ਗੌਰਮਿੰਟ ਨਸ਼ਾ ਛੁਡਾਊ ਤੇ ਰੀਹੈਬਲੀਟੇਸ਼ਨ ਇੰਪਲਾਈਜ਼ ਯੂਨੀਅਨ 7 ਜੁਲਾਈ ਨੂੰ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦਾ ਕਰੇਗੀ ਘਿਰਾਓ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਗੌਰਮਿੰਟ ਨਸ਼ਾ ਛੁਡਾਊ ਤੇ ਰੀਹੈਬਲੀਟੇਸ਼ਨ ਮੁਲਾਜ਼ਮ ਯੂਨੀਅਨ ਪੰਜਾਬ ਨੇ ਇਕ ਸੂਬਾ ਪੱਧਰੀ ਮੀਟਿੰਗ ਕਰਨ ਉਪਰੰਤ ਇਹ ਫ਼ੈਸਲਾ ਲਿਆ ਗਿਆ ਹੈ ਕਿ ਪੂਰੇ ਪੰਜਾਬ ਦੇ ਅੰਦਰ ਨਸ਼ਾ ਮੁਕਤੀ ਕੇਂਦਰ ਅਤੇ ਓ.ਓ.ਏ.ਟੀ.ਕਲੀਨਿਕਾਂ (ਸਿਹਤ ਵਿਭਾਗ) ਦੇ ਮੁਲਾਜ਼ਮਾ ਵੱਲੋ  ਆਪਣੀ ਮੁੱਖ ਮੰਗ ਰੱਖਦੇ ਹੋਏ ਕੱਚੇ ਮੁਲਾਜਮਾਂ ਨੂੰ ਨਾ ਪੱਕੇ ਕੀਤੇ ਜਾਣ ਦੇ ਰੋਸ ਵਜੋਂ  07/07/2021 ਦਿਨ ਬੁੱਧਵਾਰ ਨੂੰ ਡਾਇਰੈਕਟੋਰੇਟ ਸਿਹਤ ਅਤੇ ਭਲਾਈ ਵਿਭਾਗ ਪੰਜਾਬ ਸੈਕਟਰ 34 ਚੰਡੀਗੜ੍ਹ ਦਾ ਘਿਰਾਓ ਕਰਨ ਦਾ ਫੈਸਲਾ ਲਿਆ ਗਿਆ ਹੈ, ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਧਾਨ ਸ. ਪਰਮਿੰਦਰ ਸਿੰਘ ਵਲੋ ਪੰਜਾਬ ਸਰਕਾਰ ਨੂੰ ਲਾਹਨਤਾ ਪਾਂਦੇ ਕਿਹਾ ਕਿ 7 ਸਾਲਾ ਤੋ ਕੱਚੇ ਮੁਲਾਜਮਾਂ ਨੂੰ ਸਰਕਾਰ ਲਾਰੇ ਲਗਾਉਣ ਤੋ ਸਿਵਾਏ ਕੁਝ ਨਹੀ ਦੇ ਰਹੀ ਜਦਕਿ  ਪੰਜਾਬ ਸਰਕਾਰ ਦੇ ਮੁੱਖ ਪ੍ਰਜੈਕਟ ਨਸ਼ਾ ਮੁਕਤ ਪੰਜਾਬ ਵਿੱਚ ਸਾਡੇ ਮੁਲਾਜ਼ਮ ਦਿਨ-ਰਾਤ ਪਹਿਲੇ ਦਰਜੇ ਦੇ ਸਿਪਾਹੀਆਂ ਵਾਂਗ ਕੰਮ ਕਰ ਰਹੇ ਹਨ ਪਰ ਸਰਕਾਰ ਇਹਨਾਂ ਮੁਲਾਜ਼ਮਾਂ ਦੀ ਕੋਈ ਵੀ ਸਾਰ ਨਹੀਂ ਲੈ ਰਹੀ ਓਹਨਾਂ ਕਿਹਾ ਕਿ ਮੁੱਖ ਮੰਤਰੀ ਵੱਲੋ ਕੱਚੇ ਮੁਲਾਜਮਾਂ ਪ੍ਰਤੀ ਕੋਈ ਵਧੀਆ ਨੀਤੀ ਨਹੀ ਬਣਾਈ ਜਾ ਰਹੀ ਸਗੋਂ ਕੰਮ ਲੈ ਕੇ ਘੱਟ ਤਨਖਾਹਾ ਦੇ ਕੇ ਨੌਜਵਾਨਾ ਦਾ ਸੋਸ਼ਣ ਕੀਤਾ ਜਾ ਰਿਹਾ ਹੈ। ਸਰਕਾਰ ਨੂੰ ਸਾਡੀਆ ਮੰਗਾ ਵੱਲ ਧਿਆਨ ਦੇਣਾ ਚਾਹੀਦਾ ਹੈ ਓਹਨਾਂ ਕਿਹਾ ਕਿ ਕਰੋਨਾ ਦੇ ਦੌਰਾਨ ਕੱਚੇ ਮੁਲਾਜ਼ਮਾਂ ਨੇ ਬਿਨ੍ਹਾਂ ਕਿਸੇ ਸਹੂਲਤ ਦੇ ਆਪਣੀ ਜਾਨ ਤੇ ਖੇਡ ਕੇ ਬਹੁਤ ਕੰਮ ਕੀਤਾ ਪਰ ਸਰਕਾਰ ਨੇ ਸਿਰਫ ਕਰੋਨਾ ਯੌਧੇ ਦਾ ਨਾਮ ਦੇ ਕੇ ਹੀ ਲਾਲੀਪਾਪ ਦਿਤਾ ਹੈ ਪਰ ਸਾਡੀਆ ਤਨਖ਼ਾਹਾਂ ਵਿੱਚ ਕੋਈ ਵੀ ਵਾਧਾ ਨਹੀ ਕੀਤਾ ਅਤੇ ਨੈਸ਼ਨਲ ਡਿਜਾਸਟਰ ਮੈਨੇਜਮੈਂਟ ਐਕਟ ਦਾ ਡਰਾਵਾ ਦੇ ਕੇ ਮੁਲਾਜਮਾਂ ਨੂੰ ਦਬਾਇਆ ਜਾਂਦਾ ਹੈ।

Advertisements

ਸਰਕਾਰ ਆਪਣੇ ਹਰ ਮੁੱਦੇ ਤੇ ਫੇਲ ਹੋ ਚੁੱਕੀ ਹੈ ਸਰਕਾਰ ਨੇ ਕੋਈ ਵੀ ਵਾਅਦਾ ਪੂਰਾ ਨਹੀ ਕੀਤਾ। ਪਰ ਹੁਣ ਸਾਡੀ ਮੰਗ ਸਿਰਫ ਰੈਗੁਲਰ ਨੀਤੀ ਤਿਆਰ ਕਰਨ ਦੀ ਹੈ ਇਸ ਮੌਕੇ ਤੇ ਪ੍ਰਸ਼ਾਂਤ ਅਦੀਆ ਸੂਬਾ ਜਰਨਲ ਸਕੱਤਰ ਪੰਜਾਬ ਨੇ ਕਿਹਾ ਅਸੀ ਸਰਕਾਰ ਦੀਆ ਰੈਗੁਲਰ ਸ਼ਰਤਾ ਅਧੀਨ ਟੈਸਟ ਪਾਸ ਕਰਕੇ ਨੌਕਰੀ ਪ੍ਰਾਪਤ ਕੀਤੀ ਹੈ ਪਰ ਸਰਕਾਰ ਨੇ ਸਾਡੇ ਤੇ ਕੱਚੇ ਮੁਲਾਜ਼ਮਾਂ ਦਾ ਟੈਗ ਲਗਾ ਕੇ ਆਪਣੀ ਨਾਕਾਮੀ ਦਾ ਨਮੂਨਾ ਦਿਤਾ ਹੈ।ਯੂਨੀਅਨ ਦੇ ਮੀਤ ਪ੍ਰਧਾਨ ਵਿਸ਼ਾਲ ਜੋਨ , ਅਤੇ ਵੱਖ ਵੱਖ ਜਿਲ੍ਹਾ ਪ੍ਰਧਾਨ ਵਲੋਂ ਰੋਸ ਜਾਹਿਰ ਕਰਦਿਆਂ ਕਿਹਾ ਹੈ ਕਿ ਪਿੱਛਲੇ 2 ਸਾਲਾਂ ਤੋਂ ਸਿਹਤ ਮੰਤਰੀ ਪੰਜਾਬ, ਵੱਖ ਵੱਖ ਵਿਧਾਇਕਾਂ, ਮੁੱਖ ਸਕੱਤਰ ਪੰਜਾਬ ਸਰਕਾਰ , ਪ੍ਰਮੁੱਖ ਸਕੱਤਰ ਸਿਹਤ, ਡਾਇਰੈਕਟਰ ਸਿਹਤ ਸੇਵਾਵਾਂ ਪੰਜਾਬ ਆਦਿ ਨੂੰ ਮੰਗ ਪੱਤਰ ਦੇ ਕੇ ਮੁਲਾਜਮਾਂ ਨੂੰ ਆ ਰਹੀਆ ਮੁਸ਼ਕਲਾਂ ਬਾਰੇ ਜਾਣੂ ਕਰਵਾਇਆ ਗਿਆ ਪਰ ਸਿਵਾਏ ਲਾਰਿਆ ਦੇ ਮੁਲਾਜਮਾਂ ਦੇ ਹੱਥ ਕੁਝ ਨਹੀਂ ਲੱਗਿਆ ਇਸ ਦੇ ਰੋਸ ਵਜੋਂ ਇਹ ਫ਼ੈਸਲਾ ਲਿਆ ਗਿਆ ਹੈ ਕਿ ਆਉਣ ਵਾਲ਼ੀ 07/07/21 ਦਿਨ ਬੁੱਧਵਾਰ ਨੂੰ ਡਾਇਰੈਕਟੋਰੇਟ ਸਿਹਤ ਅਤੇ ਭਲਾਈ ਵਿਭਾਗ ਪੰਜਾਬ ਸੈਕਟਰ 34 ਚੰਡੀਗੜ੍ਹ ਦਾ ਘਿਰਾਓ ਕਰਨ ਦਾ ਫੈਸਲਾ ਲਿਆ ਗਿਆ ਹੈ, ਅਤੇ ਕਿਹਾ ਕਿ ਜੇਕਰ ਸਰਕਾਰ ਨੇ ਸਾਡੀਆ ਮੰਗਾ ਨੇ ਮੰਨੀਆ ਤਾਂ ਇਹ ਸੰਘਰਸ ਜਾਰੀ ਰਹੇਗਾ। ਅਤੇ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਹੋਏਗੀ । ਇਸ ਮੌਕੇ ਵੱਖ ਵੱਖ ਜਿਲ੍ਹਿਆਂ ਤੋਂ ਮੁਲਾਜ਼ਮ ਮੌਜੂਦ ਸਨ।ਇਸ ਮੌਕੇ ‘ਤੇ ਜਿਲ੍ਹਾ ਪ੍ਰਧਾਨ ਸਰਦਾਰ ਗੁਰਮੀਤ ਸਿੰਘ, ਅਮਰੀਕ ਸਿੰਘ, ਚਮਕੌਰ ਸਿੰਘ,ਸਮੂਹ  ਜੋਨਲ ਸਕੱਤਰ, ਸਮੂਹ ਜਿਲਾ ਮੈਨੇਜਰ,ਪ੍ਰੈੱਸ ਸਕੱਤਰ ਚਰਨਜੀਤ ਮਾਲੜਾ, ਜੁਆਇੰਟ ਸਕੱਤਰ ਲਵਦੀਪ ਸ਼ਰਮਾ, ਤੇ ਸੁਖਵਿੰਦਰ ਸਿੰਘ ਮਰਾੜ ਤੇ ਮੀਡੀਆ ਸਲਾਹਕਾਰ ਨਰੇਸ਼, ਤੇ ਸਲਾਹਕਾਰ ਚੰਦਨ ਆਦਿ ਹਾਜ਼ਰ ਸਨ । 

LEAVE A REPLY

Please enter your comment!
Please enter your name here