯੁਕਤ ਕਿਸਾਨ ਮੋਰਚਾ ਭਾਰਤ ਦੇ ਸੱਦੇ ‘ਤੇ ਸਾਰੇ ਸੂਬਿਆਂ ਦੀਆਂ ਰਾਜਧਾਨੀਆਂ ਵਿੱਚ 26 ਨਵੰਬਰ ਤੋਂ 28 ਨਵੰਬਰ ਤੱਕ ਕੀਤੇ ਜਾਣ ਵਾਲੇ ਰੋਸ਼ ਪ੍ਰਦਰਸ਼ਨ ਨੂੰ ਲੈ ਕੇ ਸਾਰੀਆ ਤਿਆਰੀਆ ਜ਼ੋਰਾ-ਸ਼ੋਰਾ ਤੇ ਹਨ। ਇਸ ਦੋਰਾਨ ਪੰਜਾਬ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਨੌੌਜ਼ਵਾਨ, ਕਿਸਾਨ ਅਤੇ ਬੀਬੀਆਂ ਟਰੈਕਟਰ ਟਰਾਲੀਆਂ ਅਤੇ ਗੱਡੀਆਂ ਰਾਹੀਂ ਚੰਡੀਗੜ੍ਹ ਪਹੁੰਚਣਗੇ। ਹਾਲਾਕਿ ਕਿਹਾ ਜਾ ਰਿਹਾ ਹੈ ਕਿ ਜਿੱਥੇ ਵੀ ਕਿਸਾਨਾ ਨੂੰ ਰੋਕਿਆ ਜਾਵੇਗਾ ਉਥੇ ਪ੍ਰਦਰਸ਼ਨ ਕੀਤਾ ਜਾਵੇਗਾ।

Advertisements

ਲੱਗਭੱਗ ਸਾਰੇ ਪੰਜਾਬ ਦੇ ਟਰੈਕਟਰ ਟਰਾਲੀਆਂ 25 ਨਵੰਬਰ ਨੂੰ ਹੀ ਚੰਡੀਗੜ੍ਹ ਵੱਲ ਰਵਾਨਾ ਹੋਣਗੇ। ਇਸ ਤਰਾਂ ਇੱਕ ਵਾਰ ਫੇਰ ਦਿੱਲੀ ਅੰਦੋਲਨ ਵਾਲਾ ਮਾਹੌਲ ਬਣਨ ਦੀ ਸੰਭਾਵਨਾ ਵੀ ਨਜ਼ਰ ਆ ਰਹੀ ਹੈ

LEAVE A REPLY

Please enter your comment!
Please enter your name here