Thursday, October 22, 2026
Home Hoshiarpur ਸਟੇਟ ਲੈਵਲ ਰੈਡਕਰਾਸ ਮੁਕਾਬਲਿਆਂ ਵਿਚ ਰੇਲਵੇ ਮੰਡੀ ਸਕੂਲ ਨੇ ਲਗਾਤਾਰ 10ਵੀਂ ਵਾਰ...

ਸਟੇਟ ਲੈਵਲ ਰੈਡਕਰਾਸ ਮੁਕਾਬਲਿਆਂ ਵਿਚ ਰੇਲਵੇ ਮੰਡੀ ਸਕੂਲ ਨੇ ਲਗਾਤਾਰ 10ਵੀਂ ਵਾਰ ਓਵਰ ਆਲ ਟਰਾਫੀ ਜਿੱਤੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਭਾਰਤੀ ਰੈਡਕਰਾਸ ਸੁਸਾਇਟੀ ਦੀ ਪੰਜਾਬ ਰਾਜ ਸ਼ਾਖਾ ਚੰਡੀਗੜ੍ਹ ਵੱਲੋਂ ਸਟੇਟ ਲੈਵਲ ਜੂਨੀਅਰ ਰੈੱਡ ਕਰਾਸ ਸਟੱਡੀ- ਕਮ- ਟ੍ਰੇਨਿੰਗ ਕੈਂਪ 15-20 ਨਵੰਬਰ 2023 ਨੂੰ ਮੰਡੀ ਰਿਵਾਲਸਰ,ਹਿਮਾਚਲ ਪ੍ਰਦੇਸ਼ ਵਿਖੇ ਲਗਾਇਆ ਗਿਆ। ਸਟੇਟ ਲੈਵਲ ਕੈਂਪ ਵਿੱਚ ਵੱਖ ਵੱਖ ਮੁਕਾਬਲੇ ਕਰਵਾਏ ਗਏ ।

Advertisements

ਇਸ ਕੈਂਪ ਵਿੱਚ ਪੰਜਾਬ ਭਰ ਤੋਂ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਤੋਂ ਲਗਭਗ 200 ਵਿਦਿਆਰਥੀਆ ਨੇ ਹਿੱਸਾ ਲਿਆ ਅਤੇ  ਵੱਖ ਵੱਖ ਟੀਮਾਂ ਵਿਚਕਾਰ ਵੱਖ ਵੱਖ ਮੁਕਾਬਲੇ ਕਰਵਾਏ ਗਏ। ਇਨ੍ਹਾਂ  ਮੁਕਾਬਲਿਆਂ ਵਿਚ ਸਰਕਾਰੀ ਕੰਨਿਆ ਸੈਕੰਡਰੀ ਸਮਾਰਟ ਸਕੂਲ ਰੇਲਵੇ ਮੰਡੀ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਲਲਿਤਾ ਰਾਣੀ ਜੀ ਦੀ ਯੋਗ ਅਗਵਾਈ ਵਿੱਚ ਸਕੂਲ ਦੀਆਂ 17 ਵਿਦਿਆਰਥਣਾਂ ਅਤੇ 4 ਅਧਿਆਪਕਾਂ ਨੇ ਭਾਗ ਲਿਆ। ਰੇਲਵੇ  ਮੰਡੀ  ਸਕੂਲ ਦੀਆਂ ਵਿਦਿਆਰਥਣਾਂ ਨੇ ਇਨ੍ਹਾਂ  ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਾਰੇ ਮੁਕਾਬਲਿਆਂ ਵਿੱਚ ਪੁਜੀਸ਼ਨਾਂ ਹਾਸਲ ਕਰਕੇ ਸਾਰੀਆਂ ਟੀਮਾਂ ਨੂੰ ਹਰਾ ਕੇ ਲਗਾਤਾਰ 10ਵੀਂ ਵਾਰ ਸਟੇਟ ਪੱਧਰ ਦੇ ਮੁਕਾਬਲਿਆਂ ਦੀ ਓਵਰ ਆਲ ਟਰਾਫੀ ਜਿੱਤ ਕੇ ਰੇਲਵੇ ਮੰਡੀ ਸਕੂਲ ਅਤੇ ਆਪਣੇ ਜਿਲਾ ਹੁਸ਼ਿਆਰਪੁਰ ਦਾ ਨਾਮ ਪੂਰੇ ਪੰਜਾਬ ਵਿੱਚ ਰੌਸ਼ਨ ਕੀਤਾ।ਪੋਸਟਰ ਮੇਕਿੰਗ ਮੁਕਾਬਲੇ* ਵਿੱਚ ਸਕੂਲ ਦੀ 12ਵੀਂ ਦੀ ਵਿਦਿਆਰਥਣ  ਸਿਮਰਨ ਕੁਮਾਰੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।

ਗਰੁੱਪ ਡਾਂਸ ਮੁਕਾਬਲੇ ਵਿਚ ਸਕੂਲ ਦੀਆਂ ਵਿਦਿਆਰਥਣਾਂ ਸੁਨੀਤਾ, ਸੰਧਿਆ,ਹੀਆ, ਦਿਵਯਾ ਰੀਆ, ਰੁਚਿਕਾ,ਜਚਿਕਾ ਨੇ ਪੂਰੇ ਪੰਜਾਬ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ। ਲੋਕ ਗੀਤ ਮੁਕਾਬਲੇ ਵਿੱਚ ਸਕੂਲ ਦੀ 12ਵੀਂ ਦੀ ਵਿਦਿਆਰਥਣ ਵਿਚ ਗੋਲਡੀ ਨੇ ਪੂਰੇ ਪੰਜਾਬ ਵਿਚੋਂ ਦੂਸਰਾ ਸਥਾਨ ਹਾਸਿਲ ਕੀਤਾ। ਗਰੁੱਪ ਸੋਂਗ ਵਿੱਚ ਸਕੂਲ ਦੀਆਂ ਵਿਦਿਆਰਥਣਾਂ, ਮਹਿਨਾਜ਼, ਅੰਕਿਤਾ ਸੋਨੀ, ਹਰਕੰਵਲ ਹੀਰ, ਸਿਮਰਨਜੀਤ ਕੌਰ, ਬਲਜੀਤ ਕੌਰ,ਸੂਫ਼ੀਆ, ਗੋਲਡੀ, ਨੇ ਸਟੇਟ ਲੈਵਲ ਉੱਤੇ ਦੂਸਰਾ ਸਥਾਨ ਪ੍ਰਾਪਤ ਕੀਤਾ। ਕਵਿਤਾ ਉਚਾਰਣ ਵਿੱਚ ਕਰੁਣਾ ਜਸਵਾਲ ਨੇ ਪੰਜਾਬ ਭਰ ਵਿੱਚੋਂ ਦੂਜਾ ਸਥਾਨ ਹਾਸਿਲ ਕੀਤਾ।

ਇਹਨਾ ਪੰਜ ਦਿਨਾਂ ਸਮਾਗਮਾਂ ਦੇ ਅੰਤ ਵਿੱਚ ਸਮਾਪਨ ਸਮਾਰੋਹ ਦੀ ਪ੍ਰਧਾਨਗੀ ਪੰਜਾਬ ਰੈਡਕਰਾਸ ਦੇ ਸਕੱਤਰ ਸ. ਸ਼ਿਵਦੁਲਾਰ ਸਿੰਘ ਢਿੱਲੋਂ (ਸੇਵਾਮੁਕਤ ਆਈ. ਏ.ਐਸ.) ਜੀ ਨੇ ਕੀਤੀ। ਸਮਾਪਨ ਸਮਾਰੋਹ ਵਿੱਚ ਸਭ ਤੋਂ ਵੱਧ ਮੁਕਾਬਲਿਆਂ ਵਿਚ ਪੁਜੀਸ਼ਨਾਂ ਹਾਸਿਲ ਕਰਨ ਤੇ ਮੁੱਖ ਮਹਿਮਾਨ ਵੱਲੋਂ ਰੇਲਵੇ ਮੰਡੀ ਸਕੂਲ ਦੀਆਂ ਵਿਦਿਆਰਥਣਾਂ ਨੂੰ ਲਗਾਤਾਰ 10ਵੀਂ ਵਾਰ ਓਵਰ ਆਲ ਟਰਾਫੀ ਜਿੱਤਣ ਦੀ ਵਧਾਈ ਦਿੱਤੀ ਅਤੇ ਸਕੂਲ ਦੀਆਂ ਵਿਦਿਆਰਥਣਾਂ ਅਤੇ ਅਧਿਆਪਕਾਂ ਨੂੰ ਓਵਰ ਆਲ ਟਰਾਫੀ ਦੇ ਕੇ ਸਨਮਾਨਿਤ ਕੀਤਾ।

ਓਵਰ ਆਲ ਟਰਾਫੀ ਜਿੱਤਣ ਤੋਂ ਬਾਅਦ ਸਕੂਲ ਪੁੱਜਣ ਤੇ ਸਵੇਰ ਦੀ ਸਭਾ ਵਿੱਚ ਸਾਰੇ ਜੇਤੂ ਬੱਚਿਆਂ ਦੇ ਸਨਮਾਨ ਵਿੱਚ ਇੱਕ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਸਕੂਲ ਦੇ ਪ੍ਰਿੰਸੀਪਲ ਮੈਡਮ ਸ਼੍ਰੀਮਤੀ ਲਲਿਤਾ ਰਾਣੀ ਜੀ ਨੇ ਕੀਤੀ ਅਤੇ ਉਹਨਾਂ ਨੇ ਜਿੱਤ ਕੇ ਆਈਆਂ ਸਭ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਸਕੂਲ ਵੱਲੋਂ ਲਗਾਤਾਰ 10ਵੀਂ ਵਾਰ ਓਵਰ ਆਲ ਟਰਾਫੀ ਜਿੱਤਣ ਲਈ ਸਾਰੇ ਸਟਾਫ ਅਤੇ ਵਿਦਿਆਰਥਣਾਂ ਨੂੰ ਵੀ ਵਧਾਈ ਦਿੱਤੀ। ਉਹਨਾਂ ਨੇ ਭਵਿੱਖ ਵਿੱਚ ਵੀ ਇਸੇ ਤਰਾਂ ਵੱਖ ਵੱਖ ਖੇਤਰਾਂ ਵਿੱਚ ਖੂਬ ਮਿਹਨਤਾਂ ਕਰਕੇ ਮੱਲਾਂ ਮਾਰਨ ਲਈ ਵਿਦਿਆਰਥਣਾਂ ਨੂੰ ਉਤਸ਼ਾਹਿਤ ਕੀਤਾ।

ਇਸ ਮੌਕੇ ਤੇ ਸਕੂਲ ਦੇ ਰੈਡਕਰਾਸ ਇੰਚਾਰਜ ਮੀਨਾ ਕੁਮਾਰੀ, ਰਵਿੰਦਰ ਕੁਮਾਰ, ਮਿਸ ਯੋਗਿਤਾ, ਜਸਪਾਲ ਸਿੰਘ, ਸੁਖਵਿੰਦਰ ਸਿੰਘ, ਸਰੋਜ ਬਾਲਾ, ਅਪਰਾਜਿਤਾ, ਸਰੋਜ ਬਾਲਾ, ਰੋਮਾ ਦੇਵੀ, ਨਵਜੋਤ ਸੰਧੂ, ਪੁਨੀਤ, ਮਧੂ ਬਾਲਾ ਹਾਜਰ ਸਨ।

LEAVE A REPLY

Please enter your comment!
Please enter your name here