ਪੈਟਰੋਲ ਤੇ ਡੀਜ਼ਲ ਤੋ ਦੁਖੀ ਹੋਏ ਕਿਸਾਨਾ ਨੇ ਸਮਰਾਲਾ ਵਿਖੇ ਕੀਤਾ ਰੋਸ ਪ੍ਰਦਰਸ਼ਨ

ਸਮਰਾਲਾ (ਦ ਸਟੈਲਰ ਨਿਊਜ਼)। ਕਿਸਾਨ ਜਿੱਥੇ ਖੇਤੀ ਕਾਨੂੰਨਾਂ ਤੋ ਦੁਖੀ ਸਨ ਉੱਥੇ ਹੀ ਹੁਣ ਮਹਿੰਗੇ ਪੈਟਰੋਲ ਅਤੇ ਡੀਜ਼ਲ ਤੋ ਵੀ ਦੁਖੀ ਹੋ ਗਏ ਹਨ। ਜਿਸ ਦੌਰਾਨ ਕਿਸਾਨ ਅੱਜ ਭਾਰਤੀ ਕਿਸਾਨ ਯੂਨੀਅਨ ਸਮਰਾਲਾ ਵਿੱਚ ਵਿਸ਼ਾਲ ਰੋਸ ਮਾਰਚ ਕੱਢ ਕੇ ਮੋਦੀ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੀ ਹੈ। ਕਿਸਾਨ ਖੇਤੀ ਲਈ ਅੱਠ ਘੰਟੇ ਬਿਜਲੀ ਨਾ ਮਿਲਣ ਕਰਕੇ ਨਿਰਾਜ਼ ਹਨ। ਯੂਨੀਅਨ ਦੇ ਕੌਮੀ ਪ੍ਰਦਾਨ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਇਹ ਰੋਸ ਮਾਰਚ ਬੌਦਲੀ ਦੇ ਮਾਲਵਾ ਕਾਲਜ ਕੈਪਸ ਤੋ ਕੱਢਿਆ ਜਾ ਰਿਹਾ ਹੈ।

Advertisements

ਰਾਜੇਵਾਲ ਨੇ ਕਿਹਾ ਕਿ ਭਾਰੀ ਗਰਮੀ ਦੌਰਾਨ ਝੋਨੇ ਦਾ ਪਾਣੀ ਨਹੀ ਰੁਕਣਾ ਚਾਹੀਦਾ ਪਰ ਘੱਟ ਬਿਜਲੀ ਆਉਣ ਕਾਰਣ ਝੋਨੇ ਦੀ ਕਾਸ਼ਤ ਵਿੱਚ ਕਮੀ ਆ ਰਹੀ ਹੈ। ਜਿਸਦੇ ਕਾਰਣ ਕਿਸਾਨਾ ਕੋਲੋ ਮਹਿੰਗੇ ਡੀਜ਼ਲ ਅਤੇ ਪੈਟਰੋਲ ਖਰੀਦਣ ਲਈ ਪੈਸੇ ਨਹੀ ਹਨ। ਉਸਨੇ ਕਿਹਾ ਕਿ ਸਿਰਫ ਕਿਸਾਨ ਪਰੇਸ਼ਾਨ ਨਹੀ ਬਲਕਿ ਆਮ ਲੋਕ ਵੀ ਕਾਫੀ ਪਰੇਸ਼ਾਨ ਹੋ ਗਏ ਹਨ। ਜਿਸਦੇ ਕਾਰਣ ਅੱਜ ਸਵੇਰੇ ਕਿਸਾਨ ਟਕੈਟਰਾ ਦੁਆਰਾ ਰੈਲੀ ਕੱਢ ਕੇ ਸਮਰਾਲਾ ਵਿਖੇ ਪ੍ਰਦਰਸ਼ਨ ਕਰਨਗੇ।

LEAVE A REPLY

Please enter your comment!
Please enter your name here