ਸਿੱਖਿਆ ਸਕੱਤਰ ਵੱਲੋਂ 53 ਸਕੂਲਾਂ ਨੂੰ ਭੇਜੇ ਗਏ ਆਨਲਾਈਨ ਪ੍ਰਸੰਸਾ ਪੱਤਰ: ਬਲਬੀਰ ਸਿੰਘ

ਪਠਾਨਕੋਟ (ਦ ਸਟੈਲਰ ਨਿਊਜ਼)। ਸਾਲ 2019-20 ਦੀ ਦਸਵੀਂ ਪ੍ਰੀਖਿਆ ਵਿੱਚ ਸ਼ਾਨਦਾਰ ਕਾਰਗੁਜਾਰੀ ਲਈ ਜਿਲਾ ਪਠਾਨਕੋਟ ਦੇ 53 ਸਕੂਲ ਮੁਖੀਆਂ ਨੂੰ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਆਨਲਾਈਨ ਪ੍ਰਸ਼ੰਸਾ ਪੱਤਰ ਭੇਜੇ ਗਏ ਹਨ। ਜਿਲਾ ਸਿੱਖਿਆ ਅਫਸਰ (ਸ) ਪਠਾਨਕੋਟ ਬਲਬੀਰ ਸਿੰਘ ਨੇ ਦੱਸਿਆ ਕਿ ਸਿੱਖਿਆ ਸਕੱਤਰ ਵੱਲੋਂ ਸਕੂਲ ਮੁੱਖੀ ਦੇ ਨਾਮ ਸਾਰੇ ਸਕੂਲ ਸਟਾਫ ਨੂੰ ਭੇਜੇ ਗਏ ਪ੍ਰਸੰਸਾ ਪੱਤਰ ਨਾਲ ਸਕੂਲ ਮੁਖੀਆਂ ਅਤੇ ਸਟਾਫ ਨੂੰ ਆਪਣੀ ਕਾਰਗੁਜਾਰੀ ਵਿੱਚ ਹੋਰ ਨਿਖਾਰ ਲਿਆਉਣ ਲਈ ਉਤਸ਼ਾਹ ਅਤੇ ਪ੍ਰੇਰਣਾ ਮਿਲੇਗੀ।

Advertisements

ਸਿੱਖਿਆ ਸਕੱਤਰ ਵੱਲੋਂ ਜਾਰੀ ਪੱਤਰ ਵਿੱਚ ਸਲਾਘਾ ਕਰਦਿਆਂ ਕਿਹਾ ਕਿ ਜਿਲਾ ਪਠਾਨਕੋਟ ਦੇ ਸਕੂਲ ਮੁੱਖੀਆਂ ਨੇ ਆਪਣੇ ਸਕੂਲਾਂ ਵਿੱਚ ਅਧਿਆਪਕਾਂ ਅਤੇ ਕਰਮਚਾਰੀਆਂ ਨਾਲ ਮਿਲਕੇ ਸੁਚੱਜੀ ਯੋਜਨਾਬੰਦੀ ਨਾਲ ਵਿਦਿਆਰਥੀਆਂ ਲਈ ਜੋ ਸੁਖਾਵਾਂ ਅਤੇ ਉਤਸਾਹੀ ਮਾਹੌਲ ਬਣਿਆ ਹੈ ਉਸ ਨਾਲ ਸਾਨਦਾਰ ਨਤੀਜੇ ਸੰਭਵ ਹੋਏ ਹਨ।

ਇਸ ਮੌਕੇ ਤੇ ਜਿਲਾ ਸਿੱਖਿਆ ਅਫਸਰ ਐਲੀਮੈਂਟਰੀ ਇੰਜੀ ਸੰਜੀਵ ਗੌਤਮ ਅਤੇ ਸੁਧਾਰ ਟੀਮ ਪਠਾਨਕੋਟ ਦੇ ਮੁੱਖੀ ਅਤੇ ਪ੍ਰਿੰ. ਰਾਜੇਸਵਰ ਸਲਾਰੀਆ ਨੇ ਜਿਲੇ ਵਿੱਚ ਪ੍ਰਸੰਸਾ ਪੱਤਰ ਹਾਸਿਲ ਕਰਨ ਵਾਲੇ ਸਮੂਹ ਮੁੱਖੀਆਂ ਨੂੰ ਵੀ ਵਧਾਈ ਦਿੱਤੀ ਅਤੇ ਕਿਹਾ ਕਿ ਅਧਿਆਪਕਾਂ ਅਤੇ ਸਟਾਫ ਵੱਲੋਂ ਮਿਸਨ ਸਤ ਪ੍ਰਤੀਸਤ ਦੀ ਪ੍ਰਾਪਤੀ ਲਈ ਕੀਤੀ ਗਈ ਮਿਹਨਤ ਨਾਲ ਹੀ ਉਨ•ਾਂ ਨੂੰ ਇਹ ਕਾਮਯਾਬੀ ਹਾਸਲ ਹੋਈ ਹੈ।

LEAVE A REPLY

Please enter your comment!
Please enter your name here