ਕੈਪਟਨ ਸਾਹਿਬ ਗੈਰ ਜਰੂਰੀ ਦੁਕਾਨਦਾਰਾਂ ਦੇ ਕੀ ਢਿੱਡ ਨਹੀਂ ਲੱਗੇ ਜਾ ਉਹਨਾਂ ਦੇ ਪਰਿਵਾਰ ਨਹੀਂ ਹਨ?: ਪ੍ਰਵੀਨ ਸੋਹਲ

ਤਲਵਾੜਾ (ਪ੍ਰਵੀਨ ਸੋਹਲ): ਜਦੋ ਦਾ ਭਾਰਤ ਵਿੱਚ ਕਰੋਨਾ ਵਰਗੀ ਮਹਮਾਰੀ ਆਈ ਹੈ ਉਸ ਵਕਤ ਤੋਂ ਹੁਣ ਤਕ ਸਿਰਫ ਤੇ ਸਿਰਫ ਮਿਡਲ ਕਲਾਸ ਵਰਗ ਹੀ ਜਿਆਦਾ ਪ੍ਰਭਾਵਿਤ ਹੋਇਆ ਹੈ ਅਤੇ ਇਸ ਨੂੰ ਹੀ ਭੁੱਖੇ ਮਰਨ ਦੀ ਨੌਬਤ ਆਈ । ਇਹ ਮਿਡਲ ਵਰਗ ਜਿਸ ਵਿੱਚ ਦੁਕਾਨਦਾਰ ਵਰਗ ਹੀ ਆਉਂਦਾ ਹੈ।।ਹੁਣ ਵੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਸਿਰਫ ਤੇ ਸਿਰਫ ਲੰਗੜਾ ਲੱਕ ਡਾਊਨ ਲਾ ਅਤੇ ਜਿਸ ਵਿੱਚ ਜਰੂਰੀ ਚੀਜ਼ਾਂ ਦੀਆ ਦੁਕਾਨਾਂ ਖੋਲਣ ਦੀ ਆਗਿਆ ਦਿੱਤੀ ਹੈ।

Advertisements

ਮੈਂ ਕੈਪਟਨ ਸਾਹਿਬ ਜੀ ਨੂੰ ਪੁੱਛਣ ਚਾਉਂਦਾ ਹਾਂ ਕਿ ਪਹਿਲਾਂ ਤਾਂ ਮੈਨੂੰ ਇਹ ਦੱਸਿਆ ਜਾਵੇ ਕਿ ਜਰੂਰੀ ਦੁਕਾਨਾਂ ਕਿਹੜੀਆਂ ਹਨ ਅਤੇ ਕਿ ਇਹਨਾਂ ਵਿਚ ਸ਼ਰਾਬ ਦੇ ਠੇਕੇ ਆਉਂਦੇ ਹਨ ਅਤੇ ਗੇਰ ਜਰੂਰੀ ਦੁਕਾਨਾਂ ਕਿਹੜੀਆਂ ਹਨ ਅਤੇ ਕਿ ਤੁਹਾਡੇ ਮੁਤਾਬਿਕ ਗੇਰ ਜ਼ਰੂਰੀ ਦੁਕਾਨਾਂ ਵਾਲੀਆ ਦੇ ਢਿੱਡ ਨਹੀਂ ਹੁੰਦੇ ਜਾ ਫਿਰ ਉਹਨਾਂ ਦਾ ਟੱਬਰ ਨਹੀਂ ਹੁੰਦਾ।ਇਹ ਸ਼ਬਦ ਪ੍ਰਵੀਨ ਸੋਹਲ ਫੋਟੋ ਗ੍ਰਾਫਰ ਨੇ ਕਿੱਤੇ ਨਾਲ ਜੁੜੇ ਨਾਲ ਪ੍ਰਵੀਨ ਸੋਹਲ ਨੇ ਪ੍ਰਗਟ ਕੀਤੇ। ਮੈਂ ਕੈਪਟਨ ਸਾਹਿਬ ਜੀ ਆਪ ਜੀ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਇਹ ਗੈਰ ਜਰੂਰੀ ਦੁਕਾਨਾਂ ਪੰਜਾਬ ਵਿੱਚ ਕਿਵੇਂ ਖੁੱਲ ਗਈਆਂ ।ਕੀ ਪੰਜਾਬ ਦੇ ਲੋਕ ਬੇਵਕੂਫ ਹਨ ਕਿ ਗੈਰ ਜਰੂਰੀ ਚੀਜ਼ਾਂ ਦੀਆਂ ਦੁਕਾਨਾਂ ਖੋਲਣ।ਉਹਨਾਂ ਕਿਹਾ ਕਿ ਫੋਟੋ ਗ੍ਰਾਫ਼ਰ ਦੀਆ ਦੁਕਾਨਾਂ ਬੰਦ ਕੀਤੀਆਂ ਹਨ ਅਤੇ ਬੈੰਕ ਖੁੱਲ੍ਹੇ ਹਨ ਜੇਕਰ ਉਹ ਨੇ ਖਾਤਾ ਖੋਲਣ ਲਈ ਫੋਟੋ ਅਤੇ ਫੋਟੋ ਕਾਪੀ ਕਰਵਾਉਣੀ ਹੋਵੇ ਤਾਂ ਉਸ ਬੰਦੇ ਨੂੰ ਕਿੰਨੀ ਦਿੱਕਤ ਆਉਂਦੀ ਹੈ ਇਹ ਤਾਂ ਉਹੀ ਜਾਣਦਾ ਹੈ।।

ਉਹਨਾਂ ਕਿਹਾ ਕਿ ਗੈਰ ਜਰੂਰੀ ਚੀਜ਼ਾਂ ਦੀਆ ਕੋਈ ਦੁਕਾਨਾਂ ਕੋਈ ਨਹੀਂ ਹੁੰਦੀਆਂ ਜੇਕਰ ਕੋਈ ਚੀਜ਼ ਗੈਰ ਜਰੂਰੀ ਹੁੰਦੀਆਂ ਤਾਂ ਲੋਕ ਦੁਕਾਨਾਂ ਨਾ ਖੋਲਦੇ।।ਉਹਨਾਂ ਕਿਹਾ ਕਰੋਨਾ ਦੌਰਾਨ ਜੇਕਰ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਨੂੰ ਕਫ਼ਨ ਲਈ ਕੱਪੜਾ ਤਾਂ ਕੱਪੜੇ ਦੀ ਦੁਕਾਨ ਤੋਂ ਹੀ ਮਿਲਣਾ ਹੈ। ਸਬਜ਼ੀ ਵਾਲੇ ਜਾਂ ਮੀਟ ਵਾਲੇ ਅਤੇ ਨਾ ਠੇਕੇ ਵਾਲੇ ਕੋਲੋ ਮਿਲਣਾ ਹੈ।ਉਹਨਾਂ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕੀ ਸਾਰੇ ਦੁਕਾਨ ਦਾਰਾ ਨੂੰ ਆਪਣੀਆਂ ਦੁਕਾਨਾ ਖੋਲਣ ਦੀ ਆਗਿਆ ਦਿੱਤੀ ਜਾਵੇ ਤਾਂ ਜੋ ਇਹ ਵੀ ਆਪਣੇ ਬਾਲ ਬੱਚਿਆਂ ਨੂੰ ਰੋਜ਼ੀ ਰੋਟੀ ਖਵਾ ਸਕਣ ਨਹੀਂ ਤਾਂ ਇਹਨਾਂ ਦੇ ਖਾਤਿਆਂ ਵਿੱਚ 500 ਰੁਪਏ ਦੇ ਹਿਸਾਬ ਨਾਲ ਪੈਸੇ ਪਾ ਦਿਤੇ ਜਾਣ ਜਿੰਨੀ ਦੇਰ ਤੁਸੀਂ ਦੁਕਾਨਾਂ ਬੰਦ ਰਖਵਾਨੀਆਂ ਹਨ। ਨਹੀਂ ਤਾਂ ਕਾਨੀ ਵੰਡ ਬੰਦ ਕਰੋ ਕੈਪਟਨ ਸਾਹਿਬ ਜੀ ਕੀ ਮੋਚੀ ਦੀ ਦੁਕਾਨ,ਧੋਬੀ ਦੀ ਦੁਕਾਨ, ਫੋਟੋ ਸਟੇਟ ਦੀ ਦੁਕਾਨ ਆਟੇ ਦੀਆ ਚੱਕੀਆਂ ਆਦਿ ਕਿ ਗੈਰ ਜਰੂਰੀ ਦੁਕਾਨਾਂ ਹਨ ਕਿ ਇਹ ਆਪਣੀਆਂ ਦੁਕਾਨਾ ਤੇ ਆਪਣੇ ਕਿੱਤੇ ਤੋਂ ਇਲਾਵਾ ਕੋਈ ਹੋਰ ਕੰਮ ਕਰਦੇ ਹਨ।ਇਹਨਾਂ ਤੇ ਤਾਂ ਅੱਗੇ ਹੀ ਗਾਹਕ ਗਿਣਤੀ ਦੇ ਆਉਂਦੇ ਹਨ।

LEAVE A REPLY

Please enter your comment!
Please enter your name here