ਪੀ.ਐਚ.ਸੀ.ਬਲਾਕ ਹਾਜੀਪੁਰ ਵਿਖੇ ਕੁਲ 1519 ਵਿਅਕਤੀਆਂ ਦਾ ਟੀਕਾਕਰਣ ਕੀਤਾ ਗਿਆ

ਹਾਜੀਪੁਰ(ਦ ਸਟੈਲਰ ਨਿਊਜ਼) ਪ੍ਰਵੀਨ ਸੋਹਲ। ਸਿਵਲ ਸਰਜਨ ਹੁਸ਼ਿਆਰਪੁਰ ਡਾ. ਰਣਜੀਤ ਸਿੰਘ ਘੋਤੜਾ ਦੀ ਅਗਵਾਈ ਹੇਠ ਅਤੇ ਜਿਲਾ ਟੀਕਾਕਰਣ ਅਫਸਰ ਡਾ. ਸੀਮਾ ਦਾ ਗਰਗ ਦੇ ਦਿਸ਼ਾ-ਨਿਰਦੇਸ਼ਾ ਦੀ ਪਾਲਣਾ ਕਰਦੇ ਹੋਏ ਪੀ.ਐਚ.ਸੀ. ਬਲਾਕ ਹਾਜੀਪੁਰ ਵਿਖੇ ਅੱਜ ਕੁਲ 1519 ਵਿਅਕਤੀਆਂ ਦਾ ਟੀਕਾਕਰਣ ਕੀਤਾ ਗਿਆ । ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਐਸ.ਐਮ.ਓ ਹਾਜੀਪੁਰ ਡਾ. ਸ਼ੈਲੀ ਬਾਜਵਾ ਨੇ ਦੱਸਿਆ ਕਿ ਇਸ ਵਿਚ ਅੱਜ 18 ਤੋ 44 ਸਾਲ ਤੱਕ ਦੇ 1456 ਵਿਅਕਤੀਆਂ ਅਤੇ 45 ਸਾਲ ਤੋ ਵੱਧ ਉਮਰ ਦੇ 63 ਵਿਅਕਤੀ ਸ਼ਾਮਲ ਹਨ। ਜਿਸ ਨਾਲ ਪੀ.ਐਚ.ਸੀ. ਬਲਾਕ ਹਾਜੀਪੁਰ ਵਿਚ ਕੋਵਿਡ ਟੀਕਾਕਰਣ ਦਾ ਕੁਲ ਅੰਕੜਾ 62610 ਹੋ ਗਿਆ ਹੈ । ਇਸ ਦੇ ਨਾਲ ਹੀ ਐਸ.ਐਮ.ਓ ਡਾ. ਸ਼ੈਲੀ ਬਾਜਵਾ ਅਤੇ ਬੀ.ਈ.ਈ ਹਾਜੀਪੁਰ ਬਚਿੱਤਰ ਸਿੰਘ ਮਾਨ ਵੱਲੋ ਕੋਵਿਡ ਟੀਕਾਕਰਣ ਕੈਂਪਾ ਦਾ ਜਾਇਜਾ ਕੀਤਾ ਗਿਆ ।

Advertisements

ਇਸ ਦੌਰਾਨ ਉਹਨਾਂ ਵੱਲੋ ਪਿੰਡਾ ਦੇ ਸਰਪੰਚਾ ਅਤੇ ਪੰਚਾ ਨਾਲ ਮੀਟਿੰਗ ਕਰਕੇ ਪਿੰਡ ਦੇ 100 ਪ੍ਰਤੀਸ਼ਤ ਨਾਗਰਿਕਾਂ ਦਾ ਟੀਕਾਕਰਣ ਕਰਵਾਉਣ ਲਈ ਪ੍ਰੇਰਿਤ ਕੀਤਾ ਗਿਆ। ਇਥੇ ਵਰਣਯੋਗ ਹੈ ਕਿ ਲੋਕਾਂ ਵਿਚ ਟੀਕਾਕਰਣ ਨੂੰ ਲੈ ਕੇ ਕਾਫੀ ਜਿਆਜਾ ਉਤਸ਼ਾਹ ਦੇਖਿਆ ਜਾ ਰਿਹਾ ਹੈ । ਪ੍ਰੰਤੂ ਇਸ ਦੇ ਬਾਵਜੂਦ ਕੁਝ ਵਿਅਕਤੀ ਟੀਕਾਕਰਣ ਕਰਵਾਉਣ ਤੋ ਗੁਰੇਜ ਕਰ ਰਹੇ ਹਨ। ਇਥੇ ਐਸ.ਐਮ.ਓ ਡਾ. ਸ਼ੈਲੀ ਬਾਜਵਾ ਨੇ ਮੀਡੀਆ ਦੇ ਮਾਧਿਅਮ ਰਾਹੀ ਲੋਕਾਂ ਨੂੰ ਅਪੀਲ ਕੀਤੀ ਕਿ ਕੋਵਿਡ ਟੀਕਾਕਰਣ ਇਕ ਸੁਰੱਖਿਅਤ ਟੀਕਾਕਰਣ ਹੈ। ਇਸ ਲਈ ਸਾਨੂੰ ਟੀਕਾਕਰਣ ਤੋਂ ਗੁਰੇਜ ਕਰਨ ਦੀ ਬਿਜਾਏ ਕੋਵਿਡ -19 ਬਿਹੇਵਿਅਰ ( ਮਾਸਕ ਦੀ ਵਰਤੋ, ਹੱਥਾ ਦੀ ਸਫਾਈ, ਸ਼ੋਸ਼ਲ ਡਿਸਟੈਸਿੰਗ ਆਦਿ ) ਦੀ ਪਾਲਣਾ ਕਰਦੇ ਹੋਏ ਆਪਣਾ ਟੀਕਾਕਰਣ ਜਰੂਰ ਕਰਵਾਉਣਾ ਚਾਹੀਦਾ ਹੈ ਤਾਂ ਜੋ ਇਸ ਮਹਾਂਮਾਰੀ ਤੋ ਬਚਿਆ ਜਾ ਸਕੇ ।

LEAVE A REPLY

Please enter your comment!
Please enter your name here