ਅਜਾਦ ਕਿਸਾਨ ਕਮੇਟੀ ਦੋਆਬਾ ਨੇ ਕਿਸਾਨਾਂ ਨੂੰ ਕੀਤੀ ਅਪੀਲ, 26 ਜੂਨ ਨੂੰ ਵੱਧ ਤੋਂ ਵੱਧ ਸਾਥੀ ਇਕੱਠੇ ਹੋ ਕੇ ਮੋਹਾਲੀ ਪਹੁੰਚਣ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਅੱਜ ਅਜ਼ਾਦ ਕਿਸਾਨ ਕਮੇਟੀ ਦੋਆਬਾ ਹੁਸ਼ਿਆਰਪੁਰ ਦੇ ਵਲੋਂ ਸੂਤੈਹਰੀ ਰੋਡ ਰਿਲਾਇੰਸ ਸ਼ੋਰੂਮ ਤੇ ਧਰਨੇ ਨੂੰ 255 ਦਿਨ ਬੀਤ ਗਏ ਹਨ। ਅੱਜ ਧਰਨੇ ਤੇ ਅਜਾਦ ਕਿਸਾਨ ਕਮੇਟੀ ਦੋਆਬਾ ਪੰਜਾਬ ਦੇ ਵਾਈਸ ਪ੍ਰਧਾਨ ਰਣਜੀਤ ਸਿੰਘ ਕਾਹਰੀ ਨੇ ਦਿੱਲੀ ਬਾਡਰ ਤੋਂ ਵਿਸ਼ੇਸ਼ ਸ਼ਮੂਲੀਅਤ ਕੀਤੀ ਅਤੇ ਧਰਨਾਕਾਰੀਆਂ ਨੂੰ ਜਾਣਕਾਰੀ ਦਿੱਤੀ ਕਿ ਅੱਜ ਕੇਂਦਰੀ ਮੰਤਰੀ ਸ਼੍ਰੀ ਸੋਮ ਪ੍ਰਕਾਸ਼ ਨੇ ਹੁਸ਼ਿਆਰਪੁਰ ਵਿਖੇ ਪ੍ਰੈਸ ਕਾਨਫਰੰਸ ਲਈ ਮਾਲ ਰੋਡ ਗੈਸਟ ਹਾਊਸ ਆਉਣਾ ਹੈ। ਇਸ ਖਬਰ ਦੀ ਜਾਣਕਾਰੀ ਮਿਲਦੇ ਹੀ ਲਾਚੋਵਾਲ ਟੂਲ ਪਲਾਜਾ ਦੇ ਧਰਨਾਕਾਰੀ, ਸਕੱਤਰੇਤ ਕੋਲ ਸ਼ੋਰੂਮ ਤੇ ਬੈਠੇ ਧਰਨਾਕਾਰੀ ,ਨੰਗਲ ਸ਼ਹੀਦਾਂ ਟੌਲ ਪਲਾਜਾ ਦੇ ਧਰਨਾਕਾਰੀ ਅਤੇ ਹੋਰ ਹਿਮਾਇਤੀ ਕਿਸਾਨ ਮਾਲ ਰੋਡ ਗੈਸਟ ਹਾਊਸ ਇਕੱਠੇ ਹੋਏ ਅਤੇ ਭਾਜਪਾ ਮੰਤਰੀ ਦੀ ਵਿਰੋਧਤਾ ਕੀਤੀ। ਇਸ ਦੇ ਨਾਲ ਹੀ ਮਾਲ ਰੋਡ ਤੇ ਰਿਲਾਇੰਸ ਸ਼ੋ ਰੂਮ ਅਤੇ ਹੋਰ ਬੰਦ ਕੀਤੇ ਸ਼ੋਰੂਮਾ ਦਾ ਵੀ ਨਰੀਖਣ ਕੀਤਾ ਅਤੇ ਸਾਰੇ ਰਿਲਾਇੰਸ ਕਰੋਬਾਰੀਆਂ ਨੂੰ ਤਾੜਨਾ ਕੀਤੀ ਕਿ ਅਗਰਕਿਸੇ ਨੇ ਵੀ ਸ਼ੋਰੂਮ ਜਾਂ ਜਿਓ ਕਾਰੋਬਾਰੀ ਨੇ ਸ਼ੋਰੂਮ ਖੋਲਿਆ ਤਾਂ ਉਹ ਆਪਣੇ ਨੁਕਸਾਨ ਦਾ ਆਪ ਜਿੰਮੇਵਾਰ ਹੋਵੇਗਾ।

Advertisements

ਪ੍ਰਧਾਨ ਹਰਬੰਸ ਸਿੰਘ ਸੰਘਾ ਅਤੇ ਸੁਖਪਾਲ ਸਿੰਘ ਕਾਹਰੀ ਨੇ ਇਕ ਸਾਝੇ ਬਿਆਨ ਵਿਚ ਜਾਣਕਾਰੀ ਦਿੱਤੀ ਕਿ ਮਿਤੀ 26 ਜੂਨ 2021 ਨੂੰ ਮਾਨਯੋਗ ਰਾਜਪਾਲ ਚੰਡੀਗੜ੍ਹ ਨੂੰ ਜੋ ਮੈਮੋਰੰਡਮ ਦੇਣਾ ਹੈ ਕਿ ਦਿੱਲੀ ਬਾਡਰ ਤੇ ਕਿਸਾਨਾਂ ਨੂੰ ਪੂਰੇ 7 ਮਹੀਨੇ ਬੀਤ ਗਏ ਹਨ ਪਰ ਕੇਂਦਰ ਸਰਕਾਰ ਦੇ ਕੰਨਾਂ ਤੇ ਜੂੰ ਤੱਕ ਨਹੀਂ ਸਰਕੀ । ਇਸ ਲਈ ਪੰਜਾਬ ਦੇ ਕਿਸਾਨ ਮੁਹਾਲੀ ਗੁਰਦਵਾਰਾ ਸ਼੍ਰੀ ਅੰਬ ਸਾਹਿਬ ਵਿਖੇ ਇਕੱਠੇ ਹੋ ਕੇ ਜਾ ਰਹੇ ਹਨ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਸਾਥੀ ਇਕੱਠੇ ਹੋ ਕੇ ਮੋਹਾਲੀ ਪਹੁੰਚਣ। ਇਸ ਧਰਨੇ ਅਤੇ ਵਿਰੋਧ ਵਿੱਚ ਅਸ਼ੋਕ ਕੁਮਾਰ ਸ਼ਰਮਾ ਪੱਟੀ, ਸ਼ਾਮ ਸਿੰਘ ਮੋਨਾ ਕਲਾਂ, ਮਨਜੀਤ ਸਿੰਘ ਫਤਹਿ ਗੵੜ, ਦਿਲਬਾਗ ਸਿੰਘ ਕਾਹਰੀ, ਦਲਵੀਰ ਸਿੰਘ ਕਾਹਰੀ, ਗਿਆਨ ਸਿੰਘ ਭਲੇਠੂ, ਤਰਸੇਮ ਸਿੰਘ ਨਾਗਰਾ, ਰਣਜੀਤ ਸਿੰਘ ਕਾਹਰੀ, ਸੁਖਦੇਵ ਸਿੰਘ ਕਾਹਰੀ, ਮਲਕੀਤ ਸਿੰਘ, ਸਤਨਾਮ ਸਿੰਘ ਬਸੀ, ਮੰਗਤ ਸਿੰਘ, ਧਰਮਜੀਤ, ਅਸ਼ਵਨੀ ਕੁਮਾਰ ਅਤੇ ਨਿਰਮਲ ਸਿੰਘ ਵੀ ਹਾਜ਼ਰ ਸਨ ।

LEAVE A REPLY

Please enter your comment!
Please enter your name here