ਦਫਤਰ ਡਿਪਟੀ ਕਮਿਸ਼ਨਰ ਵਿਖੇ ਆਪਣੇ ਕੰਮਾਂ ਦਾ ਸਟੈਟਸ/ਪ੍ਰੋਗਰੈਸ ਜਾਣਨ ਲਈ 01632-242574 ਤੇ ਕੀਤਾ ਜਾ ਸਕਦਾ ਹੈ ਸੰਪਰਕ: ਵਧੀਕ ਡਿਪਟੀ ਕਮਿਸ਼ਨਰ

ਫਿਰੋਜ਼ਪੁਰ 10 ਮਈ 2021: ਕੋਵਿਡ19 ਦੇ ਮੱਦੇਨਜ਼ਰ ਘਰ ਬੈਠੇ ਹੀ ਆਪਣੇ ਕੰਮਾਂ ਦਾ ਸਟੈਟਸ/ਪ੍ਰੋਗਰੈਸ ਜਾਣਨ ਅਤੇ ਕੋਵਿਡ19 ਸਬੰਧੀ ਕੋਈ ਸਹਾਇਤਾਂ ਜਾਂ ਜਾਣਕਾਰੀ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਫਤਰ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਵਿਖੇ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ।

Advertisements

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਰਾਜਦੀਪ ਕੌਰ ਨੇ ਦੱਸਿਆ ਕਿ ਕੋਵਿਡ19 ਦੇ ਵੱਧ ਰਹੇ ਪ੍ਰਕੋਪ ਦੇ ਮੱਦੇਨਜ਼ਰ ਇਹ ਜ਼ਰੂਰੀ ਹੈ ਕਿ ਦਫਤਰਾਂ ਵਿੱਚ ਪਬਲਿਕ ਦੀ ਆਵਾਜਾਈ ਘੱਟ ਹੋਵੇ ਪਰ ਫਿਰ ਵੀ ਲੋਕਾਂ ਨੂੰ ਆਪਣੇ ਕੰਮਾਂ ਦਾ ਸਟੈਟਸ ਜਾਣਨ ਲਈ ਦਫਤਰ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਵਿਖੇ ਆਉਣਾ ਪੈਂਦਾ ਹੈ।

ਇਸ ਲਈ ਲੋਕਾਂ ਦੀ ਸੁਰੱਖਿਆ ਅਤੇ ਉਨ੍ਹਾਂ ਨੂੰ ਖਜਲ ਖੁਆਰੀ ਤੋਂ ਬਚਾਉਣ ਦੇ ਮਕਸਦ ਨਾਲ ਦਫਤਰ ਡਿਪਟੀ ਕਮਿਸ਼ਨਰ ਵਿਖੇ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ ਜਿਸ ਦਾ ਟੈਲੀਫੋਨ ਨੰ: 01632-242574 ਹੈ। ਉਨ੍ਹਾਂ ਦੱਸਿਆ ਕਿ ਲੋਕ ਦਫਤਰ ਆਉਣ ਦੀ ਬਜਾਏ ਘਰ ਤੋਂ ਹੀ ਆਪਣੇ ਕੰਮ/ਪੈਂਡਿੰਗ ਮਿਸਲ ਸਬੰਧੀ ਦਫਤਰੀ ਕਾਰਜਕਾਰੀ ਸਮੇਂ ਦੌਰਾਨ 01632-242574 ਤੇ ਸੰਪਰਕ ਕਰ ਸਕਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ 30 ਮਈ ਤੱਕ ਨਵਾਂ ਅਸਲਾ ਲਾਇਸੰਸ ਅਪਲਾਈ/ਰੀਨੀਊਲ ਜਾਂ ਇਸ ਸਬੰਧੀ ਕੋਈ ਕੰਮ ਉਹ ਨਹੀਂ ਕੀਤਾ ਜਾਵੇਗਾ ਇਸ ਲਈ ਲੋਕ ਅਸਲੇ ਨਾਲ ਸਬੰਧੀ ਕਿਸੇ ਕੰਮ ਲਈ ਦਫਤਰ ਵਿਖੇ ਨਾ ਆਉਣ।

ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਹੀ ਕੋਵਿਡ19 ਸਬੰਧੀ ਕਿਸੇ ਸਹਾਇਤਾ ਜਾਂ ਜਾਣਕਾਰੀ ਲਈ ਵੱਖਰੇ ਤੌਰ ਤੇ ਇੱਕ ਹੈਲਪਲਾਈਨ ਨੰਬਰ 01632-244039 ਵੀ ਚੱਲ ਰਿਹਾ ਹੈ। ਜਿਸ ਤੇ ਲੋਕ ਕੋਵਿਡ19 ਨਾਲ ਸਬੰਧਿਤ ਕੋਈ ਜਾਣਕਾਰੀ ਲਈ ਦਫਤਰੀ ਕਾਰਜਕਾਰੀ ਸਮੇਂ ਦੌਰਾਨ ਸੰਪਰਕ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਲੋਕ ਬਿਨ੍ਹਾਂ ਕੰਮ ਤੋਂ ਘਰ ਤੋਂ ਬਾਹਰ ਨਿਕਲਣ ਤੋਂ ਗੁਰੇਜ ਕਰਨ ਅਤੇ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾ ਦੀ ਪਾਲਨਾ ਜ਼ਰੂਰ ਕਰਨ।

LEAVE A REPLY

Please enter your comment!
Please enter your name here