ਮੋਹਾਲੀ ਵਿਖੇ ਅਧਿਆਪਕ ਮਹਿਲਾ ਨੇ ਆਪਣੀਆਂ ਮੰਗਾਂ ਲਈ ਨਿਗਲਿਆ ਜ਼ਹਿਰ ,ਪੀ.ਜੀ.ਆਈ.ਵਿਚ ਦਾਖਿਲ

ਚੰਡੀਗੜ੍ਹ (ਦ ਸਟੈਲਰ ਨਿਊਜ਼)। ਅਧਿਆਪਕਾਂ ਨੇ ਆਪਣੀਆਂ ਮੰਗਾਂ ਨੂੰ ਪੂਰਾ ਕਰਨ ਲਈ ਮੋਹਾਲੀ ਵਿਖੇ ਬਿਲਡਿੰਗ ਤੇ ਚੜ ਕੇ ਰੋਸ ਪ੍ਰਦਰਸ਼ਨ ਕੀਤਾ। ਉਹਨਾਂ ਨੇ ਸਰਕਾਰ ਨੂੰ ਨੌਕਰੀ ਪਕੀ ਕਰਨ ਅਤੇ ਸੈਲਰੀ ਵਧਾਉਣ ਦੀ ਅਪੀਲ ਕੀਤੀ। ਪ੍ਰਦਰਸ਼ਨਕਾਰੀ ਅਧਿਆਪਕਾਂ ਨੇ ਸਿਖਿਆ ਬੋਰਡ ਦੇ ਦਫ਼ਤਰ ਮੋਹਾਲੀ ਬਾਹਰ ਆਪਣੀਆਂ ਮੰਗਾਂ ਲਈ ਰੋਸ ਪ੍ਰਦਰਸ਼ਨ ਕੀਤਾ। ਅਧਿਆਪਕਾ ਨੇ ਦਸਿਆ ਕਿ ਉਹ ਪਿਛਲੇ 18 ਸਾਲਾ ਤੋ 3500 ਅਤੇ 6500 ਦੀ ਸੈਲਰੀ ਤਕ ਬਚਿਆ ਨੂੰ ਪੜਾ ਰਹੇ ਹਨ। ਜਿਸ ਵਿਚ ਉਹਨਾ ਦੁਆਰਾ ਬਾਰ ਬਾਰ ਸਰਕਾਰ ਨੂੰ ਸ਼ਕਾਇਤ ਕਰਨ ਦੇ ਬਾਵਜੂਦ ਵੀ ਉਹਨਾ ਦੀਆ ਮੰਗਾ ਨੂੰ ਪੂਰਾ ਨਹੀਂ ਕੀਤਾ ਗਿਆ। ਜਿਸ ਕਰਕੇ ਅਧਿਆਪਕਾਂ ਨੇ ਮੋਹਾਲੀ ਵਿਖੇ ਪ੍ਰਦਰਸ਼ਨ ਕਰਨ ਦਾ ਫੈਸਲਾਂ ਲਿਆ।

Advertisements

ਜਿਸ ਵਿਚ ਇਕ ਮਹਿਲਾ ਅਧਿਆਪਕ ਨੇ ਜ਼ਹਿਰੀਲਾਂ ਪਦਾਰਥ ਨਿਗਲ ਲਿਆ ਜਿਸਨੂੰ ਪੀ.ਜੀ.ਆਈ ਹਸਪਤਾਲ ਵਿਚ ਦਾਖਿਲ ਕਰਵਾਇਆ ਗਿਆ। ਕੁਝ ਅਧਿਆਪਕ ਸਰਕਾਰ ਨੂੰ ਬਿਲਿਡਿੰਗ ਤੋਂ ਛਾਲ ਮਾਰਨ ਅਤੇ ਖੁਦ ਨੂੰ ਅੱਗ ਲਗਾਉਣ ਦੀ ਧਮਕੀ ਦੇ ਰਹੇ ਹਨ। ਜਿਸ ਦੌਰਾਨ ਸਿਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਅਤੇ ਸਿੱਖਿਆ ਸਕਤਰ ਕ੍ਰਿਸ਼ਨ ਕੁਮਾਰ ਪੰਜਾਬ ਭਵਨ ਵਿਚ ਅਧਿਆਪਕਾ ਨਾਲ ਮੀਟਿੰਗ ਕਰਨਗੇ। ਪ੍ਰਦਰਸ਼ਨਕਾਰੀ ਅਧਿਆਪਕਾਂ ਨੇ ਸਰਕਾਰ ਨੂੰ ਕਿਹਾ ਕਿ ਜੇਕਰ ਉਹਨਾਂ ਦੀਆ ਮੰਗਾਂ ਨਾ ਪੂਰੀਆ ਕੀਤੀਆ ਗਈਆ ਤਾਂ ਉਹ ਇਸ ਤਰਾਂ ਹੀ ਸਿਖਿਆ ਦਫਤਰ ਬਾਹਰ ਪ੍ਰਦਰਸ਼ਨ ਜਾਰੀ ਰਖਣਗੇ ।

LEAVE A REPLY

Please enter your comment!
Please enter your name here