ਪੰਜਾਬ ਸਟੇਟ ਮਨਿਸਟੀਰੀਅਲ ਸਰਿਵਸਜ਼ ਯੂਨੀਅਨ ਨੇ ਪੇ-ਕਮੀਸ਼ਨ ਵਲੋਂ ਜਾਰੀ ਰਿਪੋਰਟ ਦੀਆਂ ਕਾਪੀਆਂ ਸਾੜੀਆਂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ਼ ਯੂਨੀਅਨ ਵਲੋਂ ਸੂਬਾ ਕਮੇਟੀ ਦੀ ਕਾਲ ਤੇ ਪੰਜਾਬ ਭਰ ਦੇ ਦਫਤਰਾਂ ਦੇ ਬਾਹਰ ਅੱਜ ਨੂੰ ਪੇ-ਕਮੀਸ਼ਨ ਵਲੋਂ ਜਾਰੀ ਦੀ ਰਿਪੋਰਟ ਦੀਆਂ ਕਾਪੀਆਂ ਸਾੜੀਆਂ ਗਈਆਂ । ਇਸ ਜਿਲ੍ਹੇ ਵਿੱਚ ਇੱਕ ਰੋਸ ਰੈਲੀ ਸਿਵਲ ਸਰਜਨ ਦਫਤਰ ਵਿਖੇ ਪ੍ਰਧਾਨ ਨਵਦੀਪ ਸਿੰਘ ਦੀ ਪ੍ਰਧਾਨਗੀ ਵਿੱਚ ਕੀਤੀ ਗਈ, ਜਿਸ ਵਿੱਚ ਮਨਿਸਟਰੀਅਲ ਮੁਲਾਜ਼ਮਾਂ ਤੋਂ ਇਲਾਵਾ ਦਰਜ਼ਾ ਚਾਰ ਕਰਮਚਾਰੀਆਂ ਨੇ ਵੀ ਸ਼ਮੂਲੀਅਤ ਕੀਤੀ । ਮੁਲਾਜਮਾਂ ਵਲੋਂ ਪੇ-ਕਮਿਸ਼ਨ ਦੀਆਂ ਕਾਪੀਆਂ ਸਾੜੀਆਂ ਗਈਆਂ ।

Advertisements

ਇਸ ਮੋਕੇ ਰੋਸ ਰੈਲੀ ਕੀਤੀ ਗਈ। ਜਿਸ ਵਿੱਚ ਸਰਕਾਰ ਦੇ ਮੁਲਾਜਮ ਮਾਰੂ ਫੈਸਲਿਆਂ ਦੀ ਨਿਖੇਧੀ ਕੀਤੀ ਗਈ, ਮੁੱਖ ਮੰਗਾਂ ਵਿੱਚ ਪੇਅ ਕਮੀਸ਼ਨ ਦੀ ਰਿਪੋਰਟ ਨੂੰ ਸੋਧ ਕੇ ਜਾਰੀ ਕਰਨਾ, ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਕਰਨਾ, ਪੈਡਿੰਗ ਡੀ.ਏ. ਦੀਆਂ ਕਿਸ਼ਤਾਂ ਜਾਰੀ ਕਰਨਾ ਅਤੇ ਕੱਚੇ ਮੁਲਾਜਮਾਂ ਨੂੰ ਪੱਕੇ ਕਰਨਾ ਆਦਿ ਸ਼ਾਮਿਲ ਹਨ। ਇਸ ਮੌਕੇ ਤੇ, ਜਸਵੀਰ ਸਿੰਘ ਧਾਮੀ ਜਨਰਲ ਸਕੱਤਰ, ਭੁਪਿੰਦਰ ਸਿੰਘ, ਧਰਮਿੰਦਰ ਸਿੰਘ, ਪਰਮਜੀਤ ਕੋਰ, ਰੁਪਿੰਦਰਜੀਤ ਕੋਰ, ਆਸਾ ਰਾਣੀ, ਕੁਲਦੀਪ ਸਿੰਘ, ਦਵਿੰਦਰ ਭੱਟੀ, ਰਿਧੂ ਬਾਲਾ, ਦਵਿੰਦਰ ਭੱਟੀ, ਸਜੀਵ ਕੁਮਾਰ ਵੀਨਾ ਕੁਲਦੀਪ ਸਿੰਘ,ਤਿਲਕ ਰਾਜ ਠਾਕਰ ,ਸੁਨੀਤਾ, ਅਸ਼ੋਕ ਕੁਮਾਰ, ਜਸਵੀਰ ਸਿੰਘ ਧਾਮੀ ਵਲੋਂ ਕਿਹਾ ਗਿਆ ਕਿ ਮਿਤੀ 07-07-2021 ਨੂੰ ਸਾਰੇ ਮਨਿਸਟਰੀਅਲ ਮੁਲਾਜ਼ਮ ਇੱਕ ਮੋਟਰਸਾਈਕਲ/ਸਕੂਟਰ ਮਾਰਚ ਕਾਲੇ ਝੰਡੇ ਲਾ ਕੇ ਕਰਨਗੇ।

LEAVE A REPLY

Please enter your comment!
Please enter your name here