ਕਲਮ ਛੋੜ ਹੜਤਾਲ ਵਿੱਚ 30 ਜੂਨ ਤੱਕ ਵਾਧਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਜ਼ ਯੂਨੀਅਨ ਸੂਬਾ ਕਮੇਟੀ ਵੱਲੋ ਬੀਤੇ ਕੱਲ ਦੀ ਮੀਟਿੰਗ ਵਿੱਚ ਲਏ ਫੈਸਲੇ ਅਨੁਸਾਰ ਸੰਘਰਸ਼ 28, 29 ਅਤੇ 30 ਜੂਨ 2021 ਤੱਕ ਵਧਾ ਦਿੱਤਾ ਗਿਆ ਹੈ। ਸਾਰੇ ਵਿਭਾਗਾਂ ਦੇ ਕਰਮਚਾਰੀ ਕਲਮ ਛੋੜ ਹੜਤਾਲ ਤੇ ਰਹਿਣਗੇ । ਕੋਈ ਵੀ ਕਰਮਚਾਰੀ ਆਪਣਾ ਕੰਪਿਊਟਰ ਆਨ ਨਹੀਂ ਕਰੇਗਾ। ਇਹ ਐਕਸ਼ਨ ਸਿਵਲ ਸਕੱਤਰੇਤ ਚੰਡੀਗੜ੍ਹ ਤੋਂ ਲੈ ਕੇ ਪੰਜਾਬ ਦੇ ਹਰ ਛੋਟੇ ਤੋਂ ਛੋਟੇ ਦਫਤਰਾਂ ਤੱਕ ਲਾਗੂ ਹੋਵੇਗਾ। ਇਸ ਜਿਲ੍ਹੇ ਵਿੱਚ ਐਕਸ਼ਨ ਇੰਨ-ਬਿੰਨ ਕਾਮਯਾਬ ਕੀਤਾ ਜਾਵੇਗਾ। ਇਹ ਜਾਣਕਾਰੀ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਨੀਰੁਧ ਮੋਦਗਿਲ ਅਤੇ ਜਿਲ੍ਹਾ ਜਨਰਲ ਸਕੱਤਰ ਜਸਵੀਰ ਸਿੰਘ ਧਾਮੀ ਵੱਲੋਂ ਜਾਰੀ ਕੀਤੇ ਗਏ ਪ੍ਰੈਸ ਬਿਆਨ ਰਾਹੀ ਦਿੱਤੀ ਗਈ। ਮੋਦਗਿਲ ਵੱਲੋਂ ਕਿਹਾ ਗਿਆ ਅੱਜ ਮਿਤੀ 28.06.2021 ਨੂੰ ਇਰੀਗੇਸ਼ਨ ਕੰਪਲੈਕਸ ਦੇ ਬਾਹਰ ਜਸਵੀਰ ਸਿੰਘ ਧਾਮੀ ਦੀ ਅਗਵਾਈ ਵਿੱਚ ਇੱਕ ਵਿਸ਼ਾਲ ਰੋਸ ਰੈਲੀ ਕੀਤੀ ਗਈ।

Advertisements

ਡੀ.ਸੀ. ਦਫਤਰ ਵਿੱਚ ਗੇਟ ਰੈਲੀ ਵਿਕਰਮ ਆਦੀਆ ਦੀ ਅਗਵਾਈ ਵਿੱਚ, ਖੇਤੀਬਾੜੀ ਵਿਭਾਗ ਵਿੱਚ ਰੈਲੀ ਵਿਜੈ ਕੁਮਾਰ ਦੀ ਅਗਵਾਈ ਵਿੱਚ, ਰੋਡਵੇਜ਼ ਦੇ ਦਫਤਰ ਦੇ ਬਾਹਰ ਕੀਮਤੀ ਲਾਲ ਦੀ ਅਗਵਾਈ ਵਿੱਚ, ਬਾਗਵਾਨੀ ਵਿਭਾਗ ਵਿੱਚ ਅਵਤਾਰ ਸਿੰਘ ਦੀ ਅਗਵਾਈ ਵਿੱਚ, ਟਰਾਂਸਪੋਰਟ ਦਫਤਰ ਵਿੱਚ ਰਮਨ ਕੁਮਾਰ ਦੀ ਅਗਵਾਈ ਵਿੱਚ, ਫੂਡ ਸਪਲਾਈ ਦਫਤਰ ਅਤੇ ਖਜਾਨਾ ਦਫਤਰ ਦੀ ਗੇਟ ਰੈਲੀ ਪੁਸ਼ਪਿੰਦਰ ਪਠਾਨੀਆ ਦੀ ਅਗਵਾਈ  ਵਿੱਚ, ਲੋਕ ਨਿਰਮਾਣ ਵਿਭਾਗ ਦੀ ਰੈਲੀ ਸੁਰਜੀਤ ਕੁਮਾਰ ਦੀ ਅਗਵਾਈ ਵਿੱਚ, ਆਈ.ਟੀ.ਆਈ. ਤਲਵਾੜਾ, ਆਈ.ਟੀ.ਆਈ. ਹੁਸ਼ਿਆਰਪੁਰ ਦੀ ਰੈਲੀ ਜਸਵਿੰਦਰ ਸਿੰਘ ਸੁਪਰਡੈਂਟ ਦੀ ਅਗਵਾਈ ਵਿੱਚ, ਵਾਟਰ ਸਪਲਾਈ ਸੈਨੀਟੇਸ਼ਨ ਵਿਭਾਗ ਦੀ ਰੈਲੀ ਮਨੀਸ਼ ਚੱਡਾ ਦੀ ਅਗਵਾਈ ਵਿੱਚ, ਐਕਸਾਈਜ਼ ਅਤੇ ਜਿਲ੍ਹਾ ਯੋਜਨਾ ਬੋਰਡ ਦੇ ਕਰਮਚਾਰੀਆਂ ਵੱਲੋਂ ਹਰਸਿਮਰਨ ਦੀ ਅਗਵਾਈ ਵਿੱਚ, ਸਿੱਖਿਆ ਵਿਭਾਗ ਦੀ ਰੈਲੀ ਗੁਰਮਿੰਦਰ ਕੌਰ, ਸਤੀਸ਼ ਕੁਮਾਰ ਸੁਪਰਡੈਂਟ ਅਤੇ ਤਰਲੋਚਨ ਸਿੰਘ ਦੀ ਅਗਵਾਈ ਵਿੱਚ, ਸਿਹਤ ਵਿਭਾਗ ਦੀ ਰੈਲੀ ਨਵਦੀਪ ਸਿੰਘ, ਦਵਿੰਦਰ ਭੱਟੀ, ਸੰਜੀਵ ਕੁਮਾਰ ਅਤੇ ਗੁਰਵਿੰਦਰ ਸ਼ਾਨੇ ਦੀ ਅਗਵਾਈ ਵਿੱਚ ਕੀਤੀ ਗਈ।

ਮੋਦਗਿਲ ਵੱਲੋਂ ਕਿਹਾ ਗਿਆ ਕੱਲ ਮਿਤੀ 29.06.2021 ਨੂੰ ਡੀ.ਸੀ. ਦਫਤਰ ਹੁਸ਼ਿਆਰਪੁਰ ਦੇ ਬਾਹਰ ਇੱਕ ਰੋਸ ਰੈਲੀ ਕੀਤੀ ਜਾਵੇਗੀ, ਜਿਸ ਵਿੱਚ ਸਾਰੇ ਵਿਭਾਗਾਂ ਦੇ ਮਨਿਸਟੀਰੀਅਲ ਕਰਮਚਾਰੀ ਸ਼ਾਮਿਲ ਹੋਣਗੇ। ਧਾਮੀ ਵੱਲੋਂ ਕਿਹਾ ਗਿਆ ਕਿ ਪੇਅ ਕਮਿਸ਼ਨ ਦੀ ਰਿਪੋਰਟ ਮੁਲਾਜਮਾਂ ਲਈ ਬਹੁਤ ਘਾਟੇ ਵਾਲੀ ਹੈ। ਸਰਕਾਰ ਤਰੁੰਤ ਜਥੇਬੰਦੀਆਂ ਦੇ ਆਗੂਆਂ ਨਾਲ ਗੱਲਬਾਤ ਕਰਕੇ ਉਸ ਵਿੱਚ ਲੋੜੀਂਦੀ ਸੋਧ ਕਰੇ। ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰੇ, ਕੱਚੇ ਮੁਲਾਜਮਾਂ ਨੂੰ ਪੱਕਾ ਕਰੇ ਅਤੇ ਪੈਡਿੰਗ ਰੱਖੀਆਂ ਡੀ.ਏ. ਦੀਆਂ ਕਿਸ਼ਤਾਂ ਤਰੁੰਤ ਰਿਲੀਜ਼ ਕੀਤੀਆਂ ਜਾਣ।

LEAVE A REPLY

Please enter your comment!
Please enter your name here