ਫਲੱਡ ਸੀਜਨ ਦੌਰਾਨ ਦਰਿਆਵਾਂ ਆਦਿ ਦੇ ਕਿਨਾਰੇ ਬੈਠੇ ਗੁਜਰ ਪਰਿਵਾਰਾਂ ਅਤੇ ਲੋਕਾਂ ਨੂੰ ਸੰਭਾਵਿਤ ਹੜ੍ਹਾਂ ਨੂੰ ਲੈ ਕੇ ਸੁਰੱਖਿਅਤ ਸਥਾਨਾਂ ਤੇ ਜਾਣ ਦੀ ਅਪੀਲ

ਪਠਾਨਕੋਟ, 23 ਜੂਨ 2021: ਫਲੱਡ ਸੀਜਨ 2021 ਮਿਤੀ 16 ਜੂਨ 2021 ਤੋਂ  ਕਿਰਿਆਸੀਲ ਹੋ ਚੁੱਕਾ ਹੈ ਅਤੇ ਕਈ ਵਾਰ ਅਚਾਨਕ ਡੈਮਾਂ ਤੋਂ ਪਾਈ ਛੱਡ ਦਿੱਤਾ ਜਾਂਦਾ ਹੈ, ਇਸ ਲਈ ਸਭ ਤੋਂ ਪਹਿਲਾਂ ਬਰਸਾਤਾਂ ਸਮੇਂ ਦਰਿਆਵਾਂ ਦੇ ਕਿਨਾਰੇ ਬੈਠੇ ਗੁਜਰ ਪਰਿਵਾਰਾਂ ਅਤੇ ਲੋਕਾਂ ਨੂੰ ਸੁਰਖਿਅਤ  ਥਾਵਾਂ ਤੇ ਚਲੇ ਜਾਣਾ ਚਾਹੀਦਾ ਹੈ। ਇਹ ਪ੍ਰਗਟਾਵਾ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਵੱਲੋਂ ਕੀਤਾ ਗਿਆ।

Advertisements

ਉਨ੍ਹਾਂ ਕਿਹਾ ਕਿ ਪਿਛਲੇ ਦਿਨ੍ਹਾਂ ਦੋਰਾਨ ਜਿਲ੍ਹਾ ਪਠਾਨਕੋਟ ਵਿਖੇ ਸਥਿਤ ਸੰਭਾਵਿਤ ਹੜ ਪ੍ਰਭਾਵਿਤ ਖੇਤਰਾਂ ਦਾ ਦੋਰਾ ਕਰਨ ਮਗਰੋਂ ਇਹ ਸਾਹਮਣੇ ਆਇਆ ਹੈ ਕਿ ਗੁਜਰ ਪਰਿਵਾਰ ਜੋ ਕਿ ਜਿਆਦਾਤਰ ਡੇਰੇ ਆਦਿ ਦਰਿਆਵਾਂ ਦੇ ਨਜਦੀਕ ਬਣਾ ਲੈਂਦੇ ਹਨ ਅਤੇ ਇਨ੍ਹਾਂ ਵਿੱਚੋਂ ਕਾਫੀ ਸਥਾਨ ਹੜ੍ਹ ਪ੍ਰਭਾਵਿਤ ਹਨ ਅਤੇ ਹਰ ਸਾਲ ਗੁਜਰ ਪਰਿਵਾਰ ਦਰਿਆ ਦੇ ਕਿਨਾਰੇ ਬੈਠਣ ਕਰਕੇ ਅਕਸਰ ਪ੍ਰਭਾਵਿਤ ਹੁੰਦੇ ਹਨ। ਇਸ ਲਈ ਆਮ ਜਨਤਾ ਖਾਸ ਕਰਕੇ ਗੁਜਰ ਪਰਿਵਾਰਾਂ ਆਦਿ ਨੂੰ ਆਪਣੇ ਪਸੂ ਧੰਨ ਜਿਵੇਂ ਮੱਝਾਂ, ਗਾਵਾਂ ਬੱਕਰੀਆਂ ਆਦਿ ਨੂੰ ਨਹਿਰਾਂ, ਨਾਲਿਆਂ ਆਦਿ ਦੇ ਕਿਨਾਰੇ ਲੈ ਕੇ ਜਾਣ ਤੋਂ ਮਨਾਹੀ ਕੀਤੀ ਜਾਂਦੀ ਹੈ।

ਉਨ੍ਹਾਂ ਪੁਲਿਸ ਵਿਭਾਗ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਉਕਤ ਤੋਂ ਇਲਾਵਾ ਜਿਲ੍ਹਾ ਪਠਾਨਕੋਟ ਦੇ ਸਬੰਧਤ ਪੁਲਿਸ ਸਟੇਸਨਾਂ ਨੂੰ ਹਦਾਇਤ ਕੀਤੀ ਜਾਵੇ ਕਿ ਉਹ ਨਹਿਰਾ ਜਾਂ ਨਹਿਰਾਂ ਦੇ ਹੈਡਾ ਤੇ ਨਜਰ ਰੱਖਣ ਕਿਉਂਕਿ ਗਰਮੀ ਹੋਣ ਕਾਰਨ ਸਾਰੇ ਬੱਚੇ ਅਤੇ ਨੌਜਵਾਨ ਇਹਨਾਂ ਨਹਿਰਾਂ ਵਿੱਚ ਅਕਸਰ ਨਹਾਉਂਦੇ ਰਹਿੰਦੇ ਹਨ ਜਿੰਨਾਂ ਕਰਕੇ ਆਏ ਦਿਨ ਕੋਈ ਨਾ ਕੋਈ ਅਣਸੁਖਾਵੀ ਘਟਨਾ ਵਾਪਰਦੀ ਰਹਿੰਦੀ ਹੈ। ਇਸ ਸਬੰਧੀ ਨਜਰ ਰੱਖੀ ਜਾਵੇ ਅਤੇ ਬੱਚੇ ਅਤੇ ਨੌਜਵਾਨਾਂ ਨੂੰ ਹੜ੍ਹ ਬਾਰੇ ਜਾਗਰੂਕ ਕਰਦੇ ਹੋਏ ਨਹਿਰ ਵਿੱਚ ਨਹਾਉਣ ਤੋਂ ਮਨਾਂ ਕੀਤਾ ਜਾਵੇ ਤਾਂ ਜੋ ਅਜਿਹੀਆਂ ਘਟਨਾ ਹੋਣ ਤੋਂ ਬਚਿਆ ਜਾ ਸਕੇ।  

LEAVE A REPLY

Please enter your comment!
Please enter your name here