ਸਰਕਾਰੀ ਇਮਾਰਤਾਂ ਤੋ ਨਗਰ ਕੌਂਸਲ ਨੇ ਉਤਰਾਏ ਹਜ਼ਾਰਾਂ ਪੋਸਟਰ/ਬੈਨਰ

ਫਿਰੋਜ਼ਪੁਰ:( ਦ ਸਟੈਲਰ ਨਿਊਜ਼), ਪਿਛਲੇ ਦਿਨੀ ਫਿਰੋਜ਼ਪੁਰ ਸ਼ਹਿਰ ਅੰਦਰ ਕਈ ਰਾਜਨੀਤਿਕਸਮਾਜਿਕ ਅਤੇ ਨਿੱਜੀ ਸੰਸਥਾ/ਪਾਰਟੀ ਵਲੋਂ ਸ਼ਹਿਰ ਦੀਆ ਸਰਕਾਰੀ ਇਮਾਰਤਾਂਬਿਜਲੀ ਦੇ ਖੰਭਿਆਂਸਟਰੀਟ ਲਾਇਨ ਦੇ ਖੰਭਿਆਂ ਅਤੇ ਹੋਰ ਸਰਕਾਰੀ ਸੰਪੰਤੀ ਤੇ ਪੋਸਟਰ ਲਗਾਏ ਗਏ ਸਨ। ਹਜ਼ਾਰਾ ਦੀ ਤਾਦਾਦ ਵਿੱਚ ਲੱਗੇ ਇਨ੍ਹਾਂ ਪੋਸਟਰਾਂ ਨੂੰ ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਹਟਾਇਆ ਗਿਆ ਅਤੇ ਜੁਬਾਨੀ ਤੌਰ ਤੇ ਇਨ੍ਹਾਂ ਸੰਸਥਾਵਾ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਭੱਵਿਖ ਵਿੱਚ ਸਰਕਾਰੀ ਸੰਪੰਤੀ ਤੇ ਪੋਸਟਰ ਲਗਾਏ ਗਏ ਜਾਂ ਸ਼ਹਿਰ ਨੂੰ ਗੰਦਾ ਕੀਤਾ ਗਿਆ ਤਾਂ ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਰੂਲਾਂ ਅਨੁਸਾਰ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ।

Advertisements

ਇਸ ਮੋਕੇ ਕਾਰਜ ਸਾਧਕ ਅਫਸਰ ਸ਼੍ਰੀ ਗੁਰਦਾਸ ਸਿੰਘ ਨੇ ਸਮੂਹ ਸ਼ਹਿਰ ਵਾਸੀਆ ਨੂੰ ਅਪੀਲ ਕੀਤੀ ਕਿ ਇਹ ਤੁਹਾਡਾ ਆਪਣਾ ਸ਼ਹਿਰ ਹੈ। ਇਸ ਨੂੰ ਸੁੰਦਰ ਅਤੇ ਸਾਫ ਰੱਖਣ ਦੀ ਜਿੰਮੇਵਾਰੀ ਸਾਡੀ ਸਭ ਦੀ ਹੈ। ਇਸ ਲਈ ਕੋਈ ਵੀ ਰਾਜਨੀਤਿਕਧਾਰਮਿਕਸਮਾਜਿਕ ਜਾਂ ਨਿੱਜੀ ਸੰਸਥਾ ਭੱਵਿਖ ਵਿੱਚ ਸਰਕਾਰੀ ਪ੍ਰਾਪਰਟੀ ਤੇ ਕੋਈ ਵੀ ਪੋਸਟਰ ਨਾ ਲਗਵਾਏ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਮੁਨਾਦੀ ਵੀ ਕਰਵਾਈ ਜਾ ਰਹੀ ਹੈ ਅਤੇ ਪੋਸਟਰ ਉਤਾਰਨ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here