30 ਅਪ੍ਰੈਲ ਨੂੰ ਕੋਰਟ ਕੰਪਲੈਕਸ ਵਿਖੇ ਲਗਾਇਆ ਜਾਵੇਗਾ ਵੈਕਸੀਨੇਸ਼ਨ ਕੈਂਪ

ਫਿਰੋਜ਼ਪੁਰ(ਦ ਸਟੈਲਰ ਨਿਊਜ਼)। ਜ਼ਿਲ੍ਹਾ ਤੇ ਸੈਸ਼ਨ ਜੱਜ ਸਹਿਤ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਕਿਸ਼ੋਰ ਕੁਮਾਰ ਵੱਲੋਂ ਕੋਰਟ ਕੰਪਲੈਕਸ ਫਿਰੋਜ਼ਪੁਰ ਵਿਖੇ ਜੁਡੀਸ਼ੀਅਲ ਅਫਸਰ, ਸਟਾਫ ਅਤੇ ਵਕੀਲ ਸਾਹਿਬਾਨਾਂ ਲਈ ਕੋਵਿਡ ਵੈਕਸੀਨ ਕੈਂਪ ਲਗਵਾਉਣ ਦੇ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ. ਜ਼ਿਲ੍ਹਾ ਅਤੇ ਸੈਸ਼ਨ ਜੱਜ ਕਿਸ਼ੋਰ ਕੁਮਾਰ ਨੇ ਕਿਹਾ ਕਿ ਕੋਵਿਡ19 ਦੀ ਰੋਕਥਾਮ ਲਈ ਵੈਕਸੀਨੇਸ਼ਨ ਕਰਵਾਉਣਾ ਸਾਰਿਆਂ ਲਈ ਲਾਜਮੀ ਹੈ ਜਿਸ ਤਹਿਤ ਸ਼ੁਕਰਵਾਰ 30 ਅਪ੍ਰੈਲ ਨੂੰ ਸਿਹਤ ਵਿਭਾਗ ਵੱਲੋਂ ਕੋਰਟ ਕੰਪਲੈਕਸ ਵਿਖੇ ਵੈਕਸੀਨੇਸ਼ਨ ਕੈਂਪ ਲਗਾ ਕੇ ਸਮੂਹ ਕੋਰਟ ਦੇ ਸਟਾਫ ਨੂੰ ਹਦਾਇਤਾਂ ਮੁਤਾਬਿਕ ਟੀਕਾਕਰਨ ਕੀਤਾ ਜਾਵੇਗਾ।

Advertisements

 ਇਸ ਮੌਕੇ ਸੀ.ਜੇ.ਐੱਮ ਏਕਤਾ ਉੱਪਲ ਨੇ ਕਿਹਾ ਕਿ ਕੋਰਟ ਦੇ ਜਿਹੜੇ ਵੀ ਸਟਾਫ-ਕਰਮਚਾਰੀ ਨੇ ਹੱਲੇ ਤੱਕ ਕੋਵਿਡ19 ਟੀਕਾਕਰਨ ਨਹੀਂ ਕਰਵਾਇਆ ਉਹ ਸ਼ੁਕਰਵਾਰ ਨੂੰ ਸਿਹਤ ਵਿਭਾਗ ਵੱਲੋਂ ਕੋਰਟ ਕੰਪਲੈਕਸ ਵਿਖੇ ਲਗਾਏ ਜਾ ਰਹੇ ਕੈਂਪ ਵਿਚ ਜ਼ਰੂਰ ਟੀਕਾਕਰਨ ਕਰਵਾਏ ਅਤੇ ਹੋਰਨਾਂ ਨੂੰ ਵੀ ਇਸ ਸਬੰਧੀ ਜਾਗਰੂਕ ਕਰੇ. ਇਸ ਦੌਰਾਨ ਜ਼ਿਲ੍ਹਾ ਤੇ ਸੈਸ਼ਨ ਜੱਜ ਕਿਸ਼ੋਰ ਕਮੁਾਰ ਨੇ ਸ਼੍ਰੀ ਰਾਕੇਸ਼ ਜਿੰਦਲ ਰਿਜਨਲ ਮੈਨੇਜਰ ਭਾਰਤੀ ਸਟੇਟ ਬੈਂਕ ਦੇ ਸਹਿਯੋਗ ਨਾਲ ਆਪਣੇ ਕੋਰਟ ਕੰਪਲੈਕਸ ਦੇ ਸਟਾਫ ਨੂੰ ਸੈਨੀਟਾਈਜ਼ਰ ਅਤੇ ਮਾਸਕ ਵੀ ਵੰਡੇ. ਉਨ੍ਹਾਂ ਸਮੂਹ ਸਟਾਫ ਨੂੰ ਕੈਂਪ ਦੌਰਾਨ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਇੰਨ ਬਿਨ ਪਾਲਣਾ ਯਕੀਨੀ ਬਣਾਉਣ ਲਈ ਵੀ ਹਦਾਇਤ ਕੀਤੀ।

LEAVE A REPLY

Please enter your comment!
Please enter your name here