ਐਨ.ਐਸ.ਕਿਊ.ਐਫ.ਵੋਕੇਸ਼ਨਲ ਅਧਿਆਪਕਾ ਨੇ ਥਾਲੀਆਂ ਖੜਕਾ ਕੇ ਗੂੰਗੀ ਬੋਲੀ ਸਰਕਾਰ ਦਾ ਕੀਤਾ ਪਿੱਟ ਸਿਆਪਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ ਸਕੂਲ ਸਿੱਖਿਆ ਬੋਰਡ ਵਿਚ ਪਿਛਲੇ ਸੱਤ ਸਾਲਾਂ ਤੋਂ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਕਿੱਤਾ ਮੁਖੀ ਕੋਰਸ ਕਰਵਾ ਰੋਜ਼ਗਾਰ ਦਿਵਾਉਣ ਵਾਲੇ ਐਨ.ਐਸ.ਕਿਊ.ਐਫ.ਵੋਕੇਸ਼ਨਲ ਅਧਿਆਪਕਾ ਵੱਲੋਂ ਪਿਛਲੇ ਨੌਂ ਦਿਨਾ ਤੋਂ ਸੱਤਾ ਕਾਬਜੀ ਸ਼ਹਿਰ ਪਟਿਆਲਾ ਵਿਖੇ ਸਰਕਾਰ ਦੁਆਰਾ ਕੰਪਨੀਆਂ ਵੱਲੋ ਕਰਵਾਈ ਜਾ ਰਹੀ ਲੁੱਟ ਦੇ ਵਿਰੋਧ ਵਿਚ ਆਪਣੀਆ ਮੰਗਾਂ ਦੀ ਪੂਰਤੀ ਸਬੰਧੀ ਪੱਕਾ ਮੋਰਚਾ ਆਰੰਭਿਆ ਹੋਇਆ ਹੈ, ਯੂਨੀਅਨ ਸੂਬਾ ਪ੍ਰਧਾਨ ਰਾਇ ਸਾਹਿਬ ਸਿੰਘ ਸਿੱਧੂ, ਸੂਬਾ ਮੀਤ ਪ੍ਰਧਾਨ ਨਵਨੀਤ ਕੁਮਾਰ,ਸੂਬਾ ਮੀਤ ਪ੍ਰਧਾਨ ਸਵਰਨਜੀਤ ਸਿੰਘ ਵਿਰਦੀ, ਲਵਪ੍ਰੀਤ ਸਿੰਘ ਤਰਨਤਾਰਨ ਅਤੇ ਮੌਜੂਦ ਅਧਿਆਪਕ ਸਾਥੀਆ ਦੱਸਿਆ ਕਿ ਪੰਜਾਬ ਸਰਕਾਰ ਮੁਲਾਜ਼ਮ ਹਿਤੈਸ਼ੀ ਮਖੌਟਾ ਪਾ ਕੇ ਇਹਨਾ ਅਧਿਆਪਕਾਂ ਨੂੰ ਪ੍ਰਾਈਵੇਟ ਕੰਪਨੀਆਂ ਦੇ ਅਧੀਨ ਭਰਤੀ ਕਰ, ਆਰਥਿਕ ਲੁੱਟ ਕਰ ਰਹੀ ਹੈ, ਸਿੱਟੇ ਵਜੋਂ ਸਰਕਾਰੀ ਖਜਾਨੇ ਵਿੱਚੋ ਹਰ ਸਾਲ 5 ਕਰੋੜ 96 ਲੱਖ 13 ਹਜਾਰ 800 ਰੁਪੈ ਇਹਨਾ ਕਾਰਪੋਰੇਟ ਘਰਾਣਿਆਂ ਨੂੰ ਅਦਾ ਕੀਤੇ ਜਾਂਦੇ ਹਨ ਅਤੇ ਕਾਗਜਾਂ ਅਨੁਸਾਰ 17 ਹਜਾਰ ਤਨਖਾਹ ਕਹਿ ਕੇ 11-12 ਹਜਾਰ ਰੁਪੈ ਮਹੀਨਾ ਹੀ ਦਿੱਤੇ ਜਾਂਦੇ ਹਨ, ਹਰ ਪ੍ਰਕਾਰ ਦੇ ਲਾਭਾਂ ਤੋਂ ਵਾਂਝੇ ਰੱਖਿਆ ਜਾ ਰਿਹਾ ਹੈ, ਬਿਮਾਰ ਹੋਣ ਤੇ ਅਧਿਆਪਕ ਮੈਡੀਕਲ ਛੁੱਟੀ ਤਕ ਨਹੀਂ ਲੈ ਸਕਦਾ, ਮਹਿਲਾ ਅਧਿਆਪਕ ਜਣੇਪਾ ਛੁੱਟੀ ਨਹੀਂ ਲਏ ਸਕਦੇ।

Advertisements

ਯੂਨੀਅਨ ਆਗੂਆਂ ਅਨੁਸਾਰ ਪਿਛਲੇ 9 ਦਿਨਾ ਤੋ ਰੋਜਾਨਾ ਸਰਕਾਰ ਨੂੰ ਓਹਨਾ ਪ੍ਰਤੀ ਜਗਾਉਣ ਲਈ ਵੱਖ ਵੱਖ ਤਰੀਕੇ, ਭੀਖ ਮੰਗ ਇਕੱਤਰ ਰਾਸ਼ੀ ਖਜਾਨੇ ਨੂੰ ਜਮਾ ਕਰਵਾ, ਢੋਲ ਮਾਰਚ,ਬੂਟ ਪਾਲਿਸ਼ਾਂ ਕਰ, ਸਰਕਾਰ ਵੱਲੋ ਦਿੱਤੇ ਜਾਂਦੇ ਝੂਠੇ ਲਾਲੀਪੌਪ ਵੰਡ, ਆਪਣੇ ਖੂਨ ਨਾਲ ਸਰਕਾਰ ਨੂੰ ਚਿੱਠੀ ਲਿਖ ਚੁੱਕੇ ਹਨ ਪਰ ਸਰਕਾਰ ਵਿਦਿਆਰਥੀਆ ਦਾ ਭਵਿੱਖ ਸੰਵਾਰਨ ਵਾਲੇ ਇਹਨਾ ਅਧਿਆਪਕਾਂ ਦੀਆਂ ਮੰਗਾਂ ਨੂੰ ਅਣਗੌਲਿਆ ਕਰ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾ ਰਹੀ ਹੈ , ਬੀਤੇ ਦਿਨੀਂ ਸਰਕਾਰ ਦੁਆਰਾ ਇਹਨਾ ਅਧਿਆਪਕਾਂ ਦੀ ਪੈਨਲ ਮੀਟਿੰਗ ਬੁਲਾਈ ਗਈ ਸੀ ਜੋਂ ਕਿ ਬੇਸਿੱਟਾ ਰਹੀ। ਬੀਤੇ ਦਿਨੀਂ ਐਨ.ਐਸ.ਕਿਊ.ਐਫ. ਵੋਕੇਸ਼ਨਲ ਅਧਿਆਪਕਾਂ ਨੇ ਗੁਰੂਦਵਾਰਾ ਸ਼੍ਰੀ ਦੂਖ ਨਿਵਾਰਨ ਸਾਹਿਬ ਸਾਹਮਣੇ ਥਾਲੀਆਂ ਖੜਕਾ ਸਰਕਾਰ ਦਾ ਪਿੱਟ ਸਿਆਪਾ ਕੀਤਾ,ਉਪਰੰਤ ਉਹਨਾਂ ਚਿਤਾਵਨੀ ਦਿੰਦੇ ਹੋਏ ਕਿਹਾ ਜੇਕਰ ਸਰਕਾਰ ਕੰਪਨੀਆਂ ਨੂੰ ਬਾਹਰ ਕੱਢ ਉਹਨਾਂ ਨੂੰ ਵਿਭਾਗ ਵਿੱਚ ਨਹੀਂ ਲੈਂਦੀ ਤਾਂ ਆਉਣ ਵਾਲੇ ਦਿਨਾਂ ਵਿਚ ਆਪਣਾ ਸੰਘਰਸ਼ ਹੋਰ ਤਿੱਖਾ ਕਰਨਗੇ ।

LEAVE A REPLY

Please enter your comment!
Please enter your name here