ਯੂਥ ਪਾਵਰ ਗਰੂਪ ਫਿਰ ਇੱਕ ਵਾਰ ਮਸੀਹਾ ਬਣ ਕੇ ਆਇਆ ਸਾਹਮਣੇ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਪ੍ਰਵੀਨ ਸੋਹਲ। ਪਿੰਡ ਟਾਂਡਾ ਚੂੜੀਆ, ਹਲਕਾ ਮੁਕੇਰੀਆਂ, ਜ਼ਿਲ੍ਹਾ ਹੁਸ਼ਿਆਰਪੁਰ ਵਿੱਚ 3,4 ਦਿਨ ਪਹਿਲਾਂ ਇੱਥੇ ਇੱਕ ਪਰਿਵਾਰ ਨਾਲ ਹਾਦਸਾ ਬੀਤ ਗਿਆ, ਕਿਸੀ ਕੁਦਰਤੀ ਆਫ਼ਤ ਕਰਕੇ ਘਰ ਦੀ ਛਤ ਟੁੱਟ ਕੇ ਘਰ ਦੀ ਬਜ਼ੁਰਗ ਮਾਤਾ ਜੀ ਉੱਪਰ ਡਿੱਗ ਗਈ ਤੇ ਪੈਰ ਦੀ ਇਕ ਉਗਲੀ ਕੱਟ ਹੋ ਗਈ ਤੇ ਛਾਤੀ ਉਪਰ ਛੱਤ ਦਾ ਮਲਵਾ ਡਿੱਗ ਗਿਆ। ਇਹਨਾਂ ਦਾ ਪੁੱਤਰ ਰੰਗ ਕਰਨ ਦਾ ਕੰਮ ਕਰਦਾ ਹੈ ਅਤੇ ਸਾਰੇ ਪਰਿਵਾਰ ਦੀ ਕਮਾਨ ਸੰਭਾਲ ਰਿਹਾ ਹੈ। ਛੱਤ ਟੁੱਟਣ ਕਰਕੇ ਘਰ ਦਾ ਸਮਾਨ ਵੀ ਟੁੱਟ ਗਿਆ। ਪਿੰਡ ਦੇ ਸਰਪੰਚ ਭੂਪਿੰਦਰ ਸਿੰਘ ਜੀ ਨੇ ਪਿੰਡ ਵੱਲੋਂ ਇੱਕ ਸਰਕਾਰੀ ਕਮਰਾ ਰਹਿਣ ਲਈ ਦਿੱਤਾ ਤਾਂ ਜੋ ਸਮਾਨ ਤੇ ਬਾਕੀ ਪਰਿਵਾਰ ਦੇ ਲੋਕ ਉਥੇ ਰੁੱਕ ਸਕਣ। ਮਾਤਾ ਜੀ ਸਰਜਰੀ ਦੇ ਟ੍ਰੀਟਮੈਂਟ ਲਈ ਹਸਪਤਾਲ ਵਿੱਚ ਨੇ।

Advertisements

ਇਸ ਦੌਰਾਨ ਸਾਡੇ ਯੂਥ ਪਾਵਰ ਗਰੁੱਪ ਲਈ ਸੇਵਾ ਆਈ, ਘਰ ਦੇ ਹਲਾਤ ਦੇਖ ਕੇ ਛੱਤ ਨੂੰ ਨਵਾਂ ਕੀਤਾ ਜਾਵੇਗਾ । ਸਾਡੇ ਵੱਲੋਂ ਟੀਮ ਮੈਂਬਰ ਗੋਤਮ ਪਾਜੀ, ਦਵਿੰਦਰ ਸਿੰਘ, ਰੋਬੀ ਲੂਬਾਣਾ, ਭੂਪਿੰਦਰ ਸਿੰਘ, ਰਘੂਵੀਰ ਸਿੰਘ ਫ਼ੌਜੀ ਸੇਵਾ ਵਿਚ ਹਾਜਰ ਰਹਿਣਗੇ। ਸਾਰੇ ਡੋਨਰ ਵੀਰਾਂ ਦੀ ਮੱਦਦ ਦੇ ਨਾਲ ਯੂਥ ਪਾਵਰ ਗਰੁੱਪ ਦੀ ਟੀਮ ਵੱਲੋਂ ਇਸ ਪਰਿਵਾਰ ਨੂੰ ਨਵੀਂ ਛੱਤ ਪਵਾ ਦਿੱਤੀ ਜਾਵੇਗੀ। ਯੂਥ ਪਾਵਰ ਗਰੂਪ ਸੰਚਾਲਕ ਐਨ. ਐੱਸ. ਖਿਜ਼ਰਪੁਰੀਆ ਜੋ ਭਾਰਤ ਤੋਂ ਦੂਰ ਰਹਿਕੇ ਵੀ ਪੂਰਾ ਕੰਮ ਸੰਭਾਲ ਰਹੇ ਨੇ ਤੇ ਪਿੰਡਾ ਵਿਚ ਸੇਵਾ ਲਈ ਨੌਜਵਾਨਾਂ ਨੂੰ ਨਵੀ ਰਾਹ ਦਿਖਾ ਰਹੇ ਹਨ। ਟੀਮ ਨੇ ਕਿਹਾ ਕੀ ਅਸੀ ਹਮੇਸ਼ਾ ਤੁਹਾਡੀ ਸੋਚ ਨਾਲ ਤੇ ਸਮਾਜ ਨਾਲ ਖੜੇ ਹਾਂ।

LEAVE A REPLY

Please enter your comment!
Please enter your name here