ਮੌਤ ਉਪਰੰਤ ਵਿਅਕਤੀ ਦੇ ਕੱਪੜੇ/ਬਿਸਤਰੇ ਆਦਿ ਨੂੰ ਸਨਮਾਨਜਨਕ ਢੰਗ ਨਾਲ ਨਿਪਟਾਇਆ ਜਾਏ: ਡਾ.ਅਜੇ ਬੱਗਾ

ਹੁਸ਼ਿਆਰਪੁਰ। ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਘਰ ਵਿੱਚ ਜਦੋਂ ਕਿਸੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤਾਂ ਉਸਦੇ ਕੱਪੜੇ/ਬਿਸਤਰੇ ਆਦਿ ਪਰਿਵਾਰ ਵਲੋਂ ਸ਼ਮਸ਼ਾਨਘਾਟ ਦੇ ਅੰਦਰ ਜਾਂ ਅਰਧਮਰਗ ਵਾਲੀ ਥਾਂ ਤੇ ਸੁੱਟ ਦਿੱਤੇ ਜਾਂਦੇ ਹਨ । ਇਹ ਚੰਗਾ ਨਹੀਂ ਲੱਗਦਾ। ਇਨ੍ਹਾਂ ਕੱਪੜਿਆਂ ਨੂੰ ਜਾਨਵਰ ਖਿੱਚ ਕੇ ਇੱਧਰ—ਉੱਤਰ ਲੈ ਜਾਂਦੇ ਹਨ ਜੋੋ ਕਿ ਦੇਖਣ ਵਿੱਚ ਬਹੁਤ ਬੁਰਾ ਲੱਗਦਾ ਹੈ । ਆਪਣੇ ਪਿਆਰੇ ਦੇ ਕੱਪੜੇ ਅਤੇ ਬਿਸਤਿਰਆਂ ਨੂੰ ਇਸ ਤਰ੍ਹਾਂ ਸੁੱਟਣਾ ਸਨਮਾਨਜਨਕ ਨਹੀਂ ਹੈ ।
ਸਮਾਜਿਕ ਜਾਗਰੂਕਤਾ ਲਈ ਕਾਰਜਰਤ ਸੰਸਥਾ ‘ਸਵੇਰਾ* ਦੇ ਕਨਵੀਨਰ ਡਾ.ਅਜੇ ਬੱਗਾ ਨੇ ਅਪੀਲ ਕੀਤੀ ਹੈ ਕਿ ਆਪਣੇ ਪਿਆਰੇ ਦੀ ਮੌਤ ਹੋ ਜਾਣ ਤੇ ਉਸਦੇ ਕੱਪੜੇ/ਬਿਸਤਰੇ ਆਦਿ ਨੂੰ ਚੰਗੀਂ ਤਰ੍ਹਾਂ ਸਾਬਣ ਨਾਲ ਧੋ ਕੇ ਹੀ ਸਮਾਨਜਨਕ ਤਰੀਕੇ ਨਾਲ ਸਹੀ ਜਗ੍ਹਾ ਤੇ ਰੱਖਣਾ ਚਾਹੀਦਾ ਹੈ । ‘ਸਵੇਰਾ* ਦੇ ਨੁੰਮਾਇੰਦੇ ਨੇ ਆਖਿਆ ਕੇ ਜਦ ਮੌਤ ਉਪਰੰਤ ਅਸੀਂ ਆਪਣੇ ਪਿਆਰੇ ਦੀ ਸੰਪਤੀ ਦੇ ਹੱਕਦਾਰ ਹਾਂ ਤਾਂ ਇਹ ਸਾਡਾ ਇਖਲਾਕੀ ਫਰਜ਼ ਬਣ ਜਾਂਦਾ ਹੈ ਕਿ ਅਸੀਂ ਉਸਦੇ ਪਹਿਨੇ ਹੋਏ ਆਖਰੀ ਕੱਪੜੇ/ਬਿਸਤਰੇ ਆਦਿ ਨੂੰ ਸਤਿਕਾਰ ਪੂਰਵਕ ਢੰਗ ਨਾਲ ਨਿਪਟਾਈਏ ।

Advertisements

LEAVE A REPLY

Please enter your comment!
Please enter your name here