ਕਿਸਾਨਾਂ ਨੇ ਬੀਜੇਪੀ ਦੇ ਖਿਲਾਫ ਕੀਤੀ ਨਾਰੇਬਾਜੀ, ਆੜਤੀ ਵਲੋਂ ਬੁਲਾਏ ਗਏ ਸਾਂਪਲਾ ਨੇ ਕੀਤਾ ਅਪਣਾ ਪ੍ਰੋਗਰਾਮ ਰੱਦ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)।ਅਜ਼ਾਦ ਕਿਸਾਨ ਕਮੇਟੀ ਦੋਆਬਾ ਹੁਸ਼ਿਆਰਪੁਰ ਨੂੰ ਤਕਰੀਬਨ 2 ਵਜੇ ਇਹ ਭਿੰਨਕ ਲੱਗੀ ਕਿ ਭਾਜਪਾ ਦੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੂੰ ਕਣਕ ਮੰਡੀ ਹੁਸ਼ਿਆਰਪੁਰ ਵਿਖੇ ਬੂਥ ਨੂੰ 53 ਸੂਦ ਐਂਡ ਸੂਦ ਆੜਤੀ ਵਲੋਂ ਬੁਲਾਇਆ ਗਿਆ ਸੀ ਪਰ ਜਿਉਂ ਹੀ ਕਿਸਾਨ ਜਥੇਬੰਦੀਆਂ ਨੂੰ ਪਤਾ ਲੱਗਿਆ ਤਾਂ ਅਜਾਦ ਕਿਸਾਨ ਕਮੇਟੀ ਦੋਆਬਾ ਹੁਸ਼ਿਆਰਪੁਰ ਦੇ ਪ੍ਰਧਾਨ ਹਰਬੰਸ ਸਿੰਘ ਸੰਘਾ ਨੇ ਸਾਰੇ ਕਿਸਾਨ ਜਥੇਬੰਦੀਆਂ ਨੂੰ, ਨੰਗਲ ਟੂਲ ਪਲਾਜਾ ਅਤੇ ਲਾਚੋਵਾਲ ਟੂਲ ਪਲਾਜਾ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਤਾਂ ਸਾਰੇ ਕਿਸਾਨ ਕਣਕ ਮੰਡੀ ਬੂਥ ਨੰਬਰ 53 ਅੱਗੇ ਇਕੱਠੇ ਹੋ ਗਏ। ਪਰ ਜਿਉਂ ਹੀ ਉਹਨਾਂ ਨੂੰ ਪਤਾ ਲੱਗਾ ਤਾਂ ਵਿਜੇ ਸਾਂਪਲਾ ਉਥੇ ਨਹੀਂ ਹਾਜਰ ਹੋਏ । ਕਿਸਾਨ ਜਥੇਬੰਦੀਆਂ ਨੇ ਪਹਿਲੇ ਬੂਥ ਨੰਬਰ 53 ਸੂਦ ਐਂਡ ਸੂਦ ਦੇ ਅੱਗੇ ਘੇਰਾ ਪਾ ਕੇ ਨਾਹਰੇਬਾਜੀ ਸ਼ੁਰੂ ਕਰ ਦਿੱਤੀ ਪਰ ਜਿਉਂ ਹੀ ਪਤਾ ਲੱਗਾ ਕਿ ਸਾਬਕਾ ਮੰਤਰੀ ਵਿਜੇ ਸਾਂਪਲਾ ਨੇ ਪ੍ਰੋਗ੍ਰਾਮ ਰੱਦ ਕਰ ਦਿੱਤਾ ਹੈ ਤਾਂ ਕਿਸਾਨਾਂ ਨੇ ਬੂਥ ਨੰਬਰ 53 ਅੱਗੇ ਧਰਨਾ ਲਾਕੇ ਨਾਹਰੇ ਬਾਜੀ ਕੀਤੀ ਅਤੇ ਆਗੂਆਂ ਨੇ ਸਾਰੇ ਆੜਤੀਆਂ ਨੂੰ ਇਹ ਅਪੀਲ ਵੀ ਕੀਤੀ ਕਿ ਆਪਣੀਆਂ ਦੁਕਾਨਾਂ ਦੇ ਅੱਗੇ ਬੋਰਡ ਲਿੱਖ ਕੇ ਲਾਉਣ ਕਿ ਅਸੀਂ ਕਿਸਾਨਾਂ ਦੀਆਂ ਮੰਗਾਂ ਦਾ ਪੁਰਜ਼ੋਰ ਸਮਰਥਨ ਕਰਦੇ ਹਾਂ ਅਤੇ ਆਗੂਆਂ ਨੇ ਆੜ੍ਹਤੀਆਂ ਨੂੰ ਵਾਰਨਿੰਗ ਵੀ ਦਿੰਦਿਆਂ ਕਿਹਾ ਕਿ ਜਿਹੜਾ ਆੜਤੀ ਭਾਜਪਾ ਆਗੂਆਂ ਨੂੰ ਕਣਕ ਮੰਡੀਆਂ ਵਿੱਚ ਬੁਲਾਏਗਾ ਉਸਨੂੰ ਕਿਸਾਨ ਦਾ ਦੁਸ਼ਮਣ ਕਰਾਰ ਦਿੱਤਾ ਜਾਵੇਗਾ।
ਕਿਉਂਕਿ ਭਾਜਪਾ ਕਿਸਾਨ ਵਿਰੋਧੀ ਪਾਰਟੀ ਹੈ। ਇਸ ਤੋਂ ਬਾਅਦ ਕਿਸਾਨਾਂ ਨੇ ਮੰਡੀ ਦੇ ਆਲੇ ਦੁਆਲੇ ਪੈਦਲ ਮਾਰਚ ਕੀਤਾ ਅਤੇ ਨਾਹਰੇ ਬਾਜੀ ਕੀਤੀ। ਪ੍ਰਧਾਨ ਹਰਬੰਸ ਸਿੰਘ ਸੰਘਾ, ਤੇ ਗੁਰਦੀਪ ਸਿੰਘ ਖੁਣਖੁਣ ਅਤੇ ਵਾਈਸ ਪ੍ਰਧਾਨ ਰਣਜੀਤ ਸਿੰਘ ਕਾਹਰੀ ਨੇ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਜਿਤਨੀ ਦੇਰ ਤੱਕ ਭਾਜਪਾ ਸਰਕਾਰ ਵਲੋਂ ਬਣਾਏ ਤਿੰਨ ਭਗਵੇਂ ਕਨੂੰਨ ਵਾਪਿਸ ਨਹੀਂ ਹੁੰਦੇ ਅਤੇ ਐਮ ਐਸ ਪੀ ਤੇ ਸਮਰਥਨ ਮੁੱਲ ਲਾਗੂ ਨਹੀਂ ਹੁੰਦਾ ਉਦੋਂ ਤੱਕ ਭਾਜਪਾ ਦੇ ਆਗੂਆਂ ਦਾ ਘਿਰਾਓ ਇਸੀ ਤਰ੍ਹਾਂ ਕੀਤੇ ਜਾਣਗੇ । ਪ੍ਰਧਾਨ ਸੰਘਾ ਨੇ ਕਣਕ ਮੰਡੀ ਵਿੱਚ ਆੜਤੀਆਂ ਤੇ ਵੀ ਰੋਸ ਜਤਾਇਆ ਕਿ ਕੋਈ ਵੀ ਆੜਤੀ ਕਿਸਾਨਾਂ ਦੇ ਇਸ ਸੰਘਰਸ਼ ਵਿੱਚ ਸ਼ਾਮਿਲ ਨਹੀਂ ਹੋਇਆ ਇਸ ਲਈ ਬਹੁਤ ਹੀ ਦੁੱਖ ਤੇ ਅਫਸੋਸ ਦੀ ਗੱਲ ਹੈ ਕਿ ਕਿਸਾਨ ਇਹਨਾਂ ਆੜਤੀਆਂ ਵਾਸਤੇ ਮੀਂਹ ,ਹਨੇਰੀਆਂ ਅਤੇ ਠੰਢਾਂ ਵਿੱਚ ਘਰ ਬਾਰ ਅਤੇ ਖੇਤੀ ਨੂੰ ਤਿਆਗ ਕੇ ਸੰਘਰਸ਼ ਕਰ ਰਿਹਾ ਹੈ ਪਰ ਉਹ ਸਾਡੇ ਨਾਲ ਇਥੇ ਹਮਦਰਦੀ ਜਿਤਾਉਣ ਵੀ ਨਹੀਂ ਆਇਆ। ਆਗੂਆਂ ਨੇ ਆੜ੍ਹਤੀਆਂ ਨੂੰ ਵਾਰਨਿੰਗ ਦਿੰਦਿਆਂ ਕਿਹਾ ਕਿ ਕਿਸਾਨ ਤਾਂ ਇਤਨੇ ਜੁਰਮਾਂ ਨੂੰ ਸਹਿ ਲਏਗਾ ਪਰ ਇਹ ਵਿਚੋਲੇ ( ਆੜਤੀਏ ) ਕਿਸਾਨਾਂ ਤੋਂ ਬਗੈਰ ਭੁੱਖੇ ਮਰ ਜਾਣਗੇ।

Advertisements

ਇਸ ਪ੍ਰਦਰਸ਼ਨ ਵਿੱਚ ਸੁਖਪਾਲ ਸਿੰਘ ਕਾਹਰੀ, ਦਿਲਬਾਗ ਸਿੰਘ ਕਾਹਰੀ, ਕਮਲਜੀਤ ਸਿੰਘ ਰਾਜਪੁਰ ਭਾਈਆਂ, ਕੁਲਭੂਸ਼ਨ ਪ੍ਕਾਸ਼ ਸਿੰਘ ਸੈਣੀ, ਮੰਗਤ ਸਿੰਘ, ਗਿਆਨ ਸਿੰਘ ਭਲੇਠੂ, ਹਰਬੰਸ ਸਿੰਘ ਸੰਘਾ, ਗੁਰਦੀਪ ਸਿੰਘ ਖੁਨਖੁਨ,ਅਕਬਰ ਸਿੰਘ,ਪਰਵਿੰਦਰ ਸਿੰਘ ਸੱਜਣ,ਹਰਪ੍ਰੀਤ ਸਿੰਘ ਲਾਲੀ, ਜੁਗਿੰਦਰ ਸਿੰਘ ਕੱਕੋਂ, ਲਖਬੀਰ ਸਿੰਘ ਪੱਟੀ, ਪ੍ਰਮਿੰਦਰ ਸਿੰਘ ਲਾਚੋਵਾਲ, ਜਗਤਾਰ ਸਿੰਘ ਭਿੰਡਰ ਅਤੇ ਗੁਰਮੇਸ਼ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ ਅਤੇ ਹਰ ਬੁਲਾਰੇ ਨੇ ਕਿਹਾ ਕਿ ਭਾਜਪਾ ਆਗੂਆਂ ਦਾ ਇਸੀ ਤਰ੍ਹਾਂ ਵਿਰੋਧ ਕੀਤਾ ਜਾਵੇਗਾ।

LEAVE A REPLY

Please enter your comment!
Please enter your name here