ਸਰਕਾਰ ਸਦਾ ਕਰੇਗੀ ਮੁਲਾਜ਼ਮਾਂ ਦੇ ਹਿੱਤਾ ਦੀ ਰਾਖੀ: ਮੇਅਰ ਸੁਰਿੰਦਰ ਕੁਮਾਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਮੇਅਰ ਸੁਰਿੰਦਰ ਕੁਮਾਰ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਨਯੋਗ ਸੁੰਦਰ ਸ਼ਾਮ ਅਰੋੜਾ ਕੈਬਨਿਟ ਮੰਤਰੀ ਉਦਯੋਗ ਤੇ ਵਣਜ ਵਿਭਾਗ ਪੰਜਾਬ ਜੀ ਦੇ ਯਤਨਾ ਸਦਕਾ ਜ਼ੋ ਪੰਜਾਬ ਸਰਕਾਰ ਵੱਲੋਂ ਸਫਾਈ ਸੇਵਕਾਂ ਅਤੇ ਸੀਵਰਮੈਨਾਂ ਦੀਆਂ ਮੰਗਾਂ ਮੰਨੀਆਂ ਗਈਆਂ ਹਨ ਅਤੇ ਮੁਲਾਜਮਾਂ ਦੇ ਹਿੱਤਾ ਵਿੱਚ ਫੈਸਲੇ ਦਿੱਤੇ ਗਏ ਹਨ, ਉਹਨਾਂ ਲਈ ਨਗਰ ਨਿਗਮ ਦੇ ਸਮੂਹ ਮਿਊਂਸਪਲ ਕੌਂਸਲਰਾਂ, ਸਫਾਈ ਯੂਨੀਅਨ ਨਗਰ ਨਿਗਮ ਹੁਸ਼ਿਆਰਪੁਰ ਦੇ ਪ੍ਰਧਾਨ ਕਰਨਜੋਤ ਆਦੀਆ, ਸੋਮ ਨਾਥ ਵਾਈਸ ਪ੍ਰਧਾਨ, ਰਾਕੇਸ਼ ਸਿੱਧੂ ਚੇਅਰਮੈਂਨ, ਬਲਰਾਮ ਭੱਟੀ ਸੀਨੀਅਰ ਵਾਈਸ ਪ੍ਰਧਾਨ, ਦਲੀਪ ਕੁਮਾਰ ਟਿਊਬਵੈਲ ਓਪਰੇਟਰ ਯੂਨੀਅਨ, ਨਗਰ ਨਿਗਮ ਹੁਸ਼ਿਆਰਪੁਰ ਦੀਆਂ ਵੱਖ-ਵੱਖ ਯੂਨੀਅਨਾਂ ਅਤੇ ਸਮੂਹ ਸਟਾਫ ਵੱਲੋਂ ਮਾਨਯੋਗ ਸ਼੍ਰੀ ਸੁੰਦਰ ਸ਼ਾਮ ਅਰੋੜਾ ਕੈਬਨਿਟ ਮੰਤਰੀ ਜੀ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਗਿਆ ਜਿਹਨਾਂ ਵੱਲੋਂ ਮੁਲਾਜ਼ਮ ਹਿੱਤਾਂ ਵਿੱਚ ਲਏ ਫੈਸਲੇ ਲਏ ਗਏ ਹਨ। ਸਮੂਹ ਮੁਲਾਜ਼ਮ ਨਗਰ ਨਿਗਮ ਹੁਸ਼ਿਆਰਪੁਰ ਅਤੇ ਯੂਨੀਅਨਾਂ ਵੱਲੋਂ ਇਹ ਆਸ ਕੀਤੀ ਗਈ ਕਿ ਭਵਿੱਖ ਵਿੱਚ ਵੀ ਸਰਕਾਰ ਮੁਲਾਜ਼ਮਾਂ ਦੇ ਹਿੱਤਾਂ ਦੀ ਰਾਖੀ ਕਰਦੇ ਹੋਏ ਹਮਦਰਦੀ ਨਾਲ ਉਹਨਾਂ ਦੀਆਂ ਸਮੇਂ-ਸਮੇਂ ਤੇ ਰੱਖੀਆਂ ਮੰਗਾਂ ਮੰਨਦੇ ਰਹਿਣਗੇ।

Advertisements

ਇਸ ਤੋਂ ਇਲਾਵਾ ਸਮੂਹ ਸਟਾਫ ਅਤੇ ਵੱਖ-ਵੱਖ ਯੂਨੀਅਨਾਂ ਦੇ ਨੁੰਮਾਇੰਦੇਆਂ ਅਤੇ ਅਹੁੱਦੇਦਾਰਾਂ ਵੱਲੋਂ ਸ਼੍ਰੀ ਕੁਲਵੰਤ ਸਿੰਘ ਸੈਣੀ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ, ਜਿਹਨਾਂ ਵੱਲੋਂ ਆਪਣੇ ਤਜ਼ੁਰਬੇ ਤਹਿਤ ਹੜਤਾਲ ਸਮੇਂ ਦੌਰਾਨ ਵੱਖ-ਵੱਖ ਯੂਨੀਅਨਾਂ ਦਾ ਸਹਿਯੋਗ ਦੇ ਕੇ ਮੁਲਾਜ਼ਮਾਂ ਦੀਆਂ ਮੰਗਾ ਮੰਨਵਾਉਣ ਲਈ ਉਪਰਾਲਾ ਕੀਤਾ। ਉਹਨਾਂ ਨੇ ਅੱਗੇ ਜਾਣਕਾਰੀ ਦਿੰਦੇ ਦੱਸਿਆ ਕਿ ਪਿਛਲੇ ਸਮੇਂ ਹੜਤਾਲ ਹੋਣ ਕਾਰਨ ਸ਼ਹਿਰ ਅੰਦਰ ਸਫਾਈ, ਸੀਵਰ, ਪਾਣੀ, ਸਟ੍ਰੀਟ ਲਾਈਟ ਆਦਿ ਸਬੰਧੀ ਕੰਮ ਠੱਪ ਪਏ ਸਨ।

ਮਾਨਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਕੈਬਨਿਟ ਮੰਤਰੀ ਅਤੇ ਸਮੂਹ ਮਿਊਂਸਪਲ ਕੌਂਸਲਰ ਨਗਰ ਨਿਗਮ ਦੀ ਅਪੀਲ ਤੇ ਵੱਖ-ਵੱਖ ਯੂਨੀਅਨਾਂ ਵੱਲੋਂ ਜ਼ੋ ਹੜਤਾਲ ਖੋਲ ਦਿੱਤੀ ਗਈ ਹੈ ਜਿਸ ਲਈ ਉਹਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਮੁਲਾਜ਼ਮਾਂ ਵੱਲੋਂ ਪ੍ਰਸ਼ਾਸ਼ਨ ਨੂੰ ਵਿਸ਼ਵਾਸ਼ ਦਿਵਾਇਆ ਗਿਆ ਹੈ ਕਿ ਉਹ ਪਹਿਲਾਂ ਦੀ ਤਰ੍ਹਾਂ ਦਿਨ ਰਾਤ ਮਿਹਨਤ ਕਰਕੇ ਪਬਲਿਕ ਨੂੰ ਹੜਤਾਲ ਸਮੇਂ ਆ ਰਹੀਆਂ ਪ੍ਰੇਸ਼ਾਨੀਆਂ ਤੋਂ ਨਿਜ਼ਾਤ ਦੇ ਕੇ ਸ਼ਹਿਰ ਨੂੰ ਸੁੰਦਰ ਬਨਾਉਣਗੇ ਅਤੇ ਪਬਲਿਕ ਨੂੰ ਵੱਖ-ਵੱਖ ਬੁਨਿਆਦੀ ਸੂਹਲਤਾਂ ਸਮੇਂ ਸਿਰ ਪ੍ਰਦਾਨ ਕਰਨਗੇ।

  

LEAVE A REPLY

Please enter your comment!
Please enter your name here