ਉਦਯੋਗ ਮੰਤਰੀ ਨੇ ਸ਼੍ਰੀ ਭਗਵਾਨ ਪਰਸ਼ੂਰਾਮ ਚੌਕ ਦੀ ਭੂਮੀ ਪੂਜਨ ਕਰਕੇ ਕਰਵਾਈ ਸ਼ੁਰੂਆਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਉਦਯੋਗ ਤੇ ਵਣਜ ਮੰਤਰੀ ਪੰਜਾਬ ਸੁੰਦਰ ਸ਼ਾਮ ਅਰੋੜਾ ਨੇ ਅੱਜ ਸ਼੍ਰੀ ਭਗਵਾਨ ਪਰਸ਼ੂੁਰਾਮ ਜੈਯੰਤੀ ’ਤੇ ਹੁਸ਼ਿਆਰਪੁਰ ਵਿੱਚ ਬਣਨ ਜਾ ਰਹੇ ਭਗਵਾਨ ਪਰਸ਼ੂੁਰਾਮ ਚੌਕ ਦਾ ਭੂਮੀ ਪੂਜਨ ਕਰਕੇ ਇਸ ਦੀ ਸ਼ੁਰੂਆਤ ਕਰਵਾਈ। ਇਸ ਦੌਰਾਨ ਉਨ੍ਹਾਂ ਸੂਬਾ ਵਾਸੀਆਂ ਨੂੰ ਭਗਵਾਨ ਪਰਸ਼ੂਰਾਮ ਜੈਯੰਤੀ ਦੀ ਵਧਾਈ ਦਿੰਦਿਆਂ ਕਿਹਾ ਕਿ ਇਸ ਚੌਕ ਦਾ ਨਿਰਮਾਣ ਤਿੰਨ ਮਹੀਨੇ ਵਿੱਚ ਕਰਵਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ  ਇਸ ਚੌਕ ਦਾ ਨਾਮਕਰਣ ਸ਼੍ਰੀ ਭਗਵਾਨ ਪਰਸ਼ੂਰਾਮ ਚੌਕ ਕਰਨ ਦੀ ਮਨਜੂਰੀ ਪਹਿਲਾ ਹੀ ਦੇ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਚੌਕ ਦਾ ਨਿਰਮਾਣ ਸ਼੍ਰੀ ਭਗਵਾਨ ਪਰਸ਼ੂਰਾਮ ਸੈਨਾ ਅਤੇ ਅਖਿਲ ਭਾਰਤੀ ਬ੍ਰਾਹਮਣ ਏਕਤਾ ਪਰਿਸ਼ਦ ਵਲੋਂ ਕਰਵਾਇਆ ਜਾ ਰਿਹਾ ਹੈ ਅਤੇ ਪੰਜਾਬ ਸਰਕਾਰ ਵਲੋਂ 10 ਲੱਖ ਰੁਪਏ ਦੀ ਰਾਸ਼ੀ ਮਨਜੂਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਲੋੜ ਪੈਣ ’ਤੇ ਹੋਰ ਰਾਸ਼ੀ ਵੀ ਦਿੱਤੀ ਜਾਵੇਗੀ।

Advertisements


ਕੈਬਨਿਟ ਮੰਤਰੀ ਨੇ ਕਿਹਾ ਕਿ ਜਦੋਂ ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਇਸ ਚੌਕ ਦੇ ਨਿਰਮਾਣ ਦੀ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਭਗਵਾਨ ਪਰਸ਼ੂਰਾਮ ਜੀ ਦੇ ਨਾਮ ’ਤੇ ਵਿਸ਼ਾਲ ਚੌਕ ਬਣਾਇਆ ਜਾਵੇ ਅਤੇ ਇਸ ਦੇ ਲਈ ਸਰਕਾਰ ਵਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਲੋਕਾਂ ਦੀ ਕਾਫੀ ਲੰਮੇ ਸਮੇਂ ਤੋਂ ਮੰਗ ਸੀ ਕਿ ਭਗਵਾਨ ਪਰਸ਼ੂਰਾਮ ਜੀ ਦੇ ਨਾਮ ’ਤੇ ਚੌਕ ਬਣਾਇਆ ਜਾਵੇ, ਜਿਸ ਨੂੰ ਲੈ ਕੇ ਭਗਵਾਨ ਪਰਸ਼ੂਰਾਮ ਸੈਨਾ ਅਤੇ ਅਖਿਲ ਬ੍ਰਾਹਮਣ ਏਕਤਾ ਪਰਿਸ਼ਦ ਨੇ ਪਹਿਲ ਕਰਦਿਆਂ ਹੋਇਆ ਇਸ ਚੌਕ ਦੇ ਨਿਰਮਾਣ ਦਾ ਯਤਨ ਕੀਤਾ, ਜਿਸ ਵਿੱਚ ਪੰਜਾਬ ਸਰਕਾਰ ਵਲੋਂ ਪੂਰਾ ਸਹਿਯੋਗ ਕੀਤਾ ਜਾ ਰਿਹਾ ਹੈ। ਉਨ੍ਹਾਂ ਸ਼੍ਰੀ ਭਗਵਾਨ ਪਰਸ਼ੂਰਾਮ ਸੈਨਾ ਅਤੇ ਅਖਿਲ ਭਾਰਤੀ ਬ੍ਰਾਹਮਣ ਏਕਤਾ ਪਰਿਸ਼ਦ ਦੇ ਪ੍ਰਧਾਨ ਆਸ਼ੂਤੋਸ਼ ਸ਼ਰਮਾ ਅਤੇ ਉਨ੍ਹਾਂ ਦੀ ਸੰਸਥਾ ਦੇ ਸਾਰੇ ਮੈਂਬਰਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਵਲੋਂ ਪੁੰਨ ਦਾ ਕੰਮ ਕੀਤਾ ਜਾ ਰਿਹਾ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਦਾ ਮਾਰਗ ਦਰਸ਼ਨ ਕਰੇਗਾ।


ਸ਼੍ਰੀ ਭਗਵਾਨ ਪਰਸ਼ੂਰਾਮ ਸੈਨਾ ਦੇ ਪ੍ਰਧਾਨ ਆਸ਼ੂਤੋਸ਼ ਸ਼ਰਮਾ ਨੇ ਹਿਕਾ ਕਿ ਇਸ ਪੁੰਨ ਦੇ ਕੰਮ ਵਿੱਚ ਪੰਜਾਬ ਸਰਕਾਰ ਦਾ ਪੂਰਾ ਸਹਿਯੋਗ ਰਿਹਾ ਹੈ, ਜਿਸ ਦੇ ਚੱਲਦੇ ਇਸ ਵਿਸ਼ਾਲ ਚੌਕ ਦਾ ਨਿਰਮਾਣ ਕਾਰਜ ਸ਼ੁਰੂ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਚੌਕ ਵਿੱਚ ਸ਼੍ਰੀ ਭਗਵਾਨ ਪਰਸ਼ੂਰਾਮ ਦੇ ਸ਼ਸ਼ਤਰਾਂ ਨੂੰ ਸਥਾਪਿਤ ਕੀਤਾ ਜਾਵੇਗਾ। ਇਸ ਮੌਕੇ ’ਤੇ ਮੇਅਰ ਨਗਰ ਨਿਗਮ ਸੁਰਿੰਦਰ ਕੁਮਾਰ, ਚੇਅਰਮੈਨ ਇੰਪਰੂਵਮੈਂਟ ਟਰੱਸਟ ਹੁਸ਼ਿਆਰਪੁਰ ਐਡਵੋਕੇਟ ਰਾਕੇਸ਼ ਮਰਵਾਹਾ, ਡਾ. ਅਰਵਿੰਦ ਪ੍ਰਾਸ਼ਰ, ਰੋਹਿਤ ਰਾਵਲ, ਅਭਿਸ਼ੇਕ ਐਰੀ, ਵਨਿਤਾ ਸ਼ਰਮਾ, ਪੂਜਾ ਵਸ਼ਿਸ਼ਟ, ਰਾਜੀਵ ਸ਼ਰਮਾ, ਯੋਗੇਸ਼ ਚੌਬੇ, ਅਜੇ ਸ਼ਰਮਾ, ਰਾਜਨ ਸ਼ਰਮਾ, ਹਰੀਸ਼ ਕੁਮਾਰ, ਪੰਕਜ ਬੇਦੀ, ਵਰੁਣ, ਸੁਨੀ ਪ੍ਰਾਸ਼ਰ, ਬਿੰਦੂ ਏਰੀ, ਗੋਪਾਲ ਵਰਮਾ, ਪ੍ਰੀਯਵਰਤ ਸ਼ਰਮਾ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।

LEAVE A REPLY

Please enter your comment!
Please enter your name here