ਕੇਂਦਰ ਸਰਕਾਰ ਵਲੋਂ ਭੇਜੀਆ ਰਾਸ਼ਨ ਜਲਦ ਨਾ ਮਿਲਿਆ ਤਾਂ ਸੜਕਾਂ ਤੇ ਆਵਾਂਗਾ:ਤਰੁਣ ਅਰੋੜਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਗਰੀਬ ਪਰਿਵਾਰਾਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਅਣਦੇਖਿਆ ਨਹੀਂ ਕੀਤਾ ਜਾਵੇਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਗਰੀਬ ਪਰਿਵਾਰਾ ਨੂੰ ਪ੍ਰਧਾਨਮੰਤਰੀ ਗਰੀਬ ਕਲਿਆਣ ਯੋਜਨਾ ਜੋ ਅਨਾਜ ਮਿਲਣਾ ਸੀ ਉਹ ਅਜੇ ਤੱਕ ਵੀ ਲੋਕਾਂ ਨੂੰ ਨਹੀਂ ਮਿਲਿਆ ਪੰਜਾਬ ਸਰਕਾਰ ਦਾ ਫੂਡ ਸਪਲਾਈ ਮਹਿਕਮਾ ਗਰੀਬ ਪਰਿਵਾਰਾਂ ਵੱਲ ਕੋਈ ਵੀ ਧਿਆਨ ਨਹੀਂ ਦੇ ਰਿਹਾ ਹੈ ਨਾਲ ਹੀ ਪੰਜਾਬ ਸਰਕਾਰ ਨੂੰ ਕੋਈ ਗਰੀਬਾਂ ਦੀ ਚਿੰਤਾ ਪੰਜਾਬ ਸਰਕਾਰ ਤਾਂ ਬੱਸ ਵੱਡੇ-ਵੱਡੇ ਘੁਟਾਲੇ ਕਰਨੇ ਵਿਚ ਲੱਗੀ ਹੋਈ ਹੈ ਇਹਨਾ ਵਿਚਾਰਾਂ ਦਾ ਪ੍ਰਗਟਾਵਾ ਭਾਜਪਾ ਦੇ ਸੀਨੀਅਰ ਨੇਤਾ ਅਤੇ ਮੰਡਲ ਕੋਟ ਫਤੂਹੀ ਦੇ ਮੰਡਲ ਦੇ ਪ੍ਰਧਾਨ ਤਰੁਣ ਅਰੋੜਾ ਨੇ ਕੀਤਾ

Advertisements

ਉਨ੍ਹਾਂ ਦੱਸਿਆ ਕਿ ਮਹਾਮਾਰੀ ਵਿਚ ਜੋ ਪ੍ਰਧਾਨ ਮੰਤਰੀ ਵੱਲੋਂ ਗਰੀਬ ਪਰਿਵਾਰਾਂ ਨੂੰ ਰਾਸ਼ਨ ਦੇਣ ਦਾ ਐਲਾਨ ਕੀਤਾ ਹੋਇਆ ਹੈ ਉਹ ਅਜੇ ਤੱਕ ਵੀ ਗਰੀਬਾਂ ਨੂੰ ਨਹੀਂ ਮਿਲਦੇ ਆ ਉਨ੍ਹਾਂ ਦੱਸਿਆ ਕਿ ਅਗਰ ਜਲਦ ਹੀ ਫੂਡ ਸਪਲਾਈ ਅਤੇ ਪੰਜਾਬ ਸਰਕਾਰ ਨੇ ਗਰੀਬਾਂ ਵੱਲ ਧਿਆਨ ਨਾ ਦਿੱਤਾ ਤਾਂ ਭਾਜਪਾ ਵਰਕਰ ਸੜਕਾਂ ਉੱਤੇ ਉਤਰਨ ਲੱਗੇ ਸਮਾਂ ਨਹੀਂ ਲਗਾਉਣਗੇ ਉਨ੍ਹਾਂ ਨੇ ਫੂਡ ਸਪਲਾਈ ਮਹਿਕਮੇ ਦੇ ਅਫਸਰਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਇਸ ਦੁੱਖ ਦੀ ਘੜੀ ਵਿਚ ਕਾਂਗਰਸੀਆਂ ਦੀ ਗੁਲਾਮੀ ਛੱਡ ਕੇ ਲੋਕਾਂ ਵੱਲ ਧਿਆਨ ਦੇਣ ਇਸ ਸਮੇਂ ਜੋ ਮਿਹਨਤ ਕਰਕੇ ਆਪਣੀ ਰੋਟੀ ਰੋਜੀ ਕਮਾ ਲਏ ਹਨ ਉਨ੍ਹਾਂ ਨੂੰ ਬਹੁਤ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ

ਪੰਜਾਬ ਸਰਕਾਰ ਪਤਾ ਨਹੀਂ ਕਿਉਂ ਸੁੱਤੀ ਪਈ ਹੈ ਤੇ ਆਪਸੀ ਕਾਟੋ ਕਲੇਸ਼ ਵਿੱਚ ਲੱਗੀ ਹੋਈ ਇਨ੍ਹਾਂ ਨੂੰ ਗ਼ਰੀਬ ਪਰਿਵਾਰਾਂ ਦੀ ਕੋਈ ਪ੍ਰਵਾਹ ਨਹੀਂ ਹੈ ਇੱਥੇ ਹੀ ਉਨ੍ਹਾਂ ਦੱਸਿਆ ਕਿ ਇਹਨਾਂ ਨੇ ਤਾਂ ਜੂਨ ਮਹਾਮਾਰੀ ਵਿਚ ਲੋਕਾਂ ਦੀ ਮਦਦ ਕਰਨ ਲਈ ਮੈਡੀਕਲ ਸਹੂਲਤ ਦੇਣੀ ਸੀ ਉਸ ਵਿੱਚ ਵੀ ਵੱਡੇ ਵੱਡੇ ਘਪਲੇ ਕੀਤੇ ਹਨ ਲੋਕਾਂ ਨੂੰ ਨਾ ਤੇ ਕੋਈ ਵੀ ਆਸ ਨਹੀਂ ਹੈ ਪੰਜਾਬ ਦੀ ਕਾਂਗਰਸ ਸਰਕਾਰ ਬਹੁਤੀ ਨਿਕੰਮੀ ਸਰਕਾਰ ਸਾਬਤ ਹੋ ਰਹੀ ਹੈ

LEAVE A REPLY

Please enter your comment!
Please enter your name here