107 ਸਾਲਾ ਸਵਤੰਤਰ ਨੰਦ ਨੇ ਟੀਕਾਕਰਨ ਕਰਵਾ ਸਮਾਜ ਨੂੰ ਬਿਨਾਂ ਕਿਸੇ ਡਰ ਤੋ ਟੀਕਾਕਰਨ ਕਰਵਾਉਣ ਦਾ ਦਿੱਤਾ ਸੁਨੇਹਾ

ਹੁਸ਼ਿਆਰਪੁਰ 27 ਅਪ੍ਰੈਲ : ਕਰੋਨਾ ਬਿਮਾਰੀ ਨੂੰ ਹਰਾਉਣ ਲਈ ਜਿਥੇ ਸਿਹਤ ਵਿਭਾਗ ਦੀਆਂ ਹਦਾਇਤਾਂ ਜਿਵੇ ਮਾਸਿਕ ਲਗਾਉਣਾ , ਸਾਬਣ ਨਾਲ ਸਮੇ ਸਮੇ ਤੇ ਹੱਥ ਧੋਣਾ , ਦੋ ਗਜ ਦੀ ਦੂਰੀ ਰੱਖਣਾ ਅਤੇ ਭੀੜ ਵਾਲੀਆ ਥਾਵਾ ਤੇ ਜਾਣ ਤੇ ਗਰੋਜ ਕਰਨ ਦੀ ਪਾਲਣਾ ਕਰਨਾ ਹੈ , ਉਥੇ ਕੋਵਿਡ ਵੈਕਸੀਨੇਸ਼ਨ ਕਰਾਵਾਉਣ ਵੀ ਬਹੁਤ  ਲਾਹੇਬੰਦ ਹੈ । ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਰਣਜੀਤ ਸਿੰਘ ਘੋਤੜਾ ਨੇ ਦੱਸਿਆ ਕਿ ਜਨਵਰੀ 21 ਤੋ ਪੜਾਅ ਬਾਰ ਟੀਕਾਕਰਨ ਰਾਹੀ ਜਿਲੇ ਵਿੱਚ ਹੁਣ ਤੱਕ 2 ਲੱਖ 37318 ਲਾਭ ਪਾਤਰੀਆ ਦਾ ਟੀਕਾਕਰਨ ਹੋ ਚੁੱਕਾ ਹੈ । 

Advertisements

ਪਹਿਲੀ ਡੋਜ 213751 ਵਿਆਕਤੀਆ ਨੂੰ ਜਦ ਕਿ   23 ਹਜਾਰ 567 ਵਿਆਕਤੀਆ ਦੀ ਦੂਜੀ ਡੋਜ ਵੀ ਲੱਗ ਗਈ ਹੈ ।  ਵਿਭਾਗ ਵਲੋ ਲੋਕਾਂ ਦੀ ਸਹੂਲਤਾ ਵਜੋ ਉਹਨਾ ਦੇ ਘਰਾ ਦੇ ਨਜਦੀਕ ਦੀਆ ਸਿਹਤ ਸੰਸਥਾਵਾ ਅਤੇ ਨਿਜੀ ਸਥਾਨਾ ਤੇ ਪ੍ਰਸ਼ਾਸਿਨ ਦੇ ਸਹਿਯੋਗ ਨਾਲ ਟੀਕਾਕਰਨ ਕੀਤਾ ਜਾ ਰਿਹਾ ਹੈ । ਇਸ ਲੜੀ ਅੱਜ ਸ਼ਹਿਰ ਦੇ ਨਿਜੀ ਹਸਪਤਾਲ ਵਿਖੇ  ਲਗਾਏ ਗਏ ਟੀਕਾਕਰਨ ਕੈਪ ਵਿੱਚ 107 ਸਾਲਾ ਸਵਤੰਤਰ ਨੰਦ  ਨੇ ਆਪਣਾ ਟੀਕਾਰਨ ਕਰਨ ਕਰਵਾ ਕਿ ਸਮਾਜ ਨੂੰ ਕਰੋਨਾ ਤੇ ਬੱਚਣ ਲਈ ਬਿਨਾਂ ਕਿਸੇ ਡਰ ਤੋ ਟੀਕਾਕਰਨ ਕਰਵਾਉਣ ਦਾ ਸੁਨੇਹਾ ਦਿੱਤਾ ਹੈ ,  ਤਾਂ ਜੋ ਉਹ ਲੋਕ ਜਿਨਾ ਨੇ ਅਜ ਤੱਕ ਕੋਵਿਡ ਵੈਕਸੀਨ ਦਾ ਟੀ ਕਾ ਨਹੀ ਲਗਵਾਇਆ ਹੈ ਉਹ ਵੀ ਦੇਸ਼ ਵਿੱਚੋ ਕਰੋਨਾ ਭਜਾਉਣ ਲਈ ਆਪਣਾ ਰੋਲ ਅਦਾ ਕਰਨ ।

ਇਸ ਮੋਕੇ ਡਾ ਸੀਮਾ ਗਰਗ ਨੇ ਦੱਸਿਆ ਕਿ ਕੋਰੋਨਾ ਵੈਕਸੀਨ ਅਸਰ ਦਾਇਕ ਅਤੇ ਸੁਰੱਖਿਅਤ ਹੈ ਜਿਸ ਦੇ ਸਿੱਟੇ ਵੱਜੋ ਸਰਕਾਰ ਵੱਲੋ 1 ਮਈ ਤੋ 18 ਸਾਲ ਤੋ ਉਪਰ ਦੇ ਵਿਆਕਤੀਆ ਲਈ ਟੀਕਾਕਰਨ ਸ਼ੁਰੂ ਕੀਤਾ ਜਾ ਰਿਹਾ ਹੈ ਅਤੇ  ਟੀਕਾਕਰਨ ਦੀ ਰਜਿਸਟ੍ਰਸ਼ੇਨ ਕਰਵਾਉਣ ਲਾਜਮੀ ਹੈ । ਇਸੇ ਲੜੀ ਤਹਿਤ ਫਹਿਤੇ ਗੜ ਸਰਕਾਰੀ ਸਕੂਲ ਵਿਖੇ  ਡਾ ਅਰੁਣ ਵਿਸ਼ਸਟ , ਨਵਪ੍ਰੀਕ ਕੋਰ , ਆਚਲ , ਪ੍ਰਭਜੋਤ ਕੋਰ , ਦੀ ਟੀਮ ਵੱਲੋ ਇਲਾਕੇ ਦੇ ਲੋਕਾ ਦਾ ਟੀਕਾਕਰਨ ਕੀਤਾ ਗਿਆ ।

LEAVE A REPLY

Please enter your comment!
Please enter your name here