ਜਿਲੇ ਵਿੱਚ 296 ਨਵੇ ਪਾਜੇਟਿਵ ਮਰੀਜ ਆਉਣ ਨਾਲ ਗਿਣਤੀ ਹੋਈ 18684,6 ਮੌਤਾਂ

ਹੁਸ਼ਿਆਰਪੁਰ( ਦ ਸਟੈਲਰ ਨਿਊਜ਼)। ਜਿਲੇ ਦੀ ਕੋਵਿਡ ਬਾਰੇ  ਤਾਜਾ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਰਣਜੀਤ ਸਿੰਘ ਨੇ ਦੱਸਿਆ ਅੱਜ ਜਿਲੇ ਵਿੱਚ 2387 ਨਵੇ ਸੈਪਲ ਲਏ ਗਏ ਹਨ ਅਤੇ 2896 ਸੈਪਲਾ ਦੀ ਰਿਪੋਟ ਪ੍ਰਾਪਤ ਹੋਣ ਨਾਲ 296 ਨਵੇ ਪਾਜੇਟਿਵ ਮਰੀਜ ਮਿਲਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 18684 ਹੋ ਗਈ ਹੈ .। ਕੋਰੋਨਾ ਮਹਾਂਮਾਰੀ ਦੇ ਸ਼ੁਰੂ ਹੋਣ ਤੇ ਲੇ ਕੇ ਹੁਣ ਤੱਕ ਜਿਲੇ ਅੰਦਰ 446106 ਸੈਪਲ ਲਏ ਗਏ ਹਨ ਜਿਨਾ ਵਿੱਚੋ 426352  ਸੈਪਲ ਨੈਗਟਿਵ , 2690 ਸੈਪਲਾਂ ਦਾ ਰਿਪੋਟ ਦਾ ਇੰਤਜਾਰ ਹੈ ,ਤੇ 202 ਸੈਪਲ ਇਨਵੈਲਡ ਹਨ । ਐਕਟਿਵ ਕੈਸਾਂ ਦੀ ਗਿਣਤੀ 1848 ਹੈ ਜਦ ਕਿ 17616 ਮਰੀਜ ਠੀਕ ਹੋਏ ਹਨ । ਕੁੱਲ ਮੌਤਾਂ ਦੀ ਗਿਣਤੀ 722 ਹੈ ।  ਜਿਲਾ ਹੁਸ਼ਿਆਰਪੁਰ ਦੇ 296 ਸੈਪਲ ਪਾਜੇਟਿਵ ਆਏ ਹਨ ਜਿਨਾ ਵਿੱਚ ਸ਼ਹਿਰ ਹੁਸ਼ਿਆਰਪੁਰ 26 ਅਤੇ  270  ਸੈਪਲ ਬਾਕੀ ਸਿਹਤ ਕੇਦਰਾ ਨਾਲ ਸਬੰਧਿਤ ਹਨ।ਇਸ ਮੋਕੈ ਉਹਨਾਂ ਇਹ ਵੀ ਦੱਸਿਆ ਜਿਲੇ ਵਿੱਚ ਕੋਰੋਨਾ ਨਾਲ 6 ਮੌਤਾ ਹੋਈਆ ਹਨ (1) 36 ਸਾਲਾ ਔਰਤ   ਵਾਸੀ  ਪੋਸੀ  ਦੀ ਮੌਤ ਪੀ ਜੀ ਆਈ ਚੰਡੀਗੜ  ਹੈ (2) 55 ਸਾਲਾ  ਔਰਤ  ਵਾਸੀ ਕੱਤੋਵਾਲ ਦੀ ਮੌਤ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਹੋਈ ਹੈ (3) 55 ਸਾਲਾ ਪੁਰਸ਼ ਵਾਸੀ ਚੋਹਾਲ   ਦੀ ਮੌਤ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਹੋਈ ਹੈ ।

Advertisements

(4) 32 ਸਾਲਾ ਔਰਤ ਵਾਸੀ ਮੰਡ ਭੰਡੇਰ ਦੀ ਮੌਤ ਨਿਜੀ  ਹਸਪਤਾਲ ਜਲੰਧਰ  (5)24 ਸਾਲਾ ਪੁਰਸ਼ ਵਾਸੀ ਚੋਹਾਲ ਮੌਤ ਨਿਜੀ ਹਸਪਤਾਲ ਹੁਸ਼ਿਆਰਪੁਰ  ਵਿਖੇ ਹੋਈ (6) 46 ਸਾਲਾ ਔਰਤ ਵਾਸੀ ਬੁਢਾਬੜ ਨਿਜੀ ਹਸਪਤਾਲ ਹੁਸ਼ਿਆਰਪੁਰ ਵਿਖੇ ਹੋਈ ਹੈ  ।  ਉਹਨਾਂ ਲੋਕਾਂ ਨੂੰ ਪੁਰਜੋਰ ਅਪੀਲ ਕੀਤੀ ਜਾਦੀ ਹੈ ਇਸ ਮਹਾਂਮਾਰੀ ਨੂੰ ਹਲਕੇ ਵਿੱਚ ਨਾ ਲੈਦੇ ਹੋਏ ਸਿਹਤ ਵਿਭਾਗ ਵੱਲੋ ਜਾਰੀ ਹਦਾਇਤਾ ਦਾ ਸਖਤ ਪਾਲਣਾ ਕੀਤੀ ਜਾਵੇ ਅਤੇ ਜਲਦ ਤੋ ਜਲਦ ਆਪਣਾ ਕੋਵਿਡ 19 ਟੀਕਾਕਰਨ ਨਜਦੀਕੀ ਸਿਹਤ ਸੰਸਥਾਵਾਂ ਤੋ ਕਰਵਿਆ ਜਾਵੇ ਤਾਂ ਜੋ ਇਸ ਬਿਮਾਰੀ ਪ੍ਰਤੀ ਰੋਧਿਕ ਸ਼ਕਤੀ ਪੈਦਾ ਕੀਤਾ ਜਾ ਸਕੇ ।ਉਹਨਾ ਦੱਸਿਆ ਕਿ ਜਿਲਾ ਹਸਪਤਾਲ ਹੁਸ਼ਿਆਰਪੁਰ ਅਤੇ ਚਾਰ ਪ੍ਰਈਵੇਟ ਹਸਪਤਾਲਾ ਵਿੱਚ ਕੋਵਿਡ ਮਰੀਜਾਂ ਦਾ ਇਲਾਜ ਕੀਤਾ ਜਾਦਾ ਹੈ ਅਤੇ ਲੇਵਲ 2 ਅਤੇ 3 ਵੱਜੋ ਮਰੀਜਾਂ ਨੂੰ ਦਿੱਤੀ ਜਾਣ ਵਾਲੀਆ ਸੇਵਾਵਾ ਲਈ 33 ਬੈਡ ਉਪਲੱਬਧ ਹਨ ਮਰੀਜਾਂ ਨੂੰ ਘਬਰਾਉਣ ਦੀ ਜਰੂਰੂਤ ਨਹੀ ਕਿਉ ਜੋ ਜਿਲਾ ਪ੍ਰਸ਼ਾਸ਼ਿਨ  ਵੱਲੋ ਇਹਨਾਂ ਮਰੀਜਾ ਦੀ ਦੇਖ ਭਾਲ ਦਵਾਈਆ ਅਤੇ ਆਕਸੀਜਨ ਦੀ ਕੋਈ ਕਮੀ ਨਹੀ ਹੈ ।

LEAVE A REPLY

Please enter your comment!
Please enter your name here