ਸਿਵਲ ਸਰਜਨ ਡਾ. ਘੋਤੜਾ ਨੇ ਦੋ ਬੂੰਦ ਪਿਲਾ ਕੇ ਮਾਈਗੇਟ੍ਰਰੀ ਪੱਲਸ ਪੋਲੀਉ ਦੀ ਕੀਤੀ ਸ਼ੁਰੂਆਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਬ ਨੈਸ਼ਨਲ ਪੱਲਸ ਪੋਲੀਉ ਮੁਹਿੰਮ ਦੀ ਸ਼ੁਰੂਆਤ ਸਿਵਲ ਸਰਜਨ ਡਾ. ਰਣਜੀਤ ਸਿੰਘ ਘੋਤੜਾ, ਤੇ ਜਿਲਾਂ ਟੀਕਾਕਰਨ ਅਫਸਰ ਡਾ. ਸੀਮ ਗਰਗ ਵੱਲੋ ਭਗਤ ਨਗਰ ਦੀਆਂ ਝੱੁਗੀਆ ਵਿੱਚ ਬੱਚਿਆ ਨੂੰ ਦੋ ਬੂੰਦ ਪਿਲਾ ਕੇ ਕੀਤੀ । ਇਸ ਮੋਕੇ ਡਾ. ਘੋਤੜਾ ਨੇ ਦੱਸਿਆ ਕਿ ਸਬ-ਨੈਸ਼ਨਲ ਪਲਸ ਪੋਲਿਓ ਮੁੰੁਹਿਮ ਤਹਿਤ ਜਿਲੇ੍ਹ ਦੀ 126467 ਪ੍ਰਵਾਸੀ ਅਬਾਦੀ ਦੇ 0 ਤੋਂ 5 ਸਾਲ ਤੱਕ ਦੀ ਉਮਰ ਦੇ 22090 ਬੱਚਿਆਂ ਨੂੰ ਪੋਲਿਓ ਦੀਆਂ ਦੋ ਬੂੰਦ ਜ਼ਿੰਦਗੀ ਦੀਆਂ ਅੱਜ , 28 ,ਅਤੇ 29 ਜੂਨ ਨੂੰ ਪਿਲਾਈਆ ਜਾ ਰਹੀਆ ਹਨ ।ਇਸ ਸੰਬਧੀ ਜਾਣਕਾਰੀ ਦਿੰਦੇ ਉਨਾਂ ਦੱਸਿਆਂ ਕਿ ਸਿਹਤ ਵਿਭਾਗ ਦੀਆਂ 175 ਟੀਮਾਂ ਵਲੋਂ ਮਿਤੀ 27 ਜੂਨ ਤੋਂ 29 ਜੂਨ ਤੱਕ ਪ੍ਰਵਾਸੀ ਅਬਾਦੀ ਦੇ ਘਰਾਂ ਵਿੱਚ ਦਸਤਕ ਦੇ ਕੇ ਬੱਚਿਆਂ ਨੂੰ ਪੋਲਿਓ ਦੀਆਂ ਬੂੰਦਾ ਪਿਲਾਈਆਂ ਜਾ ਰਹੀਆ ਹਨ ਅਤੇ ਇਨਾਂ ਟੀਮਾਂ ਦੇ ਕੰਮ ਦੀ ਨਿਗਰਾਨੀ ਲਈ ਵਿਭਾਗ ਵਲੋਂ 43 ਸੁਪਰਵਾਈਜ਼ਰ ਲਗਾਏ ਗਏ ਹਨ।

Advertisements

ਇਸ ਮੌਕੇ ਜਿਲਾ੍ਹ ਟੀਕਾਕਰਨ ਅਫਸਰ ਡਾ. ਸੀਮਾ ਗਰਗ ਨੇ ਦੱਸਿਆ ਕਿ ਭਾਵੇਂ ਭਾਰਤ ਪੋਲਿਓ ਮੁੱਕਤ ਦੇਸ਼ ਹੈ ਪਰ ਫਿਰ ਵੀ ਦੇਸ਼ ਨਾਲ ਲਗਦੇ ਗੁਆਂਡੀ ਦੇਸ਼ ਪਾਕਿਸਤਾਨ , ਅਫਗਾਨਿਸਤਾਨ, ਨਾਈਜ਼ੀਰੀਆ ਵਿੱਚ ਅਜੇ ਵੀ ਪੋਲਿਓ ਕੇਸ ਮਿਲ ਰਹੇ ਹਨ ਜਿਸ ਕਰਕੇ ਸਾਨੂੰ ਵੀ ਸੂਚੇਤ ਰਹਿਣ ਦੀ ਲੋੜ ਹੈ। ਇਸ ਰਾਊਂਡ ਦੌਰਾਨ ਝੁੱਗੀ ਚੌਪੜੀਆਂ, ਇਟਾਂ ਦੇ ਭੱਠੇ, ਨਿਰਮਾਣ ਅਧੀਨ ਇਮਾਰਤਾ ਅਤੇ ਫੈਕਟਰੀਆਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਦੇ 5 ਸਾਲ ਦੇ ਬੱਚਿਆਂ ਨੂੰ ਕਵਰ ਕੀਤਾ ਜਾਵੇਗਾ।ਉਨਾਂ ਲੋਕਾਂ ਨੂੰ ਕਰੋਨਾ ਮਹਾਮਾਰੀ ਦੇ ਮੱਦੇਨਜ਼ਰ ਕੋਵਿਡ-19 ਦੇ ਨਿਯਮਾਂ ਦੀ ਪਾਲਣਾ ਕਰਨ ਦੇ ਨਾਲ ਨਾਲ ਇਸ ਮੁੰਹਿਮ ਵਿੱਚ ਸਿਹਤ ਵਿਭਾਗ ਦੀਆਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ।

LEAVE A REPLY

Please enter your comment!
Please enter your name here