ਇਲਾਕੇ ਵਿੱਚ ਘੁੰਮ ਰਹੀ ਇਕ ਬੇਸਹਾਰਾ ਅਤੇ ਮੰਦਬੁੱਧੀ ਲੜਕੀ ਨੂੰ ਲੋਕਾਂ ਨੇ ਐਨਜੀਉ ਦੇ ਹਵਾਲੇ ਕੀਤਾ

ਤਲਵਾੜਾ(ਦ ਸਟੈਲਰ ਨਿਊਜ਼), ਰਿਪੋਰਟ- ਪ੍ਰਵੀਨ ਸੋਹਲ। ਇਲਾਕੇ ਵਿੱਚ ਘੁੰਮ ਰਹੀ ਇਕ ਬੇਸਹਾਰਾ ਅਤੇ ਮੰਦਬੁੱਧੀ ਲੜਕੀ ਨੂੰ ਕੁਝ ਮਨੁੱਖਤਾ ਨਾਲ ਪਿਆਰ ਕਰਨ ਵਾਲੇ ਲੋਕਾਂ ਨੇ ਬੁੱਧਵਾਰ ਨੂੰ ਇਕ ਐਨਜੀਉ ਦੇ ਹਵਾਲੇ ਕਰ ਦਿੱਤਾ। ਹਾਜੀਪੁਰ ਦੇ ਸ਼ਿਵ ਮੰਦਰ ਵਿੱਚ ਰੱਖੇ ਗਏ ਇੱਕ ਛੋਟੇ ਜਿਹੇ ਸਮਾਗਮ ਦੌਰਾਨ ਸਮਾਜ ਸੇਵੀ ਕੇ ਡੀ ਖੋਸਲਾ ਅਤੇ ਆਮ ਆਦਮੀ ਪਾਰਟੀ ਦੇ ਸੋਸ਼ਲ ਮੀਡੀਆ ਜ਼ਿਲ੍ਹਾ ਇੰਚਾਰਜ ਨਰਿੰਦਰ ਕੁਮਾਰ,ਤਲਵਾੜਾ ਤੋਂ ਸਮਾਜ ਸੇਵੀ ਜਸਵੀਰ ਕੌਰ, ਯੂਥ ਪਾਵਰ ਗਰੁੱਪ ਮੁਕੇਰੀਆਂ ਦੇ ਮੈਂਬਰਾਂ ਨੇ ਪਤਵੰਤੇ ਲੋਕਾਂ ਅਤੇ ਥਾਣਾ ਮੁਖੀ ਹਾਜੀਪੁਰ ਲੋਮੇਸ਼ ਸ਼ਰਮਾਂ ਦੀ ਹਾਜ਼ਰੀ ਵਿੱਚ ਜ਼ੀਰਕਪੁਰ ਤੋਂ ਆਏ ਐਨ ਜੀ ਓ ʼਸਹਾਰਾ ਬਣੇʼ ਦੇ ਮੈਂਬਰਾਂ ਨੂੰ ਸੌਂਪਿਆ ਤੇ ਮੰਦਬੁੱਧੀ ਲੜਕੀ ਨੂੰ ਜੋ ਕਿ ਗਰਭਵਤੀ ਵੀ ਹੈ ਨੂੰ ਨੰਗਲ ਦੇ ਜ਼ਿੰਦਾ ਜੀਵ ਅਨਾਥ ਆਸ਼ਰਮ ਵਿੱਚ ਲੈ ਕੇ ਜਾ ਰਹੇ ਹਨ। ਜਿੱਥੇ ਲੜਕੀ ਦਾ ਜਣੇਪਾ ਅਤੇ ਉਸ ਦ ਰਹਿਣ ਸਹਿਣ ਦਾ ਸਾਰਾ ਖਿਆਲ ਰੱਖਿਆ ਜਾਵੇਗਾ। ਇਸ ਲੜਕੀ ਨੂੰ ਪਿਛਲੇ ਪੰਜ-ਸੱਤ ਦਿਨਾਂ ਤੋਂ ਹਾਜੀਪੁਰ, ਝੀਰ ਦਾ ਖ਼ੂਹ ਦਗਨ ਅਤੇ ਹੋਰ ਕਈ ਥਾਵਾਂ ਤੇ ਬੇਸਹਾਰਾ ਘੁੰਮਦੇ ਹੋਏ ਦੇਖਿਆ ਗਿਆ ਸੀ। ਤੇ ਫੇਰ ਉਹਨਾਂ ਨੇ ਉਸ ਦੀ ਮਦਦ ਕਰਨ ਦਾ ਫੈਸਲਾ ਲਿਆ। ਜਿਸ ਤੋਂ ਬਾਅਦ ਉਹਨਾਂ ਨੇ ਐਨਜੀਓ ਸਹਾਰਾ ਨਾਲ ਸੰਪਰਕ ਕੀਤਾ ਸੀ।ਅਤੇ ਅੱਜ ਲੜਕੀ ਨੂੰ ਉਹਨਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ।

Advertisements

ਐਨਜੀਓ ਸਹਾਰਾ ਬਣੇ ਦੇ ਪ੍ਰਧਾਨ ਸੋਨੂੰ ਸੇਠੀ ,ਮੋਨਿਕਾ ਅਰੋੜਾ ਪ੍ਰਧਾਨ ਵੁਮੈਨ ਪਾਵਰ ਸੁਸਾਇਟੀ, ਸੌਰਭ ਸ਼ਰਮਾ ਅਤੇ ਪਾਰੁਲ ਮਨਚੰਦਾ ਨੇ ਸਾਂਝੇ ਤੌਰ ਤੇ ਦੱਸਿਆ ਕੇ ਉਹ ਇਸ ਮੰਦਬੁੱਧੀ ਲੜਕੀ ਨੂੰ ਜੋ ਕਿ ਗਰਭਵਤੀ ਵੀ ਹੈ,ਨੂੰ ਨੰਗਲ ਦੇ ਜ਼ਿੰਦਾ ਜੀਵ ਅਨਾਥ ਆਸ਼ਰਮ ਵਿੱਚ ਲੈ ਕੇ ਜਾ ਰਹੇ ਹਨ।ਜਿੱਥੇ ਲੜਕੀ ਦਾ ਜਣੇਪਾ ਅਤੇ ਉਸ ਦ ਰਹਿਣ ਸਹਿਣ ਦਾ ਸਾਰਾ ਖਿਆਲ ਰੱਖਿਆ ਜਾਵੇਗਾ।ਨਰਿੰਦਰ ਕੁਮਾਰ ਨੇ ਦੱਸਿਆ ਕਿ ਉਹਨਾਂ ਨੇ ਅਤੇ ਉਸ ਦੇ ਦੋਸਤਾਂ ਨੇ ਇਸ ਲੜਕੀ ਨੂੰ ਪਿਛਲੇ ਪੰਜ-ਸੱਤ ਦਿਨਾਂ ਤੋਂ ਹਾਜੀਪੁਰ, ਝੀਰ ਦਾ ਖ਼ੂਹ ਦਗਨ ਅਤੇ ਹੋਰ ਕਈ ਥਾਵਾਂ ਤੇ ਬੇਸਹਾਰਾ ਘੁੰਮਦੇ ਹੋਏ ਦੇਖਿਆ ਸੀ। ਤੇ ਫੇਰ ਉਹਨਾਂ ਨੇ ਉਸ ਦੀ ਮਦਦ ਕਰਨ ਦਾ ਫੈਸਲਾ ਲਿਆ। ਜਿਸ ਤੋਂ ਬਾਅਦ ਉਹਨਾਂ ਨੇ ਐਨਜੀਓ ਸਹਾਰਾ ਬਣੇ ਦੇ ਪ੍ਰਧਾਨ ਸੋਨੂੰ ਸੇਠੀ ਨਾਲ ਸੰਪਰਕ ਕੀਤਾ ਸੀ ਅਤੇ ਅੱਜ ਲੜਕੀ ਨੂੰ ਉਹਨਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ ।

ਇਸ ਮੌਕੇ ਤੇ ਹਾਜਰ ਪ੍ਰਸਿੱਧ ਸਮਾਜ ਸੇਵੀ ਕੇਡੀ ਖੋਸਲਾ ਅਤੇ ਮਿਸ਼ਠੂ ਸ਼ਰਮਾ ਨੇ ਕਿਹਾ ਕਿ ਇਸ ਮੰਦ ਬੁੱਧੀ ਅਤੇ ਬੇਸਹਾਰਾ ਲੜਕੀ ਨਾਲ ਜਿਸ ਕਿਸੇ ਨੇ ਵੀ ਜਬਰ-ਜਨਾਹ ਕਰਕੇ।ਇਸ ਨੂੰ ਇਸ ਹਾਲਾਤ ਵਿਚ ਛੱਡਿਆ ਹੈ। ਉਸ ਨੂੰ ਪਰਮਾਤਮਾ ਕਦੇ ਵੀ ਮੁਆਫ ਨਹੀਂ ਕਰੇਗਾ ਅਤੇ ,ਉਸ ਨੂੰ ਇਸ ਦਰਿੰਦਗੀ ਦਾ ਕਦੇ ਨਾ ਕਦੇ ਜ਼ਰੂਰ ਮਿਲੇਗਾ। ਉਹਨਾਂ ਨੇ ਨਰਿੰਦਰ ਕੁਮਾਰ ਅਤੇ ਐਨਜੀਓ ਦੀ ਸ਼ਲਾਘਾ ਕਰਦੇ ਹੋਏ ਕਿਹਾ ਕੀ ਇਦਾਂ ਦੀਆਂ ਸੰਸਥਾਵਾਂ ਅਤੇ ਇਦਾਂ ਦੀ ਸੋਚ ਰੱਖਣ ਵਾਲੇ ਨੌਜਵਾਨ ਹੀ ਸਮਾਜ ਨੂੰ ਚੰਗੀ ਸੇਦ ਦੇ ਸਕਦੇ ਹਨ

LEAVE A REPLY

Please enter your comment!
Please enter your name here