ਪਿੰਡ ਪੀਰ ਅਹਿਮਦ ਖਾਂ ਵਿਖੇ ਸੀਵਰੇਜ ਸਿਸਟਮ ਦਾ ਕੰਮ ਹੋਇਆ ਸ਼ੁਰੂ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਪਿੰਡ ਅਹਿਮਦ ਖਾਂ, ਫਿਰੋਜ਼ਪੁਰ ਵਿਖੇ ਅੱਜ ਸੀਵਰੇਜ ਸਿਸਟਮ ਪਾਇਪ ਪੁਆਣ ਦਾ ਕੰਮ ਸ਼ੁਰੂ ਹੋ ਗਿਆ ਹੈ। ਇਸ ਸਬੰਧੀ ਗੱਲ ਕਰਦਿਆਂ ਵਾਈਸ ਪ੍ਰਧਾਨ ਯੂਥ ਕਾਂਗਰਸ ਅਕਾਸ਼ ਭੰਡਾਰੀ ਅਤੇ ਸਰਪੰਚ ਰਾਮਲਾਲ ਨੇ ਦੱਸਿਆ ਕਿ ਪਿਛਲੇ 40 ਸਾਲਾਂ ਤੋਂ ਪਿੰਡ ਵਿਚ ਗੰਦੇ ਪਾਣੀ ਦੇ ਨਿਕਾਸ ਨਾ ਹੋਣਾ ਇੱਕ ਬਹੁਤ ਵੱਡੀ ਸਮੱਸਿਆ ਸੀ, ਜਿਸ ਦਾ ਹੱਲ ਕਰਦਿਆਂ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵੱਲੋਂ ਸੀਵਰੇਜ ਸਿਸਟਮ ਪੁਆਉਣ ਲਈ ਚੈੱਕ ਦਿੱਤਾ ਗਿਆ ਸੀ, ਜਿਸ ਦਾ ਅੱਜ ਕੰਮ ਸ਼ੁਰੂ ਹੋ ਗਿਆ ਹੈ।

Advertisements

ਉਨ੍ਹਾਂ ਦੱਸਿਆ ਕਿ 40 ਸਾਲਾਂ ਤੋਂ ਇਸ ਪਿੰਡ ਵਿਚ ਨਾਂ ਤਾਂ ਕਿਸੇ ਵੱਲੋਂ ਛੱਪੜ ਨੂੰ ਪਿੰਡ ਤੋਂ ਬਾਹਰ ਲਿਜਾਇਆ ਗਿਆ ਤੇ ਨਾਂ ਹੀ ਗੰਦੇ ਪਾਣੀ ਦੇ ਨਿਕਾਸ ਦਾ ਹੱਲ ਕੀਤਾ ਗਿਆ। ਉਨ੍ਹਾਂ  ਵਿਧਾਇਕ ਪਿੰਕੀ, ਬੀਬੀ ਇੰਦਰਜੀਤ ਕੌਰ ਖੋਸਾ ਅਤੇ ਚੇਅਰਮੈਨ ਬਲਵੀਰ ਬਾਠ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਿਧਾਇਕ ਪਿੰਕੀ ਵੱਲੋਂ ਬਿਨ੍ਹਾਂ ਕਿਸੇ ਭੇਦਭਾਵ ਦੇ ਪਿੰਡ ਵਾਸੀਆਂ ਦੀ ਸਮੱਸਿਆ ਦਾ ਹੱਲ ਕਰਵਾਇਆ ਗਿਆ ਹੈ। ਉਨ੍ਹਾਂ ਨੇ ਪਿੰਡ ਵਾਸੀਆਂ ਨਾਲ ਜੋ ਵਾਅਦਾ ਕੀਤਾ ਸੀ ਉਨ੍ਹਾਂ ਵੱਲੋਂ ਬਹੁਤ ਜਲਦੀ ਪੂਰਾ ਕੀਤਾ ਗਿਆ ਹੈ ਤੇ ਸਾਰੇ ਪਿੰਡ ਵਾਸੀ ਉਨ੍ਹਾਂ ਦੇ ਇਸ ਕੰਮ ਤੋਂ ਬਹੁਤ ਖੁਸ਼ ਹਨ। ਇਸ ਮੌਕੇ ਪੰਚ ਜੋਗਾ ਸਿੰਘ, ਪਿੱਪਲ ਸਿੰਘ, ਦਰਸ਼ਨ ਸਿੰਘ, ਲਾਡੀ, ਕੁਲਦੀਪ ਸਿੰਘ, ਬਖਸ਼ਿਸ਼ ਸਿੰਘ, ਸੁਰਜੀਤ ਸਿੰਘ, ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here