ਐਸੋਸੀਏਸ਼ਨ ਆਫ ਐਜੂਕੇਸ਼ਨ ਪ੍ਰੋਵਾਇਡਰ ਵੱਲੋਂ ਐਮ.ਐਲ.ਏ ਨੂੰ ਸੋਂਪਿਆ ਇੰਸਟੀਚਿਊਟ ਖੁਲਵਾਉਣ ਸੰਬੰਧੀ ਮੰਗ ਪੱਤਰ

ਤਲਵਾੜਾ(ਦ ਸਟੈਲਰ ਨਿਊਜ਼), ਰਿਪੋਰਟ- ਪ੍ਰਵੀਨ ਸੋਹਲ। ਪੰਜਾਬ ਪ੍ਰਧਾਨ ਬਲਜੀਤ ਖੀਵਾ ਅਤੇ ਦੋਆਬਾ ਪੰਜਾਬ ਪ੍ਰਧਾਨ ਕੇਵਲ ਅਰੋੜਾ ਦੇ ਦਿਸ਼ਾ ਨਿਰਦੇਸ਼ਾ ਤੇ ਐਸੋਸੀਏਸ਼ਨ ਆਫ ਐਜੂਕੇਸ਼ਨ ਪ੍ਰੋਵਾਇਡਰ ਜਿਲ੍ਹਾ ਹੁਸ਼ਿਆਰਪੁਰ ਦੀ ਟੀਮ ਵੱਲੋਂ ਪ੍ਰਧਾਨ ਰੋਹਿਤ ਟੰਡਨ ਦੀ ਅਗੁਵਾਈ ਹੇਠ ਕੈਸ਼ੀਅਰ ਬਲਵਿੰਦਰ ਸਿੰਘ ਵਲੋਂ ਅੱਜ ਤਲਵਾੜਾ ਵਿਖੇ ਇਲਾਕੇ ਦੇ ਮੌਜੂਦਾ ਐਮ ਐਲ ਏ ਅਰੁਨ ਡੋਗਰਾ ਮਿੱਕੀ ਜੀ ਨੂੰ ਇੰਸਟੀਚਿਊਟ ਖੋਲ੍ਹਣ ਸੰਬੰਧੀ ਮੰਗ ਪੱਤਰ ਦਿੱਤਾ ਹੈ।

Advertisements

ਐਮ.ਐਲ.ਏ. ਸਾਹਿਬ ਨੇ ਟੀਮ ਨੂੰ ਭਰੋਸਾ ਦਿਵਾਇਆ ਹੈ ਕੇ ਜਲਦੀ ਐਜੂਕੇਸ਼ਨ ਅਦਾਰਿਆਂ ਨੂੰ ਖੋਲ੍ਹਣ ਸੰਬੰਧੀ ਉਹ ਸਰਕਾਰ ਨੂੰ ਅਪੀਲ ਕਰਨਗੇ। ਮੰਗ ਪੱਤਰ ਦੇਣ ਸਮੇਂ ਉਨ੍ਹਾਂ ਨਾਲ ਸ਼ਮਸ਼ੇਰ ਸਿੰਘ, ਗਣੇਸ਼ ਗੁਲੇਰੀਆ, ਅਰੁਨ ਕੁਮਾਰ ਆਦਿ ਹਾਜਿਰ ਸਨ

LEAVE A REPLY

Please enter your comment!
Please enter your name here