ਅਥਲੀਟ ਹਿਮਾ ਦਾਸ ਨੂੰ ਗੋਲਡ ਮੈਡਲ ਅਤੇ 3 ਲੱਖ 1 ਹਜ਼ਾਰ ਰੁਪਏ ਨਕਦ ਰਾਸ਼ੀ ਨਾਲ ਕੀਤਾ ਸਨਮਾਨਿਤ 

ਹੁਸ਼ਿਆਰਪੁਰ/ਮਾਹਿਲਪੁਰ (ਦ ਸਟੈਲਰ ਨਿਊਜ਼)। ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 642ਵੇਂ ਪ੍ਰਕਾਸ਼ ਦਿਹਾੜਾ ਕਾਲੇਵਾਲ ਭਗਤਾਂ ਵਿਖੇ ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੋਸਾਇਟੀ ਪੰਜਾਬ ਵਲੋਂ ਧੂਮਧਾਮ ਨਾਲ ਮਨਾਇਆ ਗਿਆ। ਸਭ ਤੋਂ ਪਹਿਲਾ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਇਸ ਉਪਰੰਤ ਧਾਰਮਿਕ ਦੀਵਾਨ ਸਜਾਏ ਗਏੇ ਜਿਸ ਵਿਚ ਪੰਜਾਬ ਦੇ ਮਸ਼ਹੂਰ ਮਿਸ਼ਨਰੀ ਗਾਇਕ ਕਲਾਕਾਰ ਬਲਵਿੰਦਰ ਬਿੱਟੂ, ਚੰਨ ਕੌਰ, ਸ਼ਿਲਪਾ ਰੰਧਾਵਾ, ਬਲਵੀਰ ਰਾਗਨੀ ਨੇ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੀ ਮਹਿਮਾ ਨਾਲ ਸੰਗਤ ਨੂੰ ਨਿਹਾਲ ਕੀਤਾ। ਉਪਰੰਤ ਸੰਤ ਮਹਾਂਪੁਰਸ਼ਾਂ ਨੇ ਆਪਣੇ ਪ੍ਰਵਚਨਾਂ ਦੁਆਰਾ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਿਆ। ਇਸ ਸ਼ੁੱਭ ਮੌਕੇ ਤੇ ਗੋਲਡ ਮੈਡਲ ਜੇਤੂ ਅੰਤਰ-ਰਾਸ਼ਟਰੀ ਅਥਲੀਟ ਹਿਮਾ ਦਾਸ ਅਤੇ ਉਸਦੇ ਕੋਚ ਬਸੰਤ ਸਿੰਘ ਨੂੰ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਵਲੋਂ ਵਿਸ਼ੇਸ਼ ਤੋਰ ਤੇ ਸਨਮਾਨਿਤ ਕਰਨ ਲਈ ਸੱਦਾ ਪੱਤਰ ਭੱਜਿਆ ਗਿਆ ਸੀ ਜਿਸ ਤੇ ਅੰਤਰ ਰਾਸ਼ਟਰੀ ਅਥਲੀਟ ਹਿਮਾ ਦਾਸ ਤੇ ਉਹਨਾਂ ਦੇ ਕੋਚ ਬਸੰਤ ਸਿੰਘ ਵਿਸ਼ੇਸ਼ ਤੋਰਕ ਤੇ ਕਾਲੇਵਾਲ ਭਗਤਾਂ ਵਿਖੇ ਪਹੁੰਚੇ। ਇਸ ਮੌਕੇ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੋਸਾਇਟੀ ਪੰਜਾਬ ਵਲੋਂ ਹਿਮਾ ਦਾਸ ਨੂੰ ਗੋਲਡ ਮੈਡਲ ਅਤੇ 3 ਲੱਖ 1 ਹਜਾਰ ਰੁਪਏ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ ਅਤੇ ਉਸਦੇ ਕੋਚ ਬਸੰਤ ਸਿੰਘ ਜੀ ਦਾ ਵੀ ਗੋਲਡ ਮੈਡਲ ਪਾ ਕੇ ਸਨਮਾਨ ਕੀਤਾ।

Advertisements

ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਨੇ ਹਿਮਾ ਦਾਸ ਨੂੰ ਦਿੱਤੀ ਇਹ ਸਨਮਾਨ 

ਇਸ ਮੌਕੇ ਪੰਜਾਬ ਦੀਆਂ ਵੱਖ-ਵੱਖ ਧਾਰਮਿਕ ਅਤੇ ਰਾਜਨੀਤਿਕ  ਜਥੇਬੰਦੀਆਂ ਵਲੋਂ ਵੀ ਹਿਮਾ ਦਾਸ ਅਤੇ ਉਸਦੇ ਕੋਚ ਸਹਿਬਾਨ ਜੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਸ਼੍ਰੀ ਗੁਰੂ ਰਵਿਦਾਸ ਸਭਾ ਸਾਊਥ ਹਾਲ ਲੰਡਨ ਯੂ.ਕੇ. ਦੇ ਮੈਂਬਰ ਸੁਖਦੇਵ ਹੀਰਾ, ਓਮ ਪ੍ਰਕਾਸ਼ ਜੀ ਵਿਸ਼ੇਸ਼ ਤੋਰ ‘ਤੇ ਪਹੁੰਚੇ ਤੇ ਸਭਾ ਅਤੇ ਲੰਡਨ ਦੀਆਂ ਸਮੂਹ ਸੰਗਤਾਂ ਵਲੋਂ ਅੰਤਰ ਰਾਸ਼ਟਰੀ ਅਥਲੀਟ ਹਿਮਾ ਦਾਸ ਜੀ ਦੇ ਸਨਮਾਨ ਲਈ ਭੇਜੀ ਰਾਸ਼ੀ 1 ਲੱਖ ਰੁਪਏ ਹਿਮਾ ਦਾਸ ਜੀ ਨੂੰ ਦੇ ਕੇ ਸਨਮਾਨਿਤ ਕੀਤਾ। ਇਸ ਸ਼ੁੱਭ ਦਿਹਾੜੇ ਮੌਕੇ ਅੰਤਰ ਰਾਸ਼ਟਰੀ ਅਥਲੀਟ ਹਿਮਾ ਦਾਸ ਨੂੰ ਅਸ਼ੀਰਵਾਦ ਦੇਣ ਲਈ ਸੋਸਾਇਟੀ ਦੇ ਚੇਅਰਮੈਨ ਸੰਤ ਬਾਬਾ ਮਹਿੰਦਰਪਾਲ ਜੀ ਪੰਡਵਾਂ ਵਾਲੇ, ਵਾਈਸ ਚੇਅਰਮੈਨ ਸੰਤ ਬਾਬਾ ਸੀਤਲ ਦਾਸ ਜੀ ਕਾਲੇਵਾਲ ਭਗਤਾਂ, ਪ੍ਰਧਾਨ ਸੰਤ ਬਾਬਾ ਕੁਲਵੰਤ ਰਾਮ ਜੀ ਭਰੋਮਜਾਰਾ, ਮੀਤ ਪ੍ਰਧਾਨ ਸੰਤ ਗੁਰਦੀਪ ਗਿਰ ਜੀ ਪਠਾਨਕੋਟ ਵਾਲੇ, ਸੀਨੀਅਰ ਵਾਈਸ ਪ੍ਰਧਾਨ ਸੰਤ ਦੇਸ ਰਾਜ ਜੀ ਗੋਬਿੰਦਪੁਰਾ ਫਗਵਾੜਾ, ਜਨਰਲ ਸਕੱਤਰ ਸੰਤ ਬਾਬਾ ਨਿਰਮਲ ਸਿੰਘ ਅਬਾਦਾਨ ਵਾਲੇ, ਖਜ਼ਾਨਚੀ ਸੰਤ ਬਾਬਾ ਜਸਵਿੰਦਰ ਸਿੰਘ ਜੀ ਡੇਰਾ ਸੱਚਖੰਡ ਡਾਂਡੀਆਂ ਵਾਲੇ, ਹਲਕਾ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ, ਸੋਹਣ ਸਿੰਘ ਠੰਡਲ ਸਾਬਕਾ ਕੈਬਨਿਟ ਮੰਤਰੀ, ਵਿਜੇ ਸਾਂਪਲਾ ਕੇਂਦਰੀ ਰਾਜ ਮੰਤਰੀ, ਰਛਪਾਲ ਰਾਜੂ ਪੰਜਾਬ ਪ੍ਰਧਾਨ ਬਸਪਾ, ਚੌਧਰੀ ਬਲਵਿੰਦਰ ਬਿੱਟੂ ਚੱਕ ਮੱਲਾਂ, ਠੇਕੇਦਾਰ ਰਜਿੰਦਰ ਸਿੰਘ, ਸਹਾਇਕ ਖਜ਼ਾਨਚੀ ਸੰਤ ਬਾਬਾ ਸਤਨਾਮ ਸਿੰਘ ਨਰੂੜ, ਸਟੇਜ ਸਕੱਤਰ ਸੰਤ ਬੀਬੀ ਮੀਨਾ ਦੇਵੀ ਜੀ ਡੇਰਾ ਰਤਨਪੁਰੀ, ਸੰਤ ਬੀਬੀ ਬਿਮਲਾ ਦੇਵੀ ਸੱਚ ਖੰਡ ਪੰਡਵਾਂ, ਸੰਤ ਬੀਬੀ ਰਾਜ ਰਾਣੀ ਜੀ ਸੱਚ ਖੰਡ ਡਾਂਡੀਆਂ, ਪ੍ਰੈਸ ਸਕੱਤਰ ਸੰਤ ਬਾਬਾ ਸਤਨਾਮ ਦਾਸ ਖੰਨੀ ਵਾਲੇ, ਸੰਤ ਬਾਬਾ ਹਰੀ ਓਮ ਮਾਹਿਲਪੁਰ,

ਸੰਤ ਕਪੂਰ ਦਾਸ ਅਬਾਦਪੁਰਾ ਜਲੰਧਰ, ਸੰਤ ਬਾਬਾ ਸ਼ਾਮ ਲਾਲ ਝੰਡੇਰ ਖੁਰਦ, ਸੰਤ ਰਾਮ ਕਿਸ਼ਨ, ਸੰਤ ਬਾਬਾ ਸਤਨਾਮ ਦਾਸ ਜੀ ਗੱਜਰ ਮਹਿਦੂਦ, ਸੰਤ ਹਾਕਮ ਦਾਸ ਸੰਧਵਾਂ, ਸੰਤ ਦਿਨੇਸ਼ ਗਿਰੀ ਹੁਸ਼ਿਆਰਪੁਰ ਮੁਖੀ ਬਿਲਡਿੰਗ ਕਮੇਟੀ ਮੈਂਬਰ, ਸੰਤ ਸੁਰਜੀਤ ਦਾਸ  ਢਾਡਾ ਖੁਰਦ, ਸੰਤ ਨਿਰਮਲ ਸਿੰਘ ਢੈਹਾ, ਜੁਆਇੰਟ ਸਕੱਤਰ ਸੰਤ ਬਾਬਾ ਤਾਰਾ ਚੰਦ ਜੀ ਸੰਧਵਾਂ, ਪਵਨ ਕੁਮਾਰ ਮਰਨਾਈਆਂ, ਸੰਤ ਆਤਮਾ ਦਾਸ ਅੱਪਰਾ, ਸੰਤ ਗੁਰਮੇਲ ਦਾਸ ਰਹੀਮਪੁਰ, ਸੰਤ ਗੁਰਪਾਲ ਦਾਸ ਤਾਰਾਗੜ, ਸੰਤ ਬੇਲਾ ਦਾਸ ਨਰੂੜ, ਕੁਲਵਿੰਦ ਸਿੰਘ ਬਿੱਟੂ, ਰਜਿੰਦਰ ਰਾਣਾ, ਸੋਹਣ ਲਾਲ ਸੂੰਨੀ, ਸੱਤਪਾਲ ਸਾਹਲੋਂ, ਦਵਿੰਦਰ ਸਰੋਆ ਜੰਡੋਲੀ, ਨੰਬਰਦਾਰ ਹਰਮੇਸ਼ ਭੁੱਲੇਵਾਲ ਰਾਠਾਂ, ਗਗਨਦੀਪ ਚਾਣਥੂ ਮੈਂਬਰ ਜਿਲਾ ਪ੍ਰੀਸ਼ਦ, ਚਿਰੰਜੀ ਲਾਲ ਬਿਹਾਲਾ ਸੰਮਤੀ ਮੈਂਬਰ, ਸਮਾਜ ਸੇਵਕ ਸੁਰਜੀਤ ਖੇੜਾ, ਸਮਾਜ ਸੇਵਕ ਜਗਦੀਸ ਸੁਮਨ, ਸਤਵਿੰਦਰ ਸਿੰਘ ਮਿੰਟੂ ਕਾਲੇਵਾਲ ਭਗਤਾਂ ਸਮੇਤ ਸੰਗਤਾਂ ਹਾਜਰ ਸਨ।

LEAVE A REPLY

Please enter your comment!
Please enter your name here