ਆਨਲਾਈਨ ਵੈਬੀਨਾਰ ਰਾਹੀਂ ਸ੍ਰੀ. ਰਾਮ ਬਾਗ ਸੇਵਾ ਬਿਰਧ ਆਸ਼ਰਮ ਅਤੇ ਆਰੀਆ ਅਨਾਥਆਲਿਆ ਨਾਲ ਅੰਤਰਰਾਸ਼ਟਰੀ ਪਰਿਵਾਰ ਦਿਵਸ ਮਨਾਇਆ ਗਿਆ

forzpur-webinaar-cjm-legal-aid-oldage-home

ਫਿਰੋਜ਼ਪੁਰ 17 ਮਈ 2021: ਸੀ.ਜੇ.ਐੱਮ-ਕਮ- ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਮਿਸ ਏਕਤਾ ਉੱਪਲ ਵੱਲੋਂ ਆਨਲਾਈਨ ਵੈਬੀਨਾਰ ਰਾਹੀਂ ਸ੍ਰੀ. ਰਾਮ ਬਾਗ ਸੇਵਾ ਬਿਰਧ ਆਸ਼ਰਮ ਫਿਰੋਜ਼ਪੁਰ ਛਾਉਣੀ ਅਤੇ ਆਰੀਆ ਅਨਾਥਆਲਿਆ ਨਾਲ ਅੰਤਰਰਾਸ਼ਟਰੀ ਪਰਿਵਾਰ ਦਿਵਸ ਮਨਾਇਆ ਗਿਆ।

Advertisements

ਸ੍ਰੀ. ਹਰੀਸ਼ ਗੋਇਲ ਚੇਅਰਮੈਨ ਬਿਰਧ ਆਸ਼ਰਮ ਅਤੇ ਡਾਕਟਰ ਸ੍ਰੀ. ਕੇ.ਸੀ ਅਰੋੜਾ ਵੱਲੋਂ ਅਨਾਥ ਆਸ਼ਰਮ ਨਾਲ ਆਨਲਾਈਲ ਸੰਪਰਕ ਕਰਵਾ ਕੇ ਇਹ ਵੈਬੀਨਾਰ ਕਰਵਾਇਆ ਗਿਆ।

ਇਸ ਮੌਕੇ ਸੀਜੇਐੱਮ-ਕਮ-ਸਕੱਤਰ ਮਿਸ ਏਕਤਾ ਉੱਪਲ ਨੇ ਪਰਿਵਾਰ ਦੀ ਅਹਿਮੀਨਅਤ ਦੱਸਦੇ ਹੋਏ ਦੋਵਾਂ ਆਸ਼ਰਮਾਂ ਵਿੱਚ ਮੌਜੂਦ ਸਾਰੇ ਮੈਂਬਰਾਂ ਨੂੰ ਆਪਸ ਵਿੱਚ ਮਿਲ ਕੇ ਇੱਕ ਪਰਿਵਾਰ ਵਾਂਗ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਾਡੇ ਸਮਾਜ ਦੀ ਮਜ਼ਬੂਤ ਤੇ ਅਹਿਮ ਇਕਾਈ ਪਰਿਵਾਰ ਹੈ ਤੁਹਾਨੂੰ ਸਾਰਿਆਂ ਨੂੰ ਹਮੇਸ਼ਾ ਇੱਕ ਦੂਸਰੇ ਦੇ ਸੁੱਖ-ਦੁੱਖ ਵਿੱਚ ਇੱਕ ਦੂਸਰੇ ਦੀ ਸਹਾਇਤਾ ਕਰਨੀ ਚਾਹੀਦੀ ਹੈ।

LEAVE A REPLY

Please enter your comment!
Please enter your name here