ਦੇਸ਼ ਵਿੱਚ ਇੱਕ ਹੀ ਆਧਾਰ ਕਾਰਡ ਨੰਬਰ ਤੇ 16- 16 ਲੋਕਾਂ ਦੇ ਕੋਰੋਨਾ ਟੀਕਾਕਰਣ ਦੇ ਮਾਮਲੇ ਆਏ ਸਾਹਮਣੇ

ਦਿੱਲੀ(ਦ ਸਟੈਲਰ ਨਿਊਜ਼)। ਭਾਰਤ ਵਿੱਚ ਕੋਰੋਨਾ ਵਾਇਰਸ ਨੂੰ ਹਰਾਉਣ ਲਈ ਲਗਾਤਾਰ ਟੀਕਾਕਰਣ ਮੁਹਿੰਮ ਜਾਰੀ ਹੈ। ਪਰ ਸੂਤਰਾ ਅਨੁਸਾਰ ਟੀਕਾਰਣ ਮੁਹਿੰਮ ਵਿੱਚ ਗੜਬੜੀ ਦੇਖਣ ਨੂੰ ਸਾਹਮਣੇ ਆਈ ਹੈ। ਮੀਡੀਆ ਰਿਪੋਰਟ ਅਨੁਸਾਰ ਦਾਅਵਾ ਕੀਤਾ ਗਿਆ ਹੈ ਕਿ ਟੀਕਿਆ ਦੀ ਵਾਧੇ ਨੂੰ ਦਰਸਾਉਣ ਲਈ ਦੇਸ਼ ਵਿੱਚ ਇੱਕ ਹੀ ਆਧਾਰ ਕਾਰਡ ਤੇ 16 -16 ਲੋਕਾ ਨੂੰ ਕੋਰੋਨਾ ਟੀਕਾ ਲਗਾਇਆ ਜਾ ਰਿਹਾ ਹੈ। ਇਹ ਮਾਮਲਾ ਮੱਧ ਪ੍ਰਦੇਸ਼ ਤੋ ਸਾਹਮਣੇ ਆਇਆ ਹੈ। ਦੇਸ਼ ਵਿੱਚ 21 ਜੂਨ ਨੂੰ ਟੀਕਾਕਰਣ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ। ਜਿਸ ਦੋਰਾਨ ਦੇਸ਼ ਭਰ ਵਿੱਚ ਕੇਵਲ 83 ਲੱਖ ਟੀਕਾਕਰਣ ਕੀਤਾ ਗਿਆ ਸੀ।

Advertisements

ਜਿਸ ਵਿੱਚੋ ਇਕੱਲੇ ਐਮਪੀ ਵਿੱਚ 16 ਲੱਖ ਦਾ ਟੀਕਾਕਰਣ ਕਰਣ ਦਾ ਦਾਅਵਾ ਕੀਤਾ ਗਿਆ ਸੀ। ਜਿਸ ਕਰਕੇ ਮੀਡੀਆ ਰਿਪੋਰਟ ਅਨੁਸਾਰ 555 ਆਧਾਰ ਕਾਰਡ ਨੰਬਰ ਤੇ 2 ਅਤੇ 3 ਲੋਕਾ ਦਾ ਟੀਕਾਕਰਣ ਕੀਤਾ ਗਿਆ ਹੈ। ਜਿਸ ਦੋਰਾਨ ਇਸ ਵਿੱਚੋ ਤਿੰਨ ਲੋਕ ਝਾਰਖੰਡ, ਮਹਾਰਾਸ਼ਟਰ ਅਤੇ ਸਤਨਾ ਦੇ ਵਸਨੀਕ ਹਨ। ਉਹਨਾ ਲੋਕਾ ਨੇ ਦੱਸਿਆ ਕਿ ਉਹ ਕਦੇ ਵੀ ਮੱਧ ਪ੍ਰਦੇਸ਼ ਨਹੀ ਆਏ ਹਨ। ਰਿਪੋਰਟ ਅਨੁਸਾਰ 661 ਆਧਾਰ ਕਾਰਡ ਨੰਬਰ ਤੇ 1459 ਵਿਅਕਤੀਆ ਨੂੰ ਕੋਰੋਨਾ ਟੀਕਾ ਲਗਾਇਆ ਗਿਆ ਹੈ। ਜਿਸ ਦੋਰਾਨ ਦੇਸ਼ ਵਿੱਚ ਟੀਕਾਕਰਣ ਦੇ ਅਜਿਹੇ ਕਈ ਮਾਮਲੇ ਸਾਹਮਣੇ ਆ ਰਹੇ ਹਨ।

LEAVE A REPLY

Please enter your comment!
Please enter your name here