ਜ਼ਿਲ੍ਹਾ ਪੁਲਿਸ ਨੇ ਚੋਰੀ ਕੀਤੇ 16 ਮੋਟਰ ਸਾਈਕਲ ਅਤੇ ਇਕ ਐਕਟਿਵਾ ਕੀਤੀ ਬਰਾਮਦ ,ਦੋ ਅਰੋਪੀ ਗ੍ਰਿਫਤਾਰ

ਹੁਸ਼ਿਆਰਪੁਰ,(ਦ ਸਟੈਲਰ ਨਿਊਜ਼)। ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਐਸ.ਪੀ. (ਇੰਨਵੈਸਟੀਗੇਸ਼ਨ) ਰਵਿੰਦਰਪਾਲ ਸਿੰਘ ਸੰਧੂ, ਡੀ.ਐਸ.ਪੀ. ਮੁਕੇਰੀਆਂ ਰਵਿੰਦਰ ਸਿੰਘ ਦੀਆਂ ਹਦਾਇਤਾਂ ਅਨੁਸਾਰ ਐਸ.ਆਈ ਲੋਮੇਸ਼ ਸ਼ਰਮਾ, ਐਸ.ਐਚ.ਓ ਥਾਣਾ ਹਾਜੀਪੁਰ ਦੀ ਨਿਗਰਾਨੀ ਅਧੀਨ ਏ.ਐਸ.ਆਈ ਰਾਜੇਸ਼ ਕੁਮਾਰ 356/ਹੁਸ਼ਿ ਸਮੇਤ ਏ.ਐਸ.ਆਈ ਰਜਿੰਦਰ ਸਿੰਘ 216/ਹੁਸ਼ਿ, ਐਚ.ਸੀ. ਰੋਹਿਤ ਮਿਨਹਾਸ 356/ਹੁਸ਼ਿ ਦੇ ਗਸ਼ਤ ਬਾ ਚੈਕਿੰਗ ਦੇ ਸਬੰਧ ਵਿੱਚ ਪਿੰਡ ਗੇਰਾ ਤਲਵਾੜਾ ਮੁਕੇਰੀਆਂ ਮੌਜੂਦ ਸੀ ਤਾਂ ਚੈਕਿੰਗ ਦੌਰਾਨ ਇਕ ਮੋਟਰ ਸਾਈਕਲ ਬਿਨ੍ਹਾਂ ਨੰਬਰੀ ਕਸਬਾ ਹਾਜੀਪੁਰ ਵਲੋਂ ਆਇਆ ਜੋ ਮੋਟਰ ਸਾਈਕਲ ’ਤੇ ਦੋ ਮੋਨੇ  ਨੌਜਵਾਨ ਸਵਾਰ ਸਨ ਜਿਨ੍ਹਾਂ ਨੂੰ ਏ.ਐਸ.ਆਈ ਰਾਕੇਸ਼ ਕੁਮਾਰ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਰੋਕ ਕੇ ਨਾਮ ਪਤਾ ਪੁੱਛਿਆ ਅਤੇ ਕਾਗਜਾਂ ਦੀ ਮੰਗ ਕੀਤੀ ਜੋ ਮੋਟਰ ਸਾਈਕਲ ਚਾਲਕ ਨੇ ਆਪਣਾ ਨਾਮ ਦੀਪਕ ਕੁਮਾਰ ਉਰਫ ਦੀਪੂ ਪੁੱਤਰ ਪਵਨ ਕੁਮਾਰ ਵਾਸੀ ਪਿੰਡ ਚੱਕ ਬਰਿੰਗਲੀ ਥਾਣਾ ਤਲਵਾੜਾ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਦੂਜੇ ਨੌਜਵਾਨ ਨੇ ਆਪਣਾ ਨਾਮ ਨਿਖਿਲ ਸਿੰਘ ਪੁੱਤਰ ਖੇਮ ਸਿੰਘ ਵਾਸੀ ਪਿੰਡ ਨਮੋਲੀ ਥਾਣਾ ਨਮੋਲੀ ਜ਼ਿਲ੍ਹਾ ਹੁਸ਼ਿਆਰਪੁਰ ਦੱਸਿਆ ਅਤੇ ਮੋਟਰ ਸਾਈਕਲ ਸਬੰਧੀ ਕੋਈ ਕਾਗਜ ਪੇਸ਼ ਨਹੀਂ ਕਰ ਸਕੇ ਜੋ ਏ.ਐਸ.ਆਈ ਰਾਕੇਸ਼ ਕੁਮਾਰ ਨੇ ਸ਼ੱਕ ਹੋਣ ’ਤੇ ਸਖਤੀ ਨਾਲ ਪੁੱਛ-ਗਿਛ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਹ ਮੋਟਰ ਸਾਈਕਲ 21-6-2021 ਨੂੰ ਪਾਵਰ ਕਲੋਨੀ ਹਾਜੀਪੁਰ ਤੋਂ ਚੋਰੀ ਕੀਤਾ ਸੀ ਜੋ ਉਕਤ ਆਰੋਪੀ ਨੌਜਵਾਨ ਮੋਟਰ ਸਾਈਕਲ ਦੀ ਬਣਤਰ ਬਦਲ ਕੇ ਵੇਚਣ ਲਈ ਦੀਪਕ ਕੁਮਾਰ ਉਰਫ ਦੀਪੂ ਦੀ ਆਪਣੀ ਮੋਟਰ ਸਾਈਕਲ ਰਿਪੇਅਰ ਦੀ ਦੁਕਾਨਪਿੰਡ ਪਲਾਹੜ ਨੂੰ ਜਾ ਰਹੇ ਸੀ।

Advertisements

ਜਿਨ੍ਹਾਂ ਨੂੰ ਮਨ ਏ.ਐਸ.ਆਈ ਨੇ ਹਸਬ ਜਾਬਤਾ ਗ੍ਰਿਫਤਾਰ ਕੀਤਾ ਅਤੇ  24-6-2021 ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਦੇ 2 ਦਿਨ ਦਾ ਜਿਸਮ ਰਿਮਾਂਡ ਪੁਲਿਸ ਹਾਸਲ ਕੀਤਾ ਜਿਨ੍ਹਾਂ ਨੇ ਏ.ਐਸ.ਆਈ ਰਾਕੇਸ਼ ਕੁਮਾਰ ਪਾਸ ਆਪਣਾ  ਫਰਦ ਇੰਕਸਾਫ ਕੀਤਾ ਕਿ ਉਹ ਆਪਣੇ ਸਾਥੀਆਂ ਨਾਲ ਮਿਲ ਕੇ ਵੱਖ-ਵੱਖ ਥਾਵਾਂ ਤੋਂ ਮੋਟਰ ਸਾਈਕਲ ਚੋਰੀ ਕਰਦੇ ਸਨ ਅਤੇ ਦੀਪਕ ਕੁਮਾਰ ਆਪਣੀ ਮੋਟਰ ਸਾਈਕਲ ਰਿਪੇਅਰ ਦੀ ਦੁਕਾਨ ’ਤੇ ਲਿਆ ਕੇ ਉਨ੍ਹਾਂ ਦੀ ਬਣਤਰ ਬਦਲ ਕੇ ਅਤੇ ਨੰਬਰ ਪਲੇਟਾਂ ਤੋੜ ਕੇ ਮਹਿੰਗੇ ਮੁੱਲ ’ਤੇ ਲੋਕਾਂ ਨੂੰ ਵੇਚਦੇ ਸੀ ਅਤੇ ਮੁਨਾਫਾ ਆਪਸ ਵਿੱਚ ਵੰਡ ਲੈਂਦੇ ਸੀ ਜੋ ਇਨ੍ਹਾਂ ਦੀ ਪੁੱਛ ਗਿੱਛ ’ਤੇ ਇਨ੍ਹਾਂ ਦੇ ਤਿੰਨ ਸਾਥੀਆਂ ਨੂੰ ਕਾਬੂ ਕੀਤਾ ਗਿਆ ਅਤੇ ਇਨ੍ਹਾਂ ਪਾਸੋ ਚੋਰੀ ਕੀਤੇ 16 ਮੋਟਰ ਸਾਈਕਲ ਅਤੇ ਇਕ ਐਕਟੀਵਾ ਕੁੱਲ 17 ਵਹੀਕਲ  ਬਰਾਮਦ  ਕੀਤੇ ਗਏ ਜੋ ਉਕਤਾਨ ਅਰੋਪੀਆਂ ਪਾਸੋਂ ਡੂੰਗਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here