ਸੀਐਚਸੀ ਬੁੱਢਾਵੜ ਵਿੱਚ ਵਿਸ਼ਵ ਡੇਂਗੂ ਦਿਵਸ ਮਨਾਇਆ ਗਿਆ

ਹਾਜੀਪੁਰ(ਦ ਸਟੈਲਰ ਨਿਊਜ਼) ਪ੍ਰਵੀਨ ਸੋਹਲ । ਸਿਵਲ ਸਰਜਨ ਹੁਸ਼ਿਆਰਪੁਰ ਡਾ. ਰਣਜੀਤ ਸਿੰਘ ਜੀ ਦੇ ਦਿਸ਼ਾ ਨਿਰਦੇਸ਼ ਅਤੇ ਐਸ ਐਮ ਉ ਬੁੱਢਾਵੜ ਡਾ. ਹਰਜੀਤ ਸਿੰਘ ਜੀ ਦੀ ਅਗਵਾਈ ਵਿੱਚ ਸੀ ਐਚ ਸੀ ਬੁੱਢਾ ਵੜ ਵਿੱਚ ਵਿਸ਼ਵ ਡੇਂਗੂ ਦਿਵਸ ਮਨਾਇਆ ਗਿਆ ।ਇਸ ਮੌਕੇ ਤੇ ਡਾ ਹਰਜੀਤ ਸਿੰਘ ਨੇ ਕਿਹਾ ਕਿ ਡੇਂਗੂ ਬੁਖਾਰ ਵੀ ਬਹੁਤ ਖ਼ਤਰਨਾਇਕ ਹੁੰਦਾ ਹੈ ਡੇਂਗੂ ਬੁਖਾਰ ਏਡੀਜ਼ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਉਹਨਾਂ ਨੇ ਕਿਹਾ ਕਿ ਇਹ ਮੱਛਰ ਖੜ੍ਹੇ ਸਾਫ਼ ਪਾਣੀ ਪੈਦਾ ਹੁੰਦਾ ਹੈ ਅਤੇ ਇਹ ਸਵੇਰੇ ਦਿਨ ਵੇਲੇ ਕੱਟਦਾ ਹੈ ਉਹਨਾਂ ਨੇ ਕਿਹਾ ਕਿ ਕਰੋਨਾ ਵਾਇਰਸ ਦੀ ਮਹਾਂਮਾਰੀ ਦੋਰਾਨ ਡੇਗੂ ਦੀ ਬਿਮਾਰੀ ਨੂੰ ਨਜ਼ਰਅੰਦਾਜ਼ ਨਾ ਕਰੋ । ਇਸ ਮੌਕੇ ਉਨ੍ਹਾਂ ਕਿਹਾ ਕਿ ਡੇਂਗੂ ਦੇ ਬੁਖਾਰ ਦਾ ਸੈਂਪਲ ਆਪਣੇ ਨੇੜੇ ਦੇ ਹਸਪਤਾਲ ਤੋਂ ਕਰਵਾ ਸਕਦੇ ਹੋ ਅਤੇ ਇਸ ਦਾ ਟੈਸਟ ਅਤੇ ਇਲਾਜ ਬਿਲਕੁਲ ਮੁਫਤ ਕੀਤਾ ਜਾਂਦਾ ਹੈ ।

Advertisements

ਇਸ ਮੌਕੇ ਤੇ ਹੈਲਥ ਇੰਸਪੈਕਟਰ ਰਾਜਦੀਪ ਸਿੰਘ ਨੌਸ਼ਹਿਰਾ ਪੱਤਣ ਅਤੇ ਹੈਲਥ ਇੰਸਪੈਕਟਰ ਰਣਜੀਤ ਸਿੰਘ ਨੇ ਦੱਸਿਆ ਕਿ ਡੇਂਗੂ ਬੁਖਾਰ ਦੇ ਲੱਛਣ ਜਿਵੇਂ ਤੇਜ਼ ਬੁਖਾਰ ਅਤੇ ਸਿਰ ਦਰਦ ਹੋਣਾ, ਬੁਖਾਰ ਦੇ ਨਾਲ ਥਕਾਵਟ ਤੇ ਕਮਜ਼ੋਰੀ ਹੋਣਾ ਅਤੇ ਸਰੀਰ ਤੇ ਦਾਣੇ ਹੋਣਾ, ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ, ਮਸੂੜਿਆਂ ਅਤੇ ਨੱਕ ਵਿਚ ਖੂਨ ਵਗਣਾ ਆਦਿ ਬਚਾਉ ਦੇ ਤਰੀਕੇ ਬੁਖਾਰ ਹੋਣ ਤੇ ਐਸਪਰੀਨ ਅਤੇ ਬਰੂਫਿਨ ਨਾ ਲਵੋ ਬੁਖਾਰ ਹੋਣ ਤੇ ਸਿਰਫ ਪੈਰਾਸਿਟਾਮੋਲ ਡਾਕਟਰ ਦੀ ਸਲਾਹ ਨਾਲ ਲਵੋ ਮਲੇਰੀਆ ਬੁਖਾਰ ਤੋਂ ਬਚਾਅ = ਘਰਾਂ ਦੇ ਆਲੇ ਦੁਆਲੇ ਕੂਲਰਾਂ ਅਤੇ ਗਮਲਿਆਂ ਦੀਆਂ ਟ੍ਰੇਆ ਵਿਚ ਖੜੇ ਪਾਣੀ ਨੂੰ ਹਫਤੇ ਵਿੱਚ ਇੱਕ ਬਾਰ ਜ਼ਰੂਰ ਸਾਫ਼ ਕਰੋ, ਕੱਪੜੇ ਅਜਿਹੇ ਪਹਿਨੋ ਕਿ ਸਰੀਰ ਪੂਰੀ ਤਰ੍ਹਾਂ ਢੱਕਿਆ ਰਹੇ ਤਾਂ ਕਿ ਤਹਾਨੂੰ ਮੱਛਰ ਕੱਟ ਨਾ ਸਕੇ, ਸੋਣ ਵੇਲੇ ਮੱਛਰਦਾਨੀ, ਪਾਣੀ ਜਾਂ ਤਰਲ ਚੀਜ਼ਾਂ ਦੀ ਵਰਤੋਂ ਜ਼ਿਆਦਾ ਕਰੋ, ਮੱਛਰ ਭਜਾਉਣ ਵਾਲੀਆਂ ਕਰੀਮਾਂ ਅਤੇ ਤੇਲ ਆਦਿ ਦੀ ਵਰਤੋਂ ਕਰੋ ਤਾਂ ਜੋ ਮੱਛਰ ਦੇ ਕੱਟਣ ਤੋਂ ਬਚਿਆ ਜਾ ਸਕੇ ਅਤੇ ਡੇਂਗੂ ਦੀ ਰੋਕਥਾਮ ਸਾਡੀ ਸਭ ਦੀ ਜ਼ਿੰਮੇਵਾਰੀ ਹੈ ਆਉ ਡੇਂਗੂ ਬੁਖਾਰ ਫੈਲਾਉਣ ਵਾਲੇ ਮੱਛਰਾਂ ਨੂੰ ਖਤਮ ਕਰੀਏ।
ਇਸ ਮੌਕੇ ਤੇ ਡਾ ਦਵਿੰਦਰ ਸਿੰਘ, ਡਾ. ਬਲਿੰਦਰ ਸਿੰਘ, ਰਿੰਪੀ ਬੀ ਈ ਈ, ਫਾਰਮਾਸਿਸਟ ਸਤਿੰਦਰ ਸਿੰਘ, ਸੁਖਵਿੰਦਰ ਸਿੰਘ, ਜਸਵੀਰ ਕੁਮਾਰ, ਸਿਵਤੰਤਰ,ਉਪਕਾਰ ਸਿੰਘ ਰੁਪਿੰਦਰ ਕੌਰ, ਪਿ੍ੰਸ, ਕਿਰਨ ਆਸ਼ਾ ਫਸੀਲੀਟੇਟਰ ਅਤੇ ਲੋਕ ਹਾਜ਼ਰ ਸਨ।

LEAVE A REPLY

Please enter your comment!
Please enter your name here