
ਜੀਰਕਪੁਰ (ਦ ਸਟੈਲਰ ਨਿਊਜ਼)। ਜੀਰਕਪੁਰ ਵਿੱਚ ਬੀਤੀ ਦੇਰ ਰਾਤ ਇੱਕ ਟਰੱਕ ਡਰਾਈਵਰ ਤੇ ਉਸਦੇ ਸਾਥੀ ਨੂੰ ਅਣਪਛਾਤੇ ਟਰੱਕ ਵੱਲੋਂ ਦਰੜ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਹਾਦਸੇ ਦੌਰਾਨ ਦੋਵਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਹਿਚਾਣ ਲਖਵਿੰਦਰ ਸਿੰਘ ਉਮਰ 45 ਸਾਲਾਂ ਵਾਸੀ ਪਿੰਡ ਡਮਕਾ ਲਹਿਰਗਾਗਾ ਤੇ ਕਾਕਾ ਸਿੰਘ ਉਮਰ 65 ਸਾਲਾਂ ਵਾਸੀ ਪਿੰਡ ਲਹਿਰਗਾਗਾ ਵਜੋਂ ਹੋਈ ਹੈ।

ਦੱਸਿਆ ਜਾ ਰਿਹਾ ਹੈ ਕਿ ਲਖਵਿੰਦਰ ਆਪਣੇ ਟਰੱਕ ਤੇ ਡੇਰਾਬੱਸੀ ਤੋਂ ਮੋਹਾਲੀ ਜਾ ਰਿਹਾ ਸੀ ਤਾਂ ਇਸ ਦੌਰਾਨ ਪੀਆਰ ਰੋਡ ਤੇ ਸਥਿਤ ਇੱਕ ਢਾਬੇ ਅੱਗੇ ਆਪਣਾ ਟਰੱਕ ਰੋਕਿਆ ਤੇ ਟਾਇਰਾਂ ਦੀ ਜਾਂਚ ਕਰਨ ਲੱਗੇ ਤਾਂ ਪਿੱਛੇ ਤੋਂ ਆ ਰਹੇ ਇੱਕ ਟਰੱਕ ਨੇ ਉਹਨਾਂ ਨੂੰ ਦਰੜ ਦਿੱਤਾ ਤੇ ਕਾਕਾ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਲਖਵਿੰਦਰ ਗੰਭੀਰ ਜ਼ਖਮੀ ਹੋ ਗਿਆ ਉਸਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਜਿੱਥੇ ਕਿ ਇਲਾਜ਼ ਦੌਰਾਨ ਉਸਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਫਰਾਰ ਹੋ ਗਿਆ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।












